ਕਿਆਰਾ ਅਡਵਾਨੀ ਨੇ ਰਾਜਵੀਰ ਤੇ ਪਲੋਮਾ ਦੀ ਫ਼ਿਲਮ ‘ਦੋਨੋਂ’ ਦੇ ਟਾਈਟਲ ਟ੍ਰੈਕ ਨੂੰ ਸਰਾਹਿਆ

Monday, Aug 21, 2023 - 10:41 AM (IST)

ਕਿਆਰਾ ਅਡਵਾਨੀ ਨੇ ਰਾਜਵੀਰ ਤੇ ਪਲੋਮਾ ਦੀ ਫ਼ਿਲਮ ‘ਦੋਨੋਂ’ ਦੇ ਟਾਈਟਲ ਟ੍ਰੈਕ ਨੂੰ ਸਰਾਹਿਆ

ਮੁੰਬਈ (ਬਿਊਰੋ)– ਰਾਜਸ਼੍ਰੀ ਤੇ ਜੀਓ ਸਟੂਡੀਓਜ਼ ਵਲੋਂ ਨਿਰਮਿਤ ਤੇ ਅਵਨੀਸ਼ ਬੜਜਾਤੀਆ ਵਲੋਂ ਨਿਰਦੇਸ਼ਿਤ ਫ਼ਿਲਮ ‘ਦੋਨੋਂ’ ਦਾ ਟੀਜ਼ਰ ਹੀ ਨਹੀਂ, ਸਗੋਂ ਹਾਲ ਹੀ ’ਚ ਰਿਲੀਜ਼ ਹੋਇਆ ਟਾਈਟਲ ਟ੍ਰੈਕ ਵੀ ਪਲੇਟਫਾਰਮਸ ’ਤੇ ਬਹੁਤ ਤਾਰੀਫ਼ ਹਾਸਲ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ, ‘‘ਯੂ. ਪੀ. ਵਿਚਲੇ ਮਦਦਗਾਰਾਂ ਦੀ ਪਛਾਣ ਛੇਤੀ ਜਨਤਕ ਕਰੇ ਸਰਕਾਰ’’

ਪ੍ਰਸ਼ੰਸਕਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਵੀ ਗੀਤ ਦੀ ਤਾਰੀਫ਼ ਕਰ ਰਹੀਆਂ ਹਨ। ਸਲਮਾਨ ਖ਼ਾਨ ਤੇ ਸੰਨੀ ਦਿਓਲ ਤੋਂ ਬਾਅਦ ਹੁਣ ਕਿਆਰਾ ਅਡਵਾਨੀ ਨੇ ਇਸ ਗੀਤ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਉਤਸ਼ਾਹ ਵਧਾ ਦਿੱਤਾ ਹੈ।

PunjabKesari

ਉਸ ਨੇ ਆਪਣੀ ਦੋਸਤ ਪਲੋਮਾ ਨੂੰ ਉਸ ਦੇ ਡੈਬਿਊ ਲਈ ਵਧਾਈ ਦਿੱਤੀ। ਤਰਨ ਆਦਰਸ਼ ਨੇ ਵਿਸ਼ੇਸ਼ ਤੌਰ ’ਤੇ ਸੋਸ਼ਲ ਮੀਡੀਆ ਪਲੇਟਫਾਰਮਸ ’ਤੇ ਇਹ ਖ਼ਬਰ ਦਿੱਤੀ ਕਿ ‘ਦੋਨੋਂ’ 5 ਅਕਤੂਬਰ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਰਾਜਸ਼੍ਰੀ ਪ੍ਰੋਡਕਸ਼ਨਜ਼ ਆਪਣੀ ਸਥਾਪਨਾ ਦੇ 76ਵੇਂ ਸਾਲ ’ਚ ਹੈ ਤੇ ‘ਦੋਨੋਂ’ ਰਾਜਸ਼੍ਰੀ ਦੀ ਜਸ਼ਨ ਮਨਾਉਣ ਵਾਲੀ ਫ਼ਿਲਮ ਹੈ। ਦੇਸ਼ ਦਾ ਸਭ ਤੋਂ ਪੁਰਾਣਾ ਪ੍ਰੋਡਕਸ਼ਨ ਹਾਊਸ ਆਪਣੀ ਵਿਰਾਸਤ ਨੂੰ ਅੱਗੇ ਵਧਾ ਰਿਹਾ ਹੈ ਕਿਉਂਕਿ ਪਰਿਵਾਰ ਦੀ ਚੌਥੀ ਪੀੜ੍ਹੀ ਲੰਬੇ ਸਮੇਂ ਤੱਕ ਕਮਾਨ ਸੰਭਾਲ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News