ਖੇਸਾਰੀ ਲਾਲ ਯਾਦਵ ਦੀ ਫਿਲਮ ''ਅਵੈਧ'' ਦਾ ਟ੍ਰੇਲਰ ਰਿਲੀਜ਼
Monday, Sep 15, 2025 - 02:41 PM (IST)

ਮੁੰਬਈ (ਏਜੰਸੀ)- ਭੋਜਪੁਰੀ ਸਿਨੇਮਾ ਦੇ ਸੁਪਰਸਟਾਰ ਖੇਸਾਰੀ ਲਾਲ ਯਾਦਵ ਦੀ ਆਉਣ ਵਾਲੀ ਫਿਲਮ 'ਅਵੈਧ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ 'ਅਵੈਧ' ਵਿੱਚ ਅਪਰਣਾ ਮਲਿਕ ਖੇਸਾਰੀ ਲਾਲ ਯਾਦਵ ਦੇ ਉਲਟ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ। ਇਹ ਫਿਲਮ ਸ਼ਕਤੀ, ਸੰਘਰਸ਼ ਅਤੇ ਸਿਸਟਮ ਦੀਆਂ ਗੁੰਝਲਾਂ ਨੂੰ ਦਰਸਾਉਂਦੀ ਹੈ। ਫਿਲਮ ਦਾ ਨਿਰਮਾਣ ਆਦਿਤਿਆ ਕੁਮਾਰ ਝਾਅ ਦੁਆਰਾ ਕੀਤਾ ਗਿਆ ਹੈ ਅਤੇ ਸਹਿ-ਨਿਰਮਾਤਾ ਸ਼ੰਭਵੀ ਝਾਅ ਹਨ। ਫਿਲਮ ਦਾ ਨਿਰਦੇਸ਼ਨ ਨੀਰਜ ਰਣਧੀਰ ਦੁਆਰਾ ਕੀਤਾ ਗਿਆ ਹੈ ਜਦੋਂ ਕਿ ਕਹਾਣੀ ਅਤੇ ਸਕ੍ਰੀਨਪਲੇ ਪ੍ਰਵੀਨ ਚੰਦਰ ਦੁਆਰਾ ਲਿਖਿਆ ਗਿਆ ਹੈ। ਪ੍ਰਵੀਨ ਚੰਦਰ ਅਤੇ ਅਭਿਸ਼ੇਕ ਚੌਹਾਨ ਨੇ ਡਾਇਲਾਗ ਲਿਖਣ ਦਾ ਕੰਮ ਸੰਭਾਲਿਆ ਹੈ।
ਖੇਸਾਰੀ ਲਾਲ ਯਾਦਵ ਨੇ ਕਿਹਾ ਕਿ ਇਹ ਫਿਲਮ ਉਨ੍ਹਾਂ ਲਈ ਖਾਸ ਹੈ ਕਿਉਂਕਿ ਇਹ ਮਨੋਰੰਜਨ ਦੇ ਨਾਲ-ਨਾਲ ਸਮਾਜ ਨੂੰ ਇੱਕ ਮਜ਼ਬੂਤ ਸੰਦੇਸ਼ ਦਿੰਦੀ ਹੈ। ਉਨ੍ਹਾਂ ਉਮੀਦ ਕੀਤੀ ਕਿ ਦਰਸ਼ਕ ਇਸ ਫਿਲਮ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰਨਗੇ। ਅਪਰਣਾ ਮਲਿਕ ਨੇ ਕਿਹਾ ਕਿ ਇਹ ਫਿਲਮ ਮੇਰੇ ਲਈ ਬਹੁਤ ਖਾਸ ਹੈ। ਮੈਂ ਇਸ ਲਈ ਬਹੁਤ ਤਿਆਰੀਆਂ ਵੀ ਕੀਤੀਆਂ ਹਨ। ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਫਿਲਮ ਬਹੁਤ ਪਸੰਦ ਆਵੇਗੀ ਅਤੇ ਲੋਕਾਂ ਨੂੰ ਮੇਰੀ ਭੂਮਿਕਾ ਵੀ ਪਸੰਦ ਆਵੇਗੀ, ਇਹੀ ਮੇਰੀ ਕਾਮਨਾ ਹੈ।