ਦੁਲਕਰ ਸਲਮਾਨ ਦੀ ਫ਼ਿਲਮ ‘ਕਿੰਗ ਆਫ ਕੋਟਾ’ ਦਾ ਟਰੇਲਰ ਰਿਲੀਜ਼ (ਵੀਡੀਓ)

Thursday, Aug 10, 2023 - 10:38 AM (IST)

ਦੁਲਕਰ ਸਲਮਾਨ ਦੀ ਫ਼ਿਲਮ ‘ਕਿੰਗ ਆਫ ਕੋਟਾ’ ਦਾ ਟਰੇਲਰ ਰਿਲੀਜ਼ (ਵੀਡੀਓ)

ਐਂਟਰਟੇਨਮੈਂਟ ਡੈਸਕ– ਇਨ੍ਹੀਂ ਦਿਨੀਂ ਅਦਾਕਾਰ ਦੁਲਕਰ ਸਲਮਾਨ ਸੁਰਖ਼ੀਆਂ ’ਚ ਬਣੇ ਹੋਏ ਹਨ। ਦੁਲਕਰ ਦੀ ਫ਼ਿਲਮ ‘ਕਿੰਗ ਆਫ ਕੋਟਾ’ ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਜ਼ਬਰਦਸਤ ਟਰੇਲਰ ਰਿਲੀਜ਼ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਗਾਇਕ ਮੀਕਾ ਸਿੰਘ ਨੂੰ ਲੈ ਕੇ ਆਈ ਵੱਡੀ ਖ਼ਬਰ, ਆਸਟ੍ਰੇਲੀਆ ਦੇ ਸਾਰੇ ਸ਼ੋਅ ਰੱਦ, ਹੋਇਆ ਕਰੋੜਾਂ ਦਾ ਨੁਕਸਾਨ

ਇਸ ਟਰੇਲਰ ’ਚ ਗੈਂਗਸਟਰ ਫ਼ਿਲਮ ਹੋਣ ਦੀ ਝਲਕ ਸਾਫ ਦੇਖਣ ਨੂੰ ਮਿਲ ਰਹੀ ਹੈ। ਫ਼ਿਲਮ ’ਚ ਦੁਲਕਰ ਸਲਮਾਨ ਤੋਂ ਇਲਾਵਾ ਐਸ਼ਵਰਿਆ ਲਕਸ਼ਮੀ, ਡਾਂਸਿੰਗ ਰੋਜ਼ ਸ਼ਬੀਰ, ਪ੍ਰਸੰਨਾ, ਨਾਇਲਾ ਊਸ਼ਾ, ਚੇਂਬਨ ਵਿਨੋਦ, ਗੋਕੁਲ ਸੁਰੇਸ਼, ਸ਼ੰਮੀ ਥਿਲਕਨ, ਸ਼ਾਂਤੀ ਕ੍ਰਿਸ਼ਨਾ, ਵਾਦਾ ਚੇਨਈ ਸਰਨ ਤੇ ਅਨੀਖਾ ਸੁਰੇਂਦਰਨ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਨੂੰ ਅਭਿਲਾਸ਼ ਐੱਨ. ਚੰਦਰਨ ਨੇ ਲਿਖਿਆ ਹੈ, ਜਿਸ ਨੂੰ ਡਾਇਰੈਕਟ ਅਭਿਲਾਸ਼ ਜੋਸ਼ੀ ਨੇ ਕੀਤਾ ਹੈ। ਇਸ ਫ਼ਿਲਮ ਦਾ ਟਰੇਲਰ ਜ਼ੀ ਸਟੂਡੀਓਜ਼ ’ਤੇ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਦੀ ਰਿਲੀਜ਼ ਡੇਟ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਇਸੇ ਮਹੀਨੇ 24 ਅਗਸਤ ਨੂੰ ਰਿਲੀਜ਼ ਹੋਣ ਦੀ ਗੱਲ ਆਖੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News