''ਖੋ ਗਏ ਹਮ ਕਹਾਂ'' ਦਾ ਟਰੇਲਰ ਰਿਲੀਜ਼, ਡਿਜੀਟਲ ਦੁਨੀਆ ''ਚ ਗੁਆਚੇ ਅਨੰਨਿਆ ਪਾਂਡੇ ਦੇ ਦੋਸਤ

Monday, Dec 11, 2023 - 03:38 PM (IST)

''ਖੋ ਗਏ ਹਮ ਕਹਾਂ'' ਦਾ ਟਰੇਲਰ ਰਿਲੀਜ਼, ਡਿਜੀਟਲ ਦੁਨੀਆ ''ਚ ਗੁਆਚੇ ਅਨੰਨਿਆ ਪਾਂਡੇ ਦੇ ਦੋਸਤ

ਮੁੰਬਈ (ਬਿਊਰੋ) : ਆਦਰਸ਼ ਗੌਰਵ, ਅਨੰਨਿਆ ਪਾਂਡੇ ਅਤੇ ਸਿਧਾਂਤ ਚਤੁਰਵੇਦੀ ਦੀ ਫ਼ਿਲਮ 'ਖੋ ਗਏ ਹਮ ਕਹਾਂ' ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ। ਫ਼ਿਲਮ ਦੇ ਟਰੇਲਰ 'ਚ ਤਿੰਨ ਦੋਸਤਾਂ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਅਰਜੁਨ ਵਰੈਨ ਸਿੰਘ ਦੁਆਰਾ ਨਿਰਦੇਸ਼ਿਤ 'ਖੋ ਗਏ ਹਮ ਕਹਾਂ' ਤਿੰਨ ਦੋਸਤਾਂ ਦੀ ਕਹਾਣੀ 'ਤੇ ਆਧਾਰਿਤ ਹੈ। ਫ਼ਿਲਮ ਦਾ ਪ੍ਰੀਮੀਅਰ 26 ਦਸੰਬਰ ਨੂੰ ਨੈੱਟਫਲਿਕਸ 'ਤੇ ਹੋਵੇਗਾ। ਫ਼ਿਲਮ 'ਚ ਤਿੰਨੋਂ ਦੋਸਤ ਡਿਜੀਟਲ ਦੁਨੀਆ 'ਚ ਗੁਆਚੇ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਫ਼ਿਲਮ ਦੇ ਟਰੇਲਰ 'ਚ ਰੋਮਾਂਸ ਦੇ ਨਾਲ-ਨਾਲ ਇਮੋਸ਼ਨਲ ਡਰਾਮਾ ਵੀ ਦੇਖਣ ਨੂੰ ਮਿਲੇਗਾ। ਆਦਰਸ਼ ਗੌਰਵ, ਅਨੰਨਿਆ ਪਾਂਡੇ ਅਤੇ ਸਿਧਾਂਤ ਚਤੁਰਵੇਦੀ ਤੋਂ ਇਲਾਵਾ ਕਲਕੀ ਕੋਚਲਿਨ, ਅਨਿਆ ਸਿੰਘ, ਰੋਹਨ ਗੁਰਬਕਸ਼ਾਨੀ, ਵਿਜੇ ਮੌਰਿਆ, ਦਿਵਿਆ ਜਗਦਾਲੇ, ਰਾਹੁਲ ਵੋਹਰਾ ਅਤੇ ਸੁਚਿਤਰਾ ਪਿੱਲਈ ਫ਼ਿਲਮ 'ਚ ਮੁੱਖ ਭੂਮਿਕਾ 'ਚ ਹਨ।  

ਇਹ ਖ਼ਬਰ ਵੀ ਪੜ੍ਹੋ : ਪਰਮੀਸ਼ ਵਰਮਾ ਦੇ ਭਰਾ ਸੁਖਨ ਦੇ ਵਿਆਹ ਦੀਆਂ ਤਸਵੀਰਾਂ, ਪਤੀ-ਪਤਨੀ ਦਾ ਰੋਮਾਂਟਿਕ ਅੰਦਾਜ਼ ਮੋਹ ਰਿਹੈ ਲੋਕਾਂ ਦਾ ਮਨ

ਦੱਸਣਯੋਗ ਹੈ ਕਿ 'ਖੋ ਗਏ ਹਮ ਕਹਾਂ' 26 ਦਸੰਬਰ 2023 ਨੂੰ OTT ਪਲੇਟਫਾਰਮ Netflix 'ਤੇ ਸਟ੍ਰੀਮ ਹੋਣ ਜਾ ਰਹੀ ਹੈ। ਐਕਸਲ ਐਂਟਰਟੇਨਮੈਂਟ ਦੇ ਰਿਤੇਸ਼ ਸਿਧਵਾਨੀ, ਫਰਹਾਨ ਅਖਤਰ, ਟਾਈਗਰ ਬੇਬੀ ਦੀ ਰੀਮਾ ਕਾਗਤੀ ਅਤੇ ਜ਼ੋਇਆ ਅਖਤਰ ਦੁਆਰਾ ਨਿਰਮਿਤ ਇਹ ਫ਼ਿਲਮ ਨੌਜਵਾਨਾਂ ਦੀ ਜ਼ਿੰਦਗੀ 'ਤੇ ਆਧਾਰਿਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News