ਕਿਆਰਾ ਅਡਵਾਨੀ ਦੇ ਚੂੜੇ, ਗਹਿਣੇ ਤੇ ਕਲੀਰਿਆਂ ਨੇ ਖਿੱਚਿਆ ਲੋਕਾਂ ਦਾ ਧਿਆਨ, ਖ਼ਾਸੀਅਤ ਜਾਣ ਹੋਵੋਗੇ ਹੈਰਾਨ

02/09/2023 2:28:49 PM

ਮੁੰਬਈ (ਬਿਊਰੋ) : ਅਦਾਕਾਰ ਸੁਨੀਲ ਸ਼ੈੱਟੀ ਦੀ ਧੀ ਆਥੀਆ ਸ਼ੈੱਟੀ ਅਤੇ ਕੇ. ਐੱਲ. ਰਾਹੁਲ ਤੋਂ ਬਾਅਦ ਹੁਣ 'ਸ਼ੇਰਸ਼ਾਹ' ਫੇਮ ਜੋੜਾ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਵਿਆਹ ਦੇ ਬੰਧਨ 'ਚ ਬੱਝ ਚੁੱਕਿਆ ਹੈ। ਦੋਵਾਂ ਦਾ ਵਿਆਹ 7 ਫਰਵਰੀ 2022 ਨੂੰ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਹੋਇਆ ਸੀ।

PunjabKesari

ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਮੌਜੂਦ ਸਨ। ਹਾਲ ਹੀ 'ਚ ਇਸ ਨਵ-ਵਿਆਹੀ ਜੋੜੀ ਦੀਆਂ ਤਸਵੀਰਾਂ, ਵਿਆਹ ਦੇ ਆਊਟਫਿੱਟਸ ਅਤੇ ਗਹਿਣੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਨਵ ਵਿਆਹੀ ਜੋੜੀ ਦੇ ਵੈਡਿੰਗ ਆਊਟਫਿੱਟਸ ਤੇ ਗਹਿਣੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। 

PunjabKesari

ਸਿਧਾਰਥ ਤੇ ਕਿਆਰਾ ਦੀ ਆਊਟਫਿੱਟ
ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਦੋਵਾਂ ਦੀ ਡਰੈੱਸ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਆਰਾ ਦਾ ਲਹਿੰਗੇ 'ਤੇ ਰੋਮਨ ਆਰਕੀਟੈਕਚਰ ਦੀ ਕਢਾਈ ਕੀਤੀ ਗਈ ਸੀ ਕਿਉਂਕਿ ਜੋੜੇ ਨੂੰ ਅਜਿਹੇ ਸ਼ਹਿਰ ਪਸੰਦ ਹਨ। ਇਨ੍ਹਾਂ ਡਰੈੱਸ 'ਚ ਅਸਲੀ ਸਵੈਰੋਵਸਕੀ ਕ੍ਰਿਸਟਲ ਦਾ ਕੰਮ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਿਆਰਾ ਨੇ ਮਨੀਸ਼ ਮਲਹੋਤਰਾ ਬ੍ਰਾਂਡ ਦੇ ਗਹਿਣਿਆਂ ਨਾਲ ਆਪਣਾ ਲੁੱਕ ਪੂਰਾ ਕੀਤਾ।

PunjabKesari

ਕਿਆਰਾ ਵੱਲੋਂ ਪਹਿਨਿਆ ਹੋਇਆ ਇਹ ਸੈੱਟ ਬਿਲਕੁਲ ਨਵੀਂ ਕੁਲੈਕਸ਼ਨ ਦਾ ਹੈ ਅਤੇ ਇਹ ਦੁਰਲੱਭ ਜ਼ੈਂਬੀਅਨ ਪੰਨਿਆਂ ਨਾਲ ਜੜੇ ਅਲਟ੍ਰਾ ਫਾਈਨ ਹੈਂਡਕੱਟ ਹੀਰਿਆਂ ਨਾਲ ਡਿਜ਼ਾਈਨ ਕੀਤਾ ਗਿਆ ਸੀ। ਉਥੇ ਹੀ ਸਿਧਾਰਥ ਨੇ ਵਿਆਹ ਲਈ ਰਾਇਲ ਲੁੱਕ ਦੀ ਗੋਲਡਨ ਸ਼ੇਰਵਾਨੀ ਪਹਿਨੀ ਸੀ।

PunjabKesari

ਮਨੀਸ਼ ਨੇ ਖੁਲਾਸਾ ਕੀਤਾ ਕਿ ਸ਼ੇਰਵਾਨੀ 'ਚ ਉਨ੍ਹਾਂ ਦਾ ਕਲਾਸਿਕ ਹਸਤਾਖਰ, ਹਾਥੀ ਦੰਦ ਦੇ ਧਾਗੇ ਦਾ ਕੰਮ, ਸੋਨੇ ਦੀ ਜ਼ਰਦੋਜ਼ੀ ਸੀ ਅਤੇ ਇਹ ਸ਼ੇਰਵਾਨੀ ਵੀ ਕਿਆਰਾ ਦੇ ਲਹਿੰਗੇ ਵਾਂਗ ਹੀ ਪੂਰੀ ਤਰ੍ਹਾਂ ਹੈਂਡਮੇਡ ਸੀ। ਲਾੜੇ ਰਾਜਾ ਨੇ ਆਪਣੇ ਲੁੱਕ ਨੂੰ ਰਾਣੀਵਾਲਾ 1881 ਵੱਲੋਂ ਮਨੀਸ਼ ਮਲਹੋਤਰਾ ਪੋਲਕੀ ਗਹਿਣਿਆਂ ਤੇ ਅਲਟਰਾ ਫਾਈਨ ਅਨਕੱਟ ਹੀਰਿਆਂ ਨਾਲ ਪੂਰਾ ਕੀਤਾ ਸੀ।

PunjabKesari

ਚੂੜੇ ਤੇ ਕਲੀਰੇ ਬਣੇ ਚਰਚਾ ਦਾ ਵਿਸ਼ਾ
ਕੱਪੜਿਆਂ 'ਚ ਕਿਆਰਾ ਅਤੇ ਸਿਧਾਰਥ ਸ਼ਾਨਦਾਰ ਲੱਗ ਰਹੇ ਸਨ। ਸਾਹਮਣੇ ਆਈਆਂ ਤਸਵੀਰਾਂ 'ਚ ਕਿਆਰਾ ਦੇ ਮੱਥੇ 'ਤੇ ਸਿੰਦੂਰ ਅਤੇ ਗਲੇ 'ਚ ਮੰਗਲਸੂਤਰ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਜਿਸ ਚੀਜ਼ ਨੇ ਜ਼ਿਆਦਾਤਰ ਲੋਕਾਂ ਦਾ ਧਿਆਨ ਖਿੱਚਿਆ ਉਹ ਸੀ ਉਨ੍ਹਾਂ ਦੀ ਮੰਗਣੀ ਦੀਆਂ ਅੰਗੂਠੀਆਂ ਤੇ ਕਿਆਰਾ ਦੇ ਹੱਥ 'ਚ ਪਹਿਨੇ ਗਏ 'ਕਲੀਰੇ'।

PunjabKesari

ਕਿਆਰਾ ਦੇ ਚੂੜੇ ਅਤੇ ਕਲੀਰਿਆਂ ਨੇ ਪ੍ਰਸ਼ੰਸਕਾਂ ਦਾ ਮਨ ਮੋਹ ਲਿਆ। ਕਿਆਰਾ ਦਾ ਚੂੜਾ ਤੇ ਕਲੀਰੇ ਮਸ਼ਹੂਰ ਜਿਊਲਰੀ ਡਿਜ਼ਾਈਨਰ ਮ੍ਰਿਣਾਲਿਨੀ ਚੰਦਰ ਨੇ ਤਿਆਰ ਕੀਤੇ ਸਨ। ਇਹ ਕਲੀਰੇ ਬੇਹੱਦ ਖ਼ਾਸ ਤੌਰ 'ਤੇ ਕਿਆਰਾ ਤੇ ਸਿਧਾਰਥ ਦੀ ਪਸੰਦ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੇ ਗਏ ਸਨ।

PunjabKesari

ਕਿਆਰਾ ਵੱਲੋਂ ਤਿਆਰ ਕਰਵਾਏ ਗਏ ਇਸ ਖ਼ਾਸ ਕਲੀਰੇ ਨੇ ਇਸ ਜੋੜੇ ਦੇ ਵਿਆਹ ਸਮਾਗਮ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ। ਕਿਉਂਕ ਆਸਕਰ ਸਿਡ ਦਾ ਬੇਹੱਦ ਪਿਆਰਾ ਤੇ ਕਰੀਬੀ ਸੀ। ਆਪਣੇ ਵਿਆਹ ਦੇ ਖ਼ਾਸ ਮੌਕੇ 'ਤੇ ਕਿਆਰਾ ਤੇ ਸਿਡ ਨੇ ਆਪਣੇ ਬੇਜ਼ੁਬਾਨ ਦੋਸਤ ਨੂੰ ਵੀ ਯਾਦ ਕੀਤਾ ਤੇ ਇਸ ਨੇ ਸਿਡ ਦੀਆਂ ਅੱਖਾਂ 'ਚ ਹੁੰਝੂ ਲਿਆ ਦਿੱਤੇ।

PunjabKesari

PunjabKesari

PunjabKesari


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News