ਕਿਮ ਕਾਰਦਾਸ਼ੀਅਨ ਨੇ ਭਗਵਾਨ ਗਣੇਸ਼ ਦੀ ਮੂਰਤੀ ਨਾਲ ਦਿੱਤਾ ਅਜਿਹਾ ਪੋਜ਼, ਟ੍ਰੋਲ ਹੁੰਦੇ ਹੀ ਹਟਾਈ ਪੋਸਟ

Tuesday, Jul 16, 2024 - 04:40 PM (IST)

ਕਿਮ ਕਾਰਦਾਸ਼ੀਅਨ ਨੇ ਭਗਵਾਨ ਗਣੇਸ਼ ਦੀ ਮੂਰਤੀ ਨਾਲ ਦਿੱਤਾ ਅਜਿਹਾ ਪੋਜ਼, ਟ੍ਰੋਲ ਹੁੰਦੇ ਹੀ ਹਟਾਈ ਪੋਸਟ

ਮੁੰਬਈ- ਅੰਤਰਰਾਸ਼ਟਰੀ ਰਿਐਲਿਟੀ ਟੈਲੀਵਿਜ਼ਨ ਸਟਾਰ ਕਿਮ ਕਾਰਦਾਸ਼ੀਅਨ ਹਾਲ ਹੀ 'ਚ ਮੁੰਬਈ 'ਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਸ਼ਾਮਲ ਹੋਣ ਲਈ ਪਹਿਲੀ ਵਾਰ ਭਾਰਤ ਆਈ ਹੈ। ਹਾਲ ਹੀ 'ਚ ਜਦੋਂ ਉਸ ਨੇ ਆਪਣੇ ਸੋਸ਼ਲ ਮੀਡੀਆ 'ਤੇ ਵਿਆਹ ਸਮਾਗਮ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਤਾਂ ਭਗਵਾਨ ਗਣੇਸ਼ ਦੀ ਮੂਰਤੀ ਨਾਲ ਉਸ ਦੀ ਇਕ ਤਸਵੀਰ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਹਾਲਾਂਕਿ ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਕਿਮ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਉਹ ਫੋਟੋ ਹਟਾਉਣੀ ਪਈ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਨੂੰ ਧਮਕੀ ਦੇਣ ਵਾਲੇ ਯੂਟਿਊਬਰ ਨੂੰ ਮਿਲੀ ਰਾਹਤ, ਹੋਈ ਜ਼ਮਾਨਤ

ਮੁੰਬਈ 'ਚ ਕਿਮ ਨੇ ਮਨੀਸ਼ ਮਲਹੋਤਰਾ ਦਾ ਲਹਿੰਗਾ ਪਹਿਨ ਕੇ ਇਕ ਖੂਬਸੂਰਤ ਫੋਟੋਸ਼ੂਟ ਕਰਵਾਇਆ ਹੈ। ਫੋਟੋ ਸ਼ੇਅਰ ਕਰਦੇ ਹੋਏ, ਉਸ ਨੇ ਇਸ ਨੂੰ ਕੈਪਸ਼ਨ ਦਿੱਤਾ: "ਅੰਬਾਨੀ ਦੇ ਵਿਆਹ ਲਈ ਹੀਰੇ ਅਤੇ ਮੋਤੀ"। ਨੈਟੀਜ਼ਮ ਨੂੰ ਉਸ ਦਾ ਲੁੱਕ ਪਸੰਦ ਆਇਆ, ਪਰ ਇੱਕ ਤਸਵੀਰ ਉਸ ਦੇ ਭਾਰਤੀ ਫਾਲੋਅਰਜ਼ ਨੂੰ ਚੰਗੀ ਨਹੀਂ ਲੱਗੀ। ਤਸਵੀਰ 'ਚ ਕਿਮ ਭਗਵਾਨ ਗਣੇਸ਼ ਦੀ ਮੂਰਤੀ ਨੂੰ ਫੋਟੋ ਪ੍ਰੋਪ ਦੇ ਤੌਰ 'ਤੇ ਇਸਤੇਮਾਲ ਕਰਦੀ ਨਜ਼ਰ ਆ ਰਹੀ ਹੈ ਅਤੇ ਫੋਟੋ ਕਲਿੱਕ ਕਰਵਾਉਣ ਲਈ ਉਸ 'ਤੇ ਝੁਕ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਜਾਹਨਵੀ ਕਪੂਰ ਦੀ ਫ਼ਿਲਮ 'ਉਲਜ' ਦਾ ਟ੍ਰੇਲਰ ਅੱਜ ਹੋਇਆ ਰਿਲੀਜ਼

ਇਕ ਯੂਜ਼ਰ ਨੇ ਲਿਖਿਆ, "ਉਹ ਅਮਰੀਕਾ ਤੋਂ ਆਈ ਹੈ ਅਤੇ ਭਗਵਾਨ ਗਣੇਸ਼ ਦੀ ਮੂਰਤੀ ਨਾਲ ਇਸ ਤਰ੍ਹਾਂ ਪੋਜ਼ ਦਿੰਦੀ ਹੈ। ਇਹ ਉਸ ਲਈ ਮਹੱਤਵਪੂਰਨ ਨਹੀਂ ਹੋਵੇਗਾ, ਪਰ ਉਸ ਨੂੰ ਕਿਸੇ ਤੋਂ ਪੁੱਛ ਕੇ ਇਹ ਫੋਟੋਸ਼ੂਟ ਕਰਵਾਉਣਾ ਚਾਹੀਦਾ ਸੀ।" "ਇਹ ਕਾਫ਼ੀ ਅਣਉਚਿਤ ਅਤੇ ਹੋਰ ਵੀ ਅਪਮਾਨਜਨਕ ਹੈ ਜਦੋਂ ਤੁਸੀਂ ਉਸ ਸਭਿਆਚਾਰ ਨਾਲ ਸਬੰਧਤ ਨਹੀਂ ਹੋ," ਇੱਕ ਹੋਰ ਉਪਭੋਗਤਾ ਨੇ ਟਿੱਪਣੀ ਕੀਤੀ। ਫੋਟੋ ਗਲਤ ਕਾਰਨਾਂ ਕਰਕੇ ਵਾਇਰਲ ਹੋਈ ਸੀ, ਇਸ ਲਈ ਕਿਮ ਨੇ ਬਿਨਾਂ ਕੋਈ ਸਪੱਸ਼ਟੀਕਰਨ ਦਿੱਤੇ ਚੁੱਪਚਾਪ ਫੋਟੋ ਨੂੰ ਆਪਣੀ ਪੋਸਟ ਤੋਂ ਹਟਾ ਦਿੱਤਾ।


author

Priyanka

Content Editor

Related News