ਵਿਆਹ ਤੋਂ ਬਾਅਦ ਰਣਬੀਰ-ਆਲੀਆ ਨੂੰ ਆਸ਼ੀਰਵਾਦ ਦੇਣ ਪਹੁੰਚੇ ਕਿੰਨਰ (ਵੀਡੀਓ)

04/17/2022 11:30:04 AM

ਮੁੰਬਈ- ਅਦਾਕਾਰਾ ਆਲੀਆ ਭੱਟ 14 ਅਪ੍ਰੈਲ ਨੂੰ ਆਪਣੇ ਸੁਫਨਿਆਂ ਦੇ ਰਾਜਕੁਮਾਰ ਰਣਬੀਰ ਕਪੂਰ ਦੀ ਲਾੜੀ ਬਣ ਚੁੱਕੀ ਹੈ। ਅਦਾਕਾਰਾ ਨੇ ਨੀਤੂ ਕਪੂਰ ਦੀ ਨੂੰਹ ਬਣ ਕੇ ਕਪੂਰ ਪਰਿਵਾਰ 'ਚ ਆਪਣੇ ਕਦਮ ਰੱਖੇ ਹਨ ਅਤੇ ਇਸ ਦੇ ਨਾਲ ਹੀ ਪਰਿਵਾਰ ਦੀਆਂ ਖੁਸ਼ੀਆਂ 'ਚ ਚਾਰ ਚੰਨ ਲੱਗ ਗਏ ਹਨ। ਉਧਰ ਹੁਣ ਰਣਬੀਰ-ਆਲੀਆ ਦੇ ਵਿਆਹ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀਆਂ ਖੁਸ਼ੀਆਂ 'ਚ ਸ਼ਾਮਲ ਹੋਣ ਕਿੰਨਰ ਵੀ ਉਨ੍ਹਾਂ ਦੇ ਘਰ ਪਹੁੰਚ ਗਏ ਹਨ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

PunjabKesari
ਇਹ ਵੀਡੀਓ ਰਣਬੀਰ ਕਪੂਰ ਦੇ ਘਰ 'ਵਾਸਤੂ' ਦੇ ਬਾਹਰ ਦਾ ਹੈ, ਜਿਥੇ ਕਿੰਨਰ ਡਾਂਸ ਕਰਦੇ ਹੋਏ ਵਿਆਹ ਦੇ ਸ਼ਗਨ ਦੀ ਡਿਮਾਂਡ ਕਰ ਰਹੇ ਹਨ।


ਇਹ ਵੀਡੀਓ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਆਪਣੇ ਇੰਸਟਗ੍ਰਾਮ 'ਤੇ ਸਾਂਝੀ ਕੀਤਾ ਹੈ। ਪ੍ਰਸ਼ੰਸਕ ਇਸ ਵੀਡੀਓ 'ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

PunjabKesari
ਦੱਸ ਦੇਈਏ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ 14 ਅਪ੍ਰੈਲ ਨੂੰ 'ਵਾਸਤੂ' 'ਚ ਪਰਿਵਾਰ ਦੀ ਮੌਜੂਦਗੀ 'ਚ ਵਿਆਹ ਰਚਾਇਆ ਹੈ। ਵਿਆਹ ਤੋਂ ਬਾਅਦ ਜੋੜੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਚਰਚਾ 'ਚ ਹਨ।


Aarti dhillon

Content Editor

Related News