ਕੈਂਸਰ ਨਾਲ ਜੂਝ ਰਹੀ ਕਿਰਨ ਖੇਰ ਨੇ ਵਧਾਇਆ ਮਦਦ ਦਾ ਹੱਥ, ਵੈਂਟੀਲੇਟਰ ਖਰੀਦਣ ਲਈ ਦਾਨ ਕੀਤੇ 1 ਕਰੋੜ
Wednesday, Apr 28, 2021 - 09:41 AM (IST)
ਮੁੰਬਈ: ਬਾਲੀਵੁੱਡ ਅਦਾਕਾਰਾ ਅਤੇ ਚੰਡੀਗੜ੍ਹ ਤੋਂ ਸਾਂਸਦ ਕਿਰਨ ਖੇਰ ਇਨੀਂ ਦਿਨੀਂ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਉਹ ਸੂਬੇ ਦੇ ਹਿੱਤ ’ਚ ਕੰਮ ਕਰ ਰਹੀ ਹੈ। ਦਰਅਸਲ ਦੇਸ਼ ਇਨੀਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹ ਹੈ। ਹਸਪਤਾਲਾਂ ’ਚ ਆਕਸੀਜਨ, ਬੈੱਡ ਅਤੇ ਦਵਾਈਆਂ ਤੱਕ ਦੀ ਕਮੀ ਆ ਗਈ ਹੈ। ਦੇਸ਼ ਦੀ ਅਜਿਹੀ ਹਾਲਾਤ ਦੇਖ ਕੇ ਹਰ ਕੋਈ ਪਰੇਸ਼ਾਨ ਅਤੇ ਆਪਣੀ ਇੱਛਾ ਅਨੁਸਾਰ ਦਾਨ ਕਰ ਰਿਹਾ ਹੈ।
ਅਜਿਹੇ ’ਚ ਕੈਂਸਰ ਨਾਲ ਜੰਗ ਲੜ ਰਹੀ ਕਿਰਨ ਖੇਰ ਨੇ ਵੈਂਟੀਲੇਟਰ ਦੀ ਤੁਰੰਤ ਖਰੀਦ ਲਈ ਚੰਡੀਗੜ੍ਹ ਨੂੰ ਇਕ ਕਰੋੜ ਦਾ ਦਾਨ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਅਦਾਕਾਰਾ ਨੇ ਪੋਸਟ ਸਾਂਝੀ ਕਰਕੇ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ‘ਮੇਰੇ ਦਿਲ ’ਚ ਆਸ਼ਾ ਅਤੇ ਪ੍ਰਾਥਨਾ ਦੇ ਨਾਲ, ਮੈਂ ਇਕ ਕਰੋੜ ਦਾਨ ਕਰ ਰਹੀ ਹਾਂ। ਕੋਵਿਡ-19 ਰੋਗੀਆਂ ਲਈ ਵੈਂਟੀਲੇਟਰ ਦੀ ਤੁਰੰਤ ਖਰੀਦ ਦੀ ਦਿਸ਼ਾ ’ਚ ਪੀ.ਜੀ.ਆਈ. ਚੰਡੀਗੜ੍ਹ ਨੂੰ 1 ਕਰੋੜ’। ਮੈਂ ਠੋਸ ਰੂਪ ਦੇ ਨਾਲ ਖੜ੍ਹੀ ਹਾਂ। ਦੱਸ ਦੇਈਏ ਕਿ ਕਿਰਨ ਖੇਰ ਬਲੱਡ ਕੈਂਸਰ ਨਾਲ ਜੰਗ ਲੜ ਰਹੀ ਹੈ।
ਉਨ੍ਹਾਂ ਨੂੰ ਮਲਟੀਪਲ ਮਿਲੋਮਾ ਨਾਂ ਦਾ ਕੈਂਸਰ ਹੈ ਜਿਸ ਦਾ ਇਲਾਜ ਵੱਡੇ-ਵੱਡੇ ਡਾਕਟਰਾਂ ਦੀ ਦੇਖ-ਰੇਖ ’ਚ ਚੱਲ ਰਿਹਾ ਹੈ। ਕਿਰਨ ਖੇਰ ਦੇ ਕੈਂਸਰ ਪੀੜਤ ਹੋਣ ਦੀ ਗੱਲ 31 ਮਾਰਚ ਨੂੰ ਪੰਜਾਬ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਦਿੱਤੀ ਸੀ।
ਕਿਰਨ ਖੇਰ ਲੰਬੇ ਸਮੇਂ ਤੋਂ ਆਪਣੇ ਸੰਸਦੀ ਖੇਤਰ ਚੰਡੀਗੜ੍ਹ ਨਹੀਂ ਜਾ ਰਹੀ ਸੀ ਅਤੇ ਉਨ੍ਹਾਂ ਦੀ ਗੈਰ-ਮੌਜੂਦਗੀ ’ਤੇ ਕਾਂਗਰਸ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ। ਕਿਰਨ ਮੁੰਬਈ ’ਚ ਆਪਣਾ ਇਲਾਜ ਕਰਵਾ ਰਹੀ ਹੈ। ਅਨੁਪਮ ਖੇਰ ਇਨੀਂ ਦਿਨੀਂ ਆਪਣੀ ਪਤਨੀ ਦੇ ਨਾਲ ਹੈ ਅਤੇ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ ਅਤੇ ਇਸ ਕਾਰਨ ਕਰਕੇ ਉਨ੍ਹਾਂ ਨੇ ਇਕ ਵੱਡੇ ਪ੍ਰਾਜੈਕਟ ਨੂੰ ਵੀ ਛੱਡ ਦਿੱਤਾ।