ਕੈਮਰਾਮੈਨਜ਼ ਵੱਲੋਂ ਬਜ਼ੁਰਗਾਂ ਨੂੰ ਧੱਕਾ ਦੇਣ ਦੇ ਭੜਕੀ ਕਿਆਰਾ ਅਡਵਾਨੀ, ਦੇਖੋ ਵੀਡੀਓ

10/14/2022 11:56:10 AM

ਬਾਲੀਵੁੱਡ ਡੈਸਕ- ਕਿਆਰਾ ਅਡਵਾਨੀ ਬਾਲੀਵੁੱਡ ਦੀਆਂ ਖ਼ੂਬਸੂਰਤ ਅਦਾਕਾਰਾਂ ’ਚੋਂ ਇਕ ਹੈ। ਇਸ ਦੌਰਾਨ ਅਦਾਕਾਰਾ ਕਾਫ਼ੀ ਚਰਚਾ ’ਚ ਹੈ। ਇਸ ਦੇ ਨਾਲ ਅਦਾਕਾਰਾ ਦਾ ਸਿਧਾਰਥ ਮਲਹੋਤਰਾ ਨਾਲ ਰਿਸ਼ਤਾ ਵੀ ਕਾਫ਼ੀ ਸੁਰਖੀਆਂ ’ਚ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ : ਮੰਗਲਸੂਤਰ ਅਤੇ ਲਾਲ ਚੂੜੀਆਂ ’ਚ ਪੰਜਾਬੀ ਨੂੰਹ ਕੈਟਰੀਨਾ ਲਗਾਏ ਚਾਰ-ਚੰਨ, ਤਸਵੀਰਾਂ ਕੀਤੀਆਂ ਸਾਂਝੀਆਂ

ਹਾਲ ਹੀ ’ਚ ਅਦਾਕਾਰਾ ਦੀ ਇਕ ਵੀਡੀਓ ਵਾਇਰਲ ਹੋ  ਰਹੀ ਹੈ। ਜਿਸ ’ਚ ਉਹ ਪਾਪਰਾਜ਼ੀ ’ਤੇ ਗੁੱਸੇ ਕਰਦੀ ਨਜ਼ਰ ਆ ਰਹੀ ਹੈ। ਦਰਅਸਲ ਕਿਆਰਾ ਨੇ ਵੀਰਵਾਰ ਨੂੰ ਮੁੰਬਈ ਦੇ ਜੁਹੂ ’ਚ ਭਾਰਤ ਦੀ ਆਸਕਰ ਐਂਟਰੀ ‘ਛੇਲੋ ਸ਼ੋਅ’ ਦੀ ਸਕ੍ਰੀਨਿੰਗ ’ਚ ਸ਼ਿਰਕਤ ਕੀਤੀ ਸੀ। ਇਸ ਸਮੇਂ ਕੁਝ ਕੈਮਰਾਮੈਨਜ਼ ਨੇ ਅਦਾਕਾਰਾ ਦੀਆਂ ਤਸਵੀਰਾਂ ਲੈਣ ਲਈ ਬਜ਼ੁਰਗਾਂ ਨੂੰ ਧੱਕਾ ਦਿੱਤਾ, ਜਿਸ ਨੂੰ ਦੇਖ ਕਿਆਰਾ ਦਾ ਗੁੱਸਾ ਭੜਕ ਗਿਆ।

 

 
 
 
 
 
 
 
 
 
 
 
 
 
 
 
 

A post shared by @varindertchawla

 

ਜਦੋਂ ਅਦਾਕਾਰਾ ਬਾਹਰ ਆ ਰਹੀ ਸੀ ਤਾਂ ਕੁੱਝ ਲੋਕਾਂ ਨੇ ਕਿਆਰਾ ਨੂੰ ਕਿਹਾ ਕਿ ਕਿਰਪਾ ਕਰਕੇ ਅੱਗੇ ਵਧੋ। ਇਸ ਤੇ ਅਦਾਕਾਰਾ ਨੇ ਕਿਹਾ ਕਿ ‘ਮੈਨੂੰ ਦੁਖ ਹੋ ਰਿਹਾ ਹੈ, ਜਿਸ ਤਰ੍ਹਾਂ ਤੁਸੀਂ ਵਿਵਹਾਰ ਕਰ ਰਹੇ ਹੋ। ਅੱਗੇ ਪਿੱਛੇ ਵੀ ਧਿਆਨ ਰੱਖੋ ਕਿ ਕੌਣ ਖੜਾ ਹੈ।’ ਕਿਆਰਾ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ : ਛਾਣਨੀ ’ਚ ਪਤੀ ਸੂਰਜ ਨੂੰ ਦੇਖ ਮੌਨੀ ਰਾਏ ਤੋੜਿਆ ਵਰਤ, ਪਤਨੀ ਦੀ ਗੱਲ੍ਹ ’ਤੇ KISS ਕਰਕੇ ਕੀਤੀ ਪਿਆਰ ਦੀ ਵਰਖ਼ਾ

ਕਿਆਰਾ ਅਡਵਾਨੀ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਕਾਰਤਿਕ ਆਰੀਅਨ ਨਾਲ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ’ਚ ਨਜ਼ਰ ਆਵੇਗੀ। ਇਹ ਫ਼ਿਲਮ 29 ਜੂਨ, 2023 ਨੂੰ ਰਿਲੀਜ਼ ਹੋਵੇਗੀ। 


Shivani Bassan

Content Editor

Related News