''ਸਤ੍ਰੀ 2'' ਦੇ ਸਾਹਮਣੇ ਅਕਸ਼ੈ-ਜੌਨ ਦੀਆਂ ਫ਼ਿਲਮਾਂ ਦਾ ਨਹੀਂ ਚੱਲਿਆ ਜਾਦੂ, 2 ਦਿਨਾਂ ''ਚ ਕੀਤੀ ਬਸ ਇੰਨਾ ਹੀ ਕੀਤਾ ਕਲੈਕਸ਼ਨ

Saturday, Aug 17, 2024 - 04:08 PM (IST)

ਮੁੰਬਈ (ਬਿਊਰੋ) : ਸ਼ਰਧਾ-ਰਾਜਕੁਮਾਰ ਦੀ ਫ਼ਿਲਮ 'ਸਤ੍ਰੀ 2', ਅਕਸ਼ੈ ਕੁਮਾਰ ਦੀ 'ਖੇਲ ਖੇਲ ਮੇਂ' ਅਤੇ ਜੌਨ ਅਬ੍ਰਾਹਮ ਦੀ ਫ਼ਿਲਮ 'ਵੇਦਾ' ਸੁਤੰਤਰਤਾ ਦਿਵਸ 'ਤੇ ਸਿਨੇਮਾਘਰਾਂ 'ਚ ਇਕੱਠਿਆ ਰਿਲੀਜ਼ ਹੋਈਆਂ ਸੀ। ਬਾਕਸ ਆਫਿਸ 'ਤੇ ਤਿੰਨੋਂ ਫ਼ਿਲਮਾਂ 'ਚ ਟੱਕਰ ਦੇਖਣ ਨੂੰ ਮਿਲ ਰਹੀ ਹੈ। ਇਸ ਟੱਕਰ ਤੋਂ ਬਾਅਦ ਸਤ੍ਰੀ 2 ਸਿਰਫ 2 ਦਿਨਾਂ 'ਚ ਕਮਾਈ ਦੀ ਦੌੜ 'ਚ ਅੱਗੇ ਨਿਕਲ ਗਈ ਹੈ। ਜਿੱਥੇ 'ਖੇਲ ਖੇਲ ਮੇਂ' ਅਤੇ 'ਵੇਦਾ' ਦਾ ਬਾਕਸ ਆਫਿਸ ਕਲੈਕਸ਼ਨ ਕਾਫੀ ਪਿੱਛੇ ਹੈ।

'ਖੇਲ ਖੇਲ ਮੇਂ' ਦਾ ਦੂਜੇ ਦਿਨ ਦਾ ਕਲੈਕਸ਼ਨ
ਬਾਕਸ ਆਫਿਸ 'ਤੇ 5 ਕਰੋੜ ਦੀ ਓਪਨਿੰਗ ਕਰਨ ਵਾਲੀ ਅਕਸ਼ੈ ਕੁਮਾਰ ਸਟਾਰਰ ਫ਼ਿਲਮ 'ਖੇਲ ਖੇਲ ਮੇਂ' ਨੇ ਦੂਜੇ ਦਿਨ ਬਿਨ੍ਹਾਂ ਕੋਈ ਕਮਾਈ ਕੀਤੇ 2.05 ਕਰੋੜ ਰੁਪਏ ਇਕੱਠੇ ਕੀਤੇ। ਇਸ ਨੂੰ ਮਿਲਾ ਕੇ ਫ਼ਿਲਮ ਦਾ ਕੁੱਲ ਕਲੈਕਸ਼ਨ 7.1 ਕਰੋੜ ਹੋ ਗਿਆ ਹੈ। ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਦੀ ਫ਼ਿਲਮ ਨੇ 12.50 ਕਰੋੜ ਰੁਪਏ ਕਮਾਏ ਹਨ। 'ਖੇਲ ਖੇਲ ਮੇਂ' ਇੱਕ ਮਲਟੀ-ਸਟਾਰਰ ਫ਼ਿਲਮ ਹੈ, ਜਿਸ 'ਚ ਅਕਸ਼ੈ ਕੁਮਾਰ, ਫਰਦੀਨ ਖ਼ਾਨ, ਤਾਪਸੀ ਪੰਨੂ, ਵਾਣੀ ਕਪੂਰ ਵਰਗੇ ਕਲਾਕਾਰ ਹਨ।

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਦੇ ਛੋਟੇ ਭਰਾ ਸਿੱਧੂ ਲਈ ਫੈਨਜ਼ ਨੇ ਭੇਜੀਆਂ ਖ਼ਾਸ ਰੱਖੜੀਆਂ, ਮਾਂ ਚਰਨ ਕੌਰ ਨੇ ਸਾਂਝੀ ਕੀਤੀ ਝਲਕ

'ਵੇਦਾ' ਫ਼ਿਲਮ ਦਾ ਕਲੈਕਸ਼ਨ
ਬਾਲੀਵੁੱਡ ਦੇ ਐਕਸ਼ਨ ਹੀਰੋ ਜੌਨ ਅਬ੍ਰਾਹਮ ਅਤੇ ਅਦਾਕਾਰਾ ਸ਼ਰਵਰੀ ਵਾਘ ਦੀ ਫ਼ਿਲਮ 'ਵੇਦਾ' ਨੇ ਬਾਕਸ ਆਫਿਸ 'ਤੇ 'ਸਤ੍ਰੀ 2' ਦੇ ਉਲਟ ਚੰਗੀ ਸ਼ੁਰੂਆਤ ਕੀਤੀ। ਫ਼ਿਲਮ ਨੇ ਪਹਿਲੇ ਦਿਨ 6.3 ਕਰੋੜ ਰੁਪਏ ਦੀ ਕਮਾਈ ਕੀਤੀ, ਜਦਕਿ ਦੂਜੇ ਦਿਨ ਇਸ ਦਾ ਪ੍ਰਦਰਸ਼ਨ ਕੁਝ ਖ਼ਾਸ ਨਹੀਂ ਰਿਹਾ ਅਤੇ ਫ਼ਿਲਮ ਨੇ 1.08 ਕਰੋੜ ਰੁਪਏ ਕਮਾਏ। ਇਸ ਨਾਲ ਫ਼ਿਲਮ ਦਾ ਕੁਲ ਕਲੈਕਸ਼ਨ 8.1 ਕਰੋੜ ਹੋ ਗਿਆ ਹੈ। ਦੁਨੀਆ ਭਰ 'ਚ ਫ਼ਿਲਮ ਨੇ 9.60 ਕਰੋੜ ਦੀ ਕਮਾਈ ਕੀਤੀ ਹੈ। ਫ਼ਿਲਮ 'ਚ ਜੌਨ ਅਬ੍ਰਾਹਮ ਅਤੇ ਸ਼ਰਵਰੀ ਵਾਘ ਨੇ ਮੁੱਖ ਭੂਮਿਕਾ ਨਿਭਾਈ ਹੈ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਮੁੜ ਪੰਜਾਬ ਦਾ ਮਾਹੌਲ ਵਿਗਾੜਨ ਦੀ ਫਿਰਾਕ 'ਚ!

ਕੁਲ ਮਿਲਾ ਕੇ ਫ਼ਿਲਮ ਇਸ ਸਮੇਂ ਬਾਕਸ ਆਫਿਸ 'ਤੇ ਦਬਦਬਾ ਬਣਾ ਰਹੀ ਹੈ। ਇਸ ਨੇ ਸਿਰਫ 2 ਦਿਨਾਂ 'ਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਕਿਹਾ ਜਾ ਸਕਦਾ ਹੈ ਕਿ 'ਖੇਲ ਖੇਲ ਮੇਂ' ਅਤੇ ਫ਼ਿਲਮ 'ਵੇਦਾ' 'ਸਤ੍ਰੀ 2' ਦੇ ਮੁਕਾਬਲੇ ਫਿੱਕੀਆ ਪੈ ਗਈਆਂ ਹਨ। ਹਾਲਾਂਕਿ, ਇਹ ਸਿਰਫ ਸ਼ੁਰੂਆਤ ਹੈ ਪਰ ਆਉਣ ਵਾਲੇ ਸਮੇਂ 'ਚ ਦੋਵਾਂ ਫ਼ਿਲਮਾਂ ਦਾ ਕਾਰੋਬਾਰ ਤੇਜ਼ੀ ਫੜ ਸਕਦਾ ਹੈ। 'ਸਤ੍ਰੀ 2' ਦਾ ਨਿਰਦੇਸ਼ਨ ਅਮਰ ਕੌਸ਼ਿਕ ਦੁਆਰਾ ਕੀਤਾ ਗਿਆ ਹੈ ਅਤੇ ਇਸ 'ਚ ਸ਼ਰਧਾ ਕਪੂਰ, ਰਾਜਕੁਮਾਰ ਰਾਓ, ਪੰਕਜ ਤ੍ਰਿਪਾਠੀ, ਅਭਿਸ਼ੇਕ ਬੈਨਰਜੀ, ਅਪਾਰਸ਼ਕਤੀ ਖੁਰਾਨਾ ਅਤੇ ਤਮੰਨਾ ਭਾਟੀਆ ਵਰਗੇ ਸਿਤਾਰਿਆਂ ਨੇ ਕੰਮ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News