ਛੁੱਟੀਆਂ ਮਨਾਉਣ ਗਈ ਖੁਸ਼ੀ ਕਪੂਰ ਨੇ ਦੋਸਤਾਂ ਨਾਲ ਕੀਤੀ ਮਸਤੀ, ਦੇਖੋ ਤਸਵੀਰਾਂ

Tuesday, Aug 23, 2022 - 03:43 PM (IST)

ਛੁੱਟੀਆਂ ਮਨਾਉਣ ਗਈ ਖੁਸ਼ੀ ਕਪੂਰ ਨੇ ਦੋਸਤਾਂ ਨਾਲ ਕੀਤੀ ਮਸਤੀ, ਦੇਖੋ ਤਸਵੀਰਾਂ

ਬਾਲੀਵੁੱਡ ਡੈਸਕ- ਬੋਨੀ ਕਪੂਰ ਅਤੇ ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਧੀ ਸੁਰਖੀਆਂ ’ਚ ਹੈ। ਅਦਾਕਾਰਾ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਦੇ ਨਾਲ ਜ਼ੋਇਆ ਅਖ਼ਤਰ ਦੁਆਰਾ ਨਿਰਦੇਸ਼ਤ ਨੈੱਟਫ਼ਲਿਕਸ ਫ਼ਿਲਮ ‘ਦਿ ਆਰਚੀਜ਼’ ਨਾਲ ਬਾਲੀਵੁੱਡ ’ਚ ਡੈਬਿਊ ਕਰਨ ਲਈ ਤਿਆਰ ਹੈ।

PunjabKesari

ਖੁਸ਼ੀ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੀ ਰਹਿੰਦੀ ਹੈ। ਖੁਸ਼ੀ ਕਪੂਰ ਇਸ ਸਮੇਂ ਲਾਸ ਏਂਜਲਸ ’ਚ ਹੈ। ਹਾਲ ਹੀ ’ਚ ਖੁਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸਾਂਝੀਆਂ ਕੀਤੀਆਂ ਹਨ। 

PunjabKesari

ਇਹ ਵੀ ਪੜ੍ਹੋ : ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਸ਼ੂਟਿੰਗ ਸ਼ੁਰੂ, ਅਕਸ਼ੈ ਕੁਮਾਰ ਸਨੇ ਇਹ ਅਦਾਕਾਰਾਂ ਹੋਣਗੀਆਂ ਨਵੇਂ ਸੀਜ਼ਨ ਦੀਆਂ ਮਹਿਮਾਨ

ਖੁਸ਼ੀ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਕ  ਕੈਪਸ਼ਨ ਵੀ ਲਿਖੀ ਹੈ। ਉਸ ਨੇ ਲਿਖਿਆ ਕਿ ‘ਕੀ ਤੁਸੀਂ ਯਕੀਨਨ LA ਗਏ ਸੀ, ਜੇਕਰ ਤੁਸੀਂ ਆਪਣੇ ਇੰਸਟਾਗ੍ਰਾਮ ’ਤੇ ਖਜੂਰ ਦੇ ਰੁੱਖਾਂ ਦੀ ਤਸਵੀਰ ਪੋਸਟ ਨਹੀਂ ਕੀਤੀ ਹੈ।’ ਖੁਸ਼ੀ ਨੇ ਪਹਿਲੀ ਪੋਸਟ ’ਚ ਖਜੂਰ ਦੇ ਰੁੱਖਾਂ ਦੀ ਤਸਵੀਰ ਸੀ। ਇਕ ਹੋਰ ਤਸਵੀਰ ’ਚ ਉਹ ਪੀਲੇ ਰੰਗ ਦੀ ਡਰੈੱਸ ਪਾ ਕੇ ਇਕ ਦੋਸਤ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। 

PunjabKesari

ਇਹ ਵੀ ਪੜ੍ਹੋ : ‘ਦਿ ਕਪਿਲ ਸ਼ਰਮਾ ਸ਼ੋਅ’ ਨੂੰ ਲੈ ਕੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, ਇਸ ਵਾਰ ਸ਼ੋਅ ’ਚ ਨਹੀਂ ਨਜ਼ਰ ਆਉਣਗੇ ਕ੍ਰਿਸ਼ਨਾ ਅਭਿਸ਼ੇਕ

‘ਦਿ ਆਰਚੀਜ਼’ ਦੀ ਗੱਲ ਕਰੀਏ ਤਾਂ ਇਹ ਪ੍ਰਸਿੱਧ ਆਰਚੀ ਕਾਮਿਕਸ ਦਾ ਰੂਪਾਂਤਰ ਹੈ। ਇਸ ’ਚ ਬੈਟੀ ਕੂਪਰ ਦੇ ਰੂਪ ’ਚ ਖੁਸ਼ੀ ਕੂਪਰ, ਵੇਰੋਨਿਕਾ ਲੌਜ ਦੇ ਰੂਪ ’ਚ ਸੁਹਾਨਾ, ਅਤੇ ਆਰਚੀ ਐਂਡਰਿਊਜ਼ ਦੇ ਰੂਪ ’ਚ ਅਗਸਤਿਆ ਨੰਦਾ ਦੀ ਭੂਮਿਕਾ ’ਚ ਹਨ।

PunjabKesari

ਫ਼ਿਲਮ ’ਚ ਮਿਹਿਰ ਆਹੂਜਾ, ਡਾਟ, ਯੁਵਰਾਜ ਮੈਂਡਾ ਅਤੇ ਵੇਦਾਂਗ ਰੈਨਾ ਵੀ ਹਨ। ਮਈ ’ਚ ਜ਼ੋਇਆ ਨੇ ਫ਼ਿਲਮ ਦੀ ਟੀਜ਼ਰ ਵੀਡੀਓ ਸਾਂਝੀ ਕੀਤੀ ਅਤੇ ਪਹਿਲੀ ਝਲਕ ਦਾ ਪਰਦਾਫਾਸ਼ ਕੀਤਾ। ਇਹ 1960 ਦੇ ਭਾਰਤ ’ਚ ਸੈੱਟ ਹੈ ਅਤੇ 2023 ’ਚ Netflix ’ਤੇ ਸਟ੍ਰੀਮ ਕੀਤਾ ਜਾਵੇਗੀ।

PunjabKesari


author

Shivani Bassan

Content Editor

Related News