ਵਿਧੁਤ ਜੰਮਵਾਲ ਦੀ ‘ਖ਼ੁਦਾ ਹਾਫ਼ਿਜ਼ ਚੈਪਟਰ 2 ਅਗਨੀ ਪ੍ਰੀਕਸ਼ਾ’ 8 ਜੁਲਾਈ ਨੂੰ ਹੋਵੇਗੀ ਰਿਲੀਜ਼

06/08/2022 1:59:39 PM

ਮੁੰਬਈ (ਬਿਊਰੋ)– ‘ਖ਼ੁਦਾ ਹਾਫਿਜ਼’ ਦੀ ਓ. ਟੀ. ਟੀ. ’ਤੇ ਸ਼ਾਨਦਾਰ ਸਫਲਤਾ ਤੋਂ ਬਾਅਦ ਪੈਨੋਰਾਮਾ ਸਟੂਡੀਓ ਪ੍ਰਸ਼ੰਸਕਾਂ ਦੀ ਖ਼ੁਸ਼ੀ ਲਈ ਫ਼ਿਲਮ ਦੇ ਦੂਜੇ ਚੈਪਟਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਕਰ ਰਹੇ ਹਨ। ‘ਖ਼ੁਦਾ ਹਾਫਿਜ਼ ਚੈਪਟਰ 2 ਅਗਨੀ ਪ੍ਰੀਕਸ਼ਾ’ ਦੇ ਨਿਰਮਾਤਾਵਾਂ ਨੇ ਰਿਲੀਜ਼ ਦੀ ਤਾਰੀਖ਼ ਦਾ ਖ਼ੁਲਾਸਾ ਕੀਤਾ ਹੈ।

ਵਿਧੁਤ ਜੰਮਵਾਲ ਤੇ ਸ਼ਿਵਾਲਿਕਾ ਓਬਰਾਏ ਸਟਾਰਰ ਇਹ ਫ਼ਿਲਮ 8 ਜੁਲਾਈ, 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਐਕਸ਼ਨ-ਡਰਾਮਾ ਇਸ ਫ਼ਿਲਮ ’ਚ ਵਿਧੁਤ ਤੇ ਸ਼ਿਵਾਲਿਕਾ ਦੇ ਮੁੱਖ ਕਿਰਦਾਰ ਸਮੀਰ ਤੇ ਨਰਗਿਸ ਦੀ ਪ੍ਰੇਮ ਕਹਾਣੀ ਨੂੰ ਪਰਦੇ ’ਤੇ ਦਿਖਾਇਆ ਜਾਵੇਗਾ, ਜਿਸ ’ਚ ਕਿਵੇਂ ਦੋਵਾਂ ਨੂੰ ਹਾਲਾਤ ਤੇ ਸਮਾਜ ਵਲੋਂ ਪੈਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਭੋਗ ’ਤੇ ਭਾਵੁਕ ਹੋਏ ਮੂਸੇ ਵਾਲਾ ਦੇ ਪਿਤਾ ਨੇ ਬਿਆਨ ਕੀਤੀ ਪੁੱਤ ਦੀ ਮਿਹਨਤ ਦੀ ਕਹਾਣੀ, ਪੜ੍ਹ ਨਿਕਲਣਗੇ ਹੰਝੂ

ਵਿਧੁਤ ਕਹਿੰਦੇ ਹਨ, ‘‘ਮੈਂ ਦਰਸ਼ਕਾਂ ਤੇ ਪ੍ਰਸ਼ੰਸਕਾਂ ਦਾ ਬਹੁਤ ਅਹਿਸਾਨਮੰਦ ਹਾਂ, ਜਿਨ੍ਹਾਂ ਨੇ ਮੇਰੇ ਵਲੋਂ ਨਿਭਾਏ ਗਏ ਹਰ ਕਿਰਦਾਰ ਨੂੰ ਪਿਆਰ ਦਿੱਤਾ ਹੈ।’’

ਸ਼ਿਵਾਲਿਕਾ ਓਬਰਾਏ ਕਹਿੰਦੀ ਹੈ, ‘‘ਫ਼ਿਲਮ ‘ਖ਼ੁਦਾ ਹਾਫਿਜ਼’ ਦੇ ਨਾਲ ਅਸੀਂ (ਵਿਧੁਤ ਤੇ ਮੈਂ) ਦਰਸ਼ਕਾਂ ਨੂੰ ਉਨ੍ਹਾਂ ਦੀ ਡਿਜੀਟਲ ਸਕ੍ਰੀਨ ’ਤੇ ਸਮੀਰ ਤੇ ਨਰਗਿਸ ਦੇ ਰੂਪ ’ਚ ਮਿਲੇ ਸੀ ਤੇ ਹੁਣ ਅਸੀਂ ਦੂਜੇ ਚੈਪਟਰ ਦੇ ਨਾਲ ਫਿਰ ਤੋਂ ਮਿਲਣ ਵਾਲੇ ਹਾਂ ਤੇ ਇਸ ਵਾਰ 8 ਜੁਲਾਈ ਨੂੰ ਸਿਨੇਮਾਘਰਾਂ ’ਚ।’’

ਫ਼ਿਲਮ ਨਿਰਮਾਤਾ ਫਾਰੂਕ ਕਬੀਰ ਕਹਿੰਦੇ ਹਨ, ‘‘ਫ਼ਿਲਮ ‘ਖ਼ੁਦਾ ਹਾਫਿਜ਼ ਚੈਪਟਰ 2 ਅਗਨੀ ਪ੍ਰੀਕਸ਼ਾ’ ’ਚ ਪਿਆਰ ਦੀ ਸੁੰਦਰਤਾ ਤੇ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਉਸ ਲਈ ਕੋਈ ਕਸਰ ਨਹੀਂ ਛੱਡਣ ਦੀ ਭਾਵਨਾ ਨੂੰ ਦਰਸਾਉਂਦਾ ਹੈ। ਪੂਰੀ ਟੀਮ ਇਸ ਦੀ ਰਿਲੀਜ਼ ਦੀ ਤਾਰੀਖ਼ ਦਾ ਐਲਾਨ ਕਰਕੇ ਖ਼ੁਸ਼ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News