ਐਕਸ਼ਨ, ਥ੍ਰਿਲਰ, ਰੋਮਾਂਸ ਨਾਲ ਭਰਪੂਰ ਹੈ ਫ਼ਿਲਮ ''ਖੁਦਾ ਹਾਫਿਜ'' ਦਾ ਟਰੇਲਰ (ਵੀਡੀਓ)
Tuesday, Jul 28, 2020 - 12:30 PM (IST)

ਮੁੰਬਈ (ਵੈੱਬ ਡੈਸਕ) — ਡਿਜਨੀ ਹੌਟਸਟਾਰ ਨੇ ਬਾਲੀਵੁੱਡ ਫ਼ਿਲਮ 'ਖੁਦਾ ਹਾਫਿਜ' ਦਾ ਟਰੇਲਰ ਲਾਂਚ ਕਰ ਦਿੱਤਾ ਹੈ। ਇਹ ਫ਼ਿਲਮ ਅਸਲੀ ਘਟਨਾਵਾਂ ਤੋਂ ਪ੍ਰੇਰਿਤ ਹੈ। ਫਾਰੂਕ ਕਬੀਰ ਦੇ ਨਿਰਦੇਸ਼ਨ 'ਚ ਬਣ ਰਹੀ ਇਸ ਫ਼ਿਲਮ 'ਚ ਵਿਧੁਤ ਜਾਮਵਾਲ ਅਤੇ ਸ਼ਿਵਾਲਿਕਾ ਓਬਰਾਏ ਲੀਡ ਰੋਲ 'ਚ ਹਨ। ਉਜਬੇਕਿਸਤਾਨ ਅਤੇ ਲਖਨਊ 'ਚ ਸ਼ੂਟ ਕੀਤੀ ਗਈ ਫ਼ਿਲਮ ਐਕਸ਼ਨ, ਥ੍ਰਿਲਰ ਅਤੇ ਰੋਮਾਂਸ ਦਾ ਪਰਫੈਕਟ ਕਾਬੀਨੇਸ਼ਨ ਹੈ।
ਦੱਸ ਦਈਏ ਕਿ 'ਖੁਦਾ ਹਾਫਿਜ' ਨੌਜਵਾਨ ਜੋੜੇ ਸਮੀਰ (ਵਿਧੁਤ ਜਾਮਵਾਲ) ਅਤੇ ਨਰਗਿਸ (ਸ਼ਿਵਾਲਿਕਾ ਓਬਰਾਏ) ਦੀ ਕਹਾਣੀ ਹੈ, ਜਿਨ੍ਹਾਂ ਦੀ ਹਾਲ ਹੀ 'ਚ ਵਿਆਹ ਹੋਇਆ ਹੈ ਅਤੇ ਉਹ ਬਿਹਤਰ ਕਰੀਅਰ ਲਈ ਵਿਦੇਸ਼ ਜਾਣਾ ਚਾਹੁੰਦੇ ਹਨ। ਵਿਦੇਸ਼ 'ਚ ਰਹੱਸਮਈ ਹਾਲਾਤ 'ਚ ਨਰਗਸ ਗਾਇਬ ਹੋ ਜਾਂਦੀ ਹੈ ਅਤੇ ਸਮੀਰ ਪਤਨੀ ਨੂੰ ਸੁਰੱਖਿਅਤ ਵਾਪਸ ਪਾਉਣ ਲਈ ਪੂਰਾ ਦਮ ਲਗਾ ਦਿੰਦਾ ਹੈ।
ਵਿਧੁਤ ਜੋ ਆਪਣੀ ਐਕਸ਼ਨ ਫ਼ਿਲਮਾਂ ਲਈ ਜਾਣੇ ਜਾਂਦੇ ਹਨ, ਇਸ ਵਾਰ ਨਵੇਂ ਰੋਮਾਂਟਿਕ ਅਵਤਾਰ 'ਚ ਨਜ਼ਰ ਆਉਣਗੇ। ਉਹ ਕਹਿੰਦੇ ਹਨ, 'ਖੁਦਾ ਹਾਫਿਜ' ਮੇਰੇ ਲਈ ਖਾਸ ਫ਼ਿਲਮ ਹੈ, ਕਿਉਂਕਿ ਇਸ 'ਚ ਨਿਭਾਇਆ ਸਮੀਰ ਦਾ ਕਿਰਦਾਰ ਮੈਂ ਪਹਿਲਾਂ ਕਦੇ ਨਹੀਂ ਨਿਭਾਇਆ। ਡਾਇਰੈਕਟਰ-ਰਾਈਟਰ ਫਾਰੂਕ ਕਬੀਰ ਬਹੁਤ ਹੀ ਪ੍ਰਤਿਭਾਸ਼ਾਲੀ ਹਨ ਅਤੇ ਉਨ੍ਹਾਂ ਨਾਲ ਕੰਮ ਕਰਨਾ ਖੁਸ਼ੀ ਦੀ ਗੱਲ ਹੈ। ਨਾਲ ਹੀ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਹ ਫ਼ਿਲਮ ਡਿਜਨੀ ਹੌਟਸਟਾਰ ਵੀ. ਆਈ. ਪੀ. 'ਤੇ ਰਿਲੀਜ਼ ਹੋ ਰਹੀ ਹੈ, ਜਿੱਥੇ ਪੂਰੇ ਦੇਸ਼ ਦੇ ਲੋਕ ਇਸ ਦਾ ਆਨੰਦ ਲੈ ਸਕਣਗੇ।
ਡਾਇਰੈਕਟਰ-ਰਾਈਟਰ ਫਾਰੂਕ ਕਬੀਰ ਕਹਿੰਦੇ ਹਨ, 'ਖੁਦਾ ਹਾਫਿਜ' ਨੂੰ ਲਿਖਣ ਤੋਂ ਲੈ ਕੇ ਇਸ ਦੇ ਨਿਰਦੇਸ਼ਨ ਤੱਕ ਮੇਰੇ ਲਈ ਇਹ ਇਕ ਲਵ ਸਟੋਰੀ ਰਿਹਾ। ਇਸ ਨਾਲ ਇਹ ਇਮੋਸ਼ਨਲ ਅਤੇ ਥ੍ਰਿਲਰ ਪੈਕਡ ਵੀ ਬਣ ਗਈ। ਇਸ ਦੇ ਕਿਰਦਾਰ ਜਿੰਦਗੀ ਦੇ ਬੇਹਦ ਕਰੀਬ ਹਨ।
ਪੈਨੋਰਮਾ ਸਟੂਡੀਓਜ਼ ਇੰਟਰਨੈਸ਼ਨਲ ਨੂੰ ਫ਼ਿਲਮ ਦੇ ਪ੍ਰੋਡਿਊਸਰ ਅਭਿਸ਼ੇਕ ਪਾਠਕ ਨੇ ਕਿਹਾ, ਇਹ ਫ਼ਿਲਮ ਮੇਰੇ ਅਤੇ ਪੂਰੀ ਟੀਮ ਦੇ ਬੇਹੱਦ ਕਰੀਬ ਹੈ। ਮੈਨੂੰ ਪੂਰੀ ਉਂਮੀਦ ਹੈ ਕਿ ਇਸ ਫ਼ਿਲਮ ਨੂੰ ਦਰਸ਼ਕ ਆਪਣਾ ਪੂਰਾ ਪਿਆਰ ਦੇਣਗੇ। ਫਾਰੁਕ ਦੀ ਡਾਇਰੈਕਸ਼ਨ ਅਤੇ ਪੂਰੀ ਸਟਾਰ ਕਾਸਟ ਦੀ ਐਕਟਿੰਗ ਦਰਸ਼ਕਾਂ ਨੂੰ ਅਖੀਰ ਤਕ ਬੰਨ੍ਹੇ ਰੱਖੇਗੀ।
'ਖੁਦਾ ਹਾਫਿਜ' ਡਿਜਨੀ ਹਾਟਸਟਾਰ ਮਲਟੀਪਲੈਕਸ 'ਤੇ ਰਿਲੀਜ਼ ਹੋਣ ਵਾਲੀ ਤੀਜੀ ਫ਼ਿਲਮ ਹੈ। ਫ਼ਿਲਮ 'ਚ ਵਿਧੁਤ ਜਾਮਵਾਲ, ਸ਼ਿਵਾਲਿਕਾ ਓਬਰਾਏ ਦੇ ਇਲਾਵਾ ਅੰਨੂ ਕਪੂਰ, ਅਹਾਨਾ ਕੁਮਰਾ ਅਤੇ ਸ਼ਿਵ ਪੰਡਤ ਵੀ ਅਹਿਮ ਭੂਮਿਕਾਵਾਂ 'ਚ ਹਨ। ਇਸ ਦੇ ਰਾਈਟਰ-ਡਾਇਰੈਕਟਰ ਫਾਰੂਕ ਕਬੀਰ ਹਨ ਅਤੇ ਪ੍ਰੋਡਿਊਸਰ ਕੁਮਾਰ ਮੰਗਤ ਪਾਠਕ ਅਤੇ ਅਭਿਸ਼ੇਕ ਪਾਠਕ ਹਨ। ਸੰਗੀਤ ਮਿਥੁਨ ਨੇ ਦਿੱਤਾ ਹੈ। ਫ਼ਿਲਮ 14 ਅਗਸਤ ਨੂੰ ਡਿਜਨੀ ਹੌਟਸਟਾਰ ਵੀ. ਆਈ. ਪੀ. 'ਤੇ ਰਿਲੀਜ਼ ਹੋਵੇਗੀ।