‘ਕਿਸਮਤ 2’ ਦਾ ਗੀਤ ‘ਕਿਸ ਮੌੜ ’ਤੇ’ ਰਿਲੀਜ਼, ਤੁਹਾਨੂੰ ਵੀ ਭਾਵੁਕ ਕਰਨਗੇ ਸ਼ਿਵਾ ਤੇ ਬਾਨੀ (ਵੀਡੀਓ)

09/18/2021 12:48:17 PM

ਚੰਡੀਗੜ੍ਹ (ਬਿਊਰੋ)– 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਕਿਸਮਤ 2’ ਦਾ ਨਵਾਂ ਗੀਤ ‘ਕਿਸ ਮੌੜ ’ਤੇ’ ਰਿਲੀਜ਼ ਹੋ ਗਿਆ ਹੈ। ‘ਕਿਸ ਮੌੜ ’ਤੇ’ ਇਕ ਸੈਡ-ਰੋਮਾਂਟਿਕ ਜ਼ੋਨਰ ਦਾ ਗੀਤ ਹੈ।

ਗੀਤ ਨੂੰ ਜਯੋਤੀ ਨੂਰਾਂ ਤੇ ਜਾਨੀ ਨੇ ਗਾਇਆ ਹੈ। ਜਯੋਤੀ ਨੂਰਾਂ ਤੇ ਜਾਨੀ ਨੇ ਆਪਣੀ ਦਰਦ ਭਰੀ ਆਵਾਜ਼ ਨਾਲ ਲੋਕਾਂ ਨੂੰ ਭਾਵੁਕ ਕਰ ਦਿੱਤਾ ਹੈ। ਉਥੇ ਜਾਨੀ ਵਲੋਂ ਗੀਤ ਦੇ ਬੋਲ ਵੀ ਕਮਾਲ ਦੇ ਲਿਖੇ ਗਏ ਹਨ ਤੇ ਮਿਊਜ਼ਿਕ ਵੀ ਰੂਹ ਨੂੰ ਸਕੂਨ ਦਿੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਹੁਣ ਦਿਲਜੀਤ ਦੋਸਾਂਝ ਤੇ ਰਾਜਕੁਮਾਰ ਰਾਓ ਮਿਲ ਕੇ ਕਰਨਗੇ ਵੱਡਾ ਧਮਾਕਾ!

ਗੀਤ ਸ਼ਿਵਾ ਤੇ ਬਾਨੀ ਯਾਨੀ ਕਿ ਐਮੀ ਵਿਰਕ ਤੇ ਸਰਗੁਣ ਮਹਿਤਾ ’ਤੇ ਫ਼ਿਲਮਾਇਆ ਗਿਆ ਹੈ। ਦੋਵਾਂ ਦੀ ਕੈਮਿਸਟਰੀ ’ਚ ਦੇਖਣਯੋਗ ਹੈ। ਦੋਵਾਂ ਦੀ ਅਦਾਕਾਰੀ ਤੇ ਹਾਵ-ਭਾਵ ਗੀਤ ’ਚ ਪ੍ਰਭਾਵਸ਼ਾਲੀ ਹਨ।

ਦੱਸ ਦੇਈਏ ਕਿ ਫ਼ਿਲਮ ਦੀ ਕਹਾਣੀ ਤੇ ਨਿਰਦੇਸ਼ਨ ਜਗਦੀਪ ਸਿੰਘ ਸਿੱਧੂ ਦਾ ਹੈ। ਇਸ ਨੂੰ ਅੰਕਿਤ ਵਿਜਨ, ਨਵਦੀਪ ਨਰੂਲਾ ਤੇ ਜ਼ੀ ਸਟੂਡੀਓਜ਼ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਪ੍ਰੋਡਕਸ਼ਨ ਹਾਊਸ ਸ਼੍ਰੀ ਨਰੋਤਮ ਜੀ ਸਟੂਡੀਓਜ਼ ਦਾ ਹੈ।

ਫ਼ਿਲਮ ’ਚ ਐਮੀ ਵਿਰਕ, ਸਰਗੁਣ ਮਹਿਤਾ ਤੋਂ ਇਲਾਵਾ ਤਾਨੀਆ, ਹਰਦੀਪ ਗਿੱਲ, ਰੁਪਿੰਦਰ ਰੂਪੀ, ਅਮਿਤ ਅੰਬੀ, ਬਲਵਿੰਦਰ ਬੁਲਟ, ਹਰਪ੍ਰੀਤ ਬੈਂਸ, ਸਤਵੰਤ ਕੌਰ ਤੇ ਮਨਪ੍ਰੀਤ ਸਿੰਘ ਮੰਡੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਫ਼ਿਲਮ ਦਾ ਸੰਗੀਤ ਬੀ ਪਰਾਕ ਨੇ ਦਿੱਤਾ ਹੈ ਤੇ ਗੀਤਾਂ ਦੇ ਬੋਲ ਜਾਨੀ ਨੇ ਲਿਖੇ ਹਨ। ਫ਼ਿਲਮ ਦੇ ਗੀਤ ਟਿਪਸ ਪੰਜਾਬੀ ਦੇ ਬੈਨਰ ਹੇਠ ਰਿਲੀਜ਼ ਹੋ ਰਹੇ ਹਨ। ਦੁਨੀਆ ਭਰ ’ਚ ਇਹ ਫ਼ਿਲਮ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News