ਸਿਧਾਰਥ ਮਲਹੋਤਰਾ ਨੇ ਵਿਆਹ ਨੂੰ ਲੈ ਕੇ ਤੋੜੀ ਚੁੱਪੀ, ਕਿਆਰਾ ਅਡਵਾਨੀ ਲਈ ਸ਼ਰੇਆਮ ਆਖੀ ਇਹ ਗੱਲ

Tuesday, Oct 11, 2022 - 10:17 AM (IST)

ਸਿਧਾਰਥ ਮਲਹੋਤਰਾ ਨੇ ਵਿਆਹ ਨੂੰ ਲੈ ਕੇ ਤੋੜੀ ਚੁੱਪੀ, ਕਿਆਰਾ ਅਡਵਾਨੀ ਲਈ ਸ਼ਰੇਆਮ ਆਖੀ ਇਹ ਗੱਲ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਦੇ ਨਾਲ-ਨਾਲ ਅਦਾਕਾਰਾ ਕਿਆਰਾ ਅਡਵਾਨੀ ਨਾਲ ਆਪਣੇ ਪ੍ਰੇਮ ਸਬੰਧਾਂ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਬਾਲੀਵੁੱਡ ਦੇ ਗਲਿਆਰਿਆਂ 'ਚ ਉਨ੍ਹਾਂ ਦੇ ਪਿਆਰ ਦੀਆਂ ਚਰਚਾ ਕਾਫ਼ੀ ਸਮੇਂ ਤੋਂ ਸੁਣਨ ਨੂੰ ਮਿਲ ਰਹੀਆਂ ਹਨ। ਫੈਨਜ਼ ਨੂੰ ਵੀ ਦੋਵਾਂ ਦੀ ਕੈਮਿਸਟਰੀ ਕਾਫ਼ੀ ਪਸੰਦ ਆ ਰਹੀ ਹੈ। ਹਾਲਾਂਕਿ ਦੋਵਾਂ ਨੇ ਕਦੇ ਵੀ ਮੀਡੀਆ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕੀਤਾ ਹੈਪਰ ਹਾਲ ਹੀ 'ਚ ਇੱਕ ਇੰਟਰਵਿਊ 'ਚ ਸਿਧਾਰਥ ਨੇ ਆਪਣੇ ਵਿਆਹ ਨੂੰ ਲੈ ਕੇ ਚੁੱਪੀ ਤੋੜੀ ਹੈ। ਉਨ੍ਹਾਂ ਕਿਹਾ ਕਿ ਇਸ 'ਚ ਗੁਪਤ ਰੱਖਣ ਵਾਲੀ ਕੋਈ ਗੱਲ ਨਹੀਂ ਹੈ।

PunjabKesari

ਵਿਆਹ ਨੂੰ ਲੈ ਕੇ ਸਿਧਾਰਥ ਨੇ ਤੋੜੀ ਚੁੱਪੀ
ਦਰਅਸਲ ਹਾਲ ਹੀ 'ਚ ਸਿਧਾਰਥ ਨੇ ਬਾਲੀਵੁੱਡ ਲਾਈਫ਼ ਨੂੰ ਇੰਟਰਵਿਊ ਦਿੱਤਾ ਸੀ, ਜਿਸ 'ਚ ਉਨ੍ਹਾਂ ਨੂੰ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਇਸ ਬਾਰੇ ਕੋਈ ਅਪਡੇਟ ਨਹੀਂ ਹੈ। ਹਰ ਕੋਈ ਜੀਵਨ 'ਚ ਵਿਆਹ ਕਰਦਾ ਹੈ, ਇਸ ਕਰਕੇ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਬਾਰੇ ਜਲਦ ਹੀ ਤੁਹਾਨੂੰ ਕੋਈ ਅਪਡੇਟ ਦਵਾਂ। ਦੂਜੇ ਪਾਸੇ ਜਦੋਂ ਕਿਆਰਾ ਨਾਲ ਫ਼ਿਲਮ ਦਾ ਸਵਾਲ ਆਇਆ ਤਾਂ ਅਦਾਕਾਰ ਨੇ ਕਿਹਾ ਕਿ ਇਸ ਸਮੇਂ ਕਈ ਫ਼ਿਲਮਾਂ ਪਾਈਪਲਾਈਨ 'ਚ ਹਨ। ਜਦੋਂ ਵੀ ਦੋਵਾਂ ਦਾ ਵਿਆਹ ਦਾ ਪਲਾਨ ਹੋਇਆ ਤਾਂ ਸਭ ਨੂੰ ਜਨਤਕ ਤੌਰ 'ਤੇ ਐਲਾਨ ਕੀਤਾ ਜਾਵੇਗਾ।

PunjabKesari

ਕੌਫੀ ਵਿਦ ਕਰਨ 'ਚ ਆਖੀ ਇਹ ਗੱਲ
ਇਸ ਦੇ ਨਾਲ ਹੀ 'ਕੌਫ਼ੀ ਵਿਦ ਕਰਨ' ਪਹੁੰਚੇ ਸਿਧਾਰਥ ਨੇ ਆਪਣੇ ਵਿਆਹ ਬਾਰੇ ਕਿਹਾ ਸੀ ਕਿ ਜੇਕਰ ਕਿਆਰਾ ਨਾਲ ਉਨ੍ਹਾਂ ਦਾ ਵਿਆਹ ਹੋਵੇਗਾ ਤਾਂ ਉਹ ਬਹੁਤ ਖੁਸ਼ ਹੋਣਗੇ। ਦਰਅਸਲ, ਕਰਨ ਦੇ ਸ਼ੋਅ 'ਚ ਉਨ੍ਹਾਂ ਨੂੰ ਕਿਆਰਾ ਨਾਲ ਵਿਆਹ ਬਾਰੇ ਪੁੱਛਿਆ ਗਿਆ ਸੀ ਤਾਂ ਇਸ 'ਤੇ ਸਿਧਾਰਥ ਨੇ ਕਿਹਾ ਕਿ ਇੱਕ ਬ੍ਰਾਈਟ ਤੇ ਹੈੱਪੀ ਫ਼ਿਊਚਰ। ਇਸ 'ਤੇ ਕਰਨ ਤੁਰੰਤ ਬੋਲੇ- ਕਿਆਰਾ ਅਡਵਾਨੀ ਨਾਲ? ਤਾਂ ਸਿਧਾਰਥ ਨੇ ਕਿਹਾ, "ਜੇ ਕਿਆਰਾ ਹੋਵੇਗੀ ਤਾਂ ਬਹੁਤ ਹੀ ਵਧੀਆ ਰਹੇਗਾ। ਹਾਲੇ ਤਾਂ ਮੈਂ ਐਲਾਨ ਕਰ ਰਿਹਾ ਹਾਂ, ਬਾਕੀ ਅੱਗੇ ਦੇਖਦੇ ਹਾਂ ਕੀ ਹੁੰਦਾ ਹੈ।"

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News