‘ਖਤਰੋਂ ਕੇ ਖਿਲਾੜੀ 11’ ਨੂੰ ਮਿਲ ਗਿਆ ਆਪਣਾ ਫਾਈਨਲਿਸਟ, ਇਨ੍ਹਾਂ ਤਿੰਨਾਂ ’ਚੋਂ ਕੋਈ ਇਕ ਬਣੇਗਾ ਜੇਤੂ

06/21/2021 5:37:43 PM

ਮੁੰਬਈ (ਬਿਊਰੋ)– ਮਸ਼ਹੂਰ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ 11’ ਦੀ ਸ਼ੂਟਿੰਗ ਕੇਪਟਾਊਨ ’ਚ ਚੱਲ ਰਹੀ ਹੈ। ਇਸ ਵਾਰ ਸ਼ੋਅ ’ਚ ਇਕ ਤੋਂ ਵੱਧ ਕੇ ਇਕ ਖਿਡਾਰੀ ਸ਼ਾਮਲ ਹਨ, ਜੋ ਹਰ ਦਿਨ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਸ਼ੋਅ ਦੇ ਪ੍ਰੋਮੋਜ਼ ’ਚ ਵੀ ਡਰ, ਹਿੰਮਤ ਤੇ ਮਨੋਰੰਜਨ ਦਾ ਭਰਪੂਰ ਤੜਕਾ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਚਾਲੇ ਹੁਣ ਸ਼ੋਅ ਦੇ ਟਾਪ 3 ਮੁਕਾਬੇਲਬਾਜ਼ਾਂ ਦੇ ਨਾਂ ਸਾਹਮਣੇ ਆ ਗਏ ਹਨ।

ਖ਼ਬਰਾਂ ਮੁਤਾਬਕ ਕੁਝ ਮੁਕਾਬਲੇਬਾਜ਼ ਸ਼ੋਅ ਤੋਂ ਐਲੀਮੀਨੇਟ ਹੋ ਗਏ ਹਨ ਤੇ ਵਾਪਸ ਆਪਣੇ ਸ਼ਹਿਰ ਜਾ ਚੁੱਕੇ ਹਨ। ਇਸ ਤੋਂ ਇਲਾਵਾ ‘ਖਤਰੋਂ ਕੇ ਖਿਲਾੜੀ 11’ ਦੀ ਸ਼ੂਟਿੰਗ ਵੀ ਪੂਰੀ ਹੋ ਗਈ ਹੈ। ਅਜਿਹੇ ’ਚ ਸ਼ੋਅ ਨੂੰ ਆਪਣੇ ਫਾਈਨਲਿਸਟ ਮਿਲ ਗਏ ਹਨ। ਰਿਪੋਰਟ ਦੀ ਮੰਨੀਏ ਤਾਂ ਵਿਸ਼ਾਲ ਆਦਿਤਿਆ ਸਿੰਘ, ਰਾਹੁਲ ਵੈਦਿਆ ਤੇ ਵਰੁਣ ਸੂਦ ਨੇ ਫਾਈਨਲਿਸਟ ਦੀ ਲਿਸਟ ’ਚ ਜਗ੍ਹਾ ਬਣਾ ਲਈ ਹੈ। ਇਨ੍ਹਾਂ ਤਿੰਨਾਂ ਦੇਲ ਮੁਕਾਬਲੇ ਤੋਂ ਬਾਅਦ ਸ਼ੋਅ ਨੂੰ ਆਪਣਾ ਵਿਨਰ ਮਿਲ ਜਾਵੇਗਾ।

 
 
 
 
 
 
 
 
 
 
 
 
 
 
 
 

A post shared by ColorsTV (@colorstv)

ਉਥੇ ਸੈਮੀ-ਫਾਈਨਲਿਸਟ ’ਚ ਰਾਹੁਲ ਵੈਦਿਆ, ਵਰੁਣ ਸੂਦ, ਅਰਜੁਨ ਬਿਜਲਾਨੀ, ਵਿਸ਼ਾਲ ਆਦਿਤਿਆ ਸਿੰਘ ਤੇ ਦਿਵਿਆਂਕਾ ਤ੍ਰਿਪਾਠੀ ਦੇ ਨਾਂ ਸਾਹਮਣੇ ਆਏ ਸਨ। ਰਿਪੋਰਟ ਮੁਤਾਬਕ ਅਰਜੁਨ ਤੇ ਦਿਵਿਆਂਕਾ ਸ਼ੋਅ ਤੋਂ ਐਲੀਮੀਨੇਟ ਹੋ ਚੁੱਕੇ ਹਨ। ਕੌਣ ਸ਼ੋਅ ਤੋਂ ਬਾਹਰ ਹੋਇਆ ਤੇ ਕੌਣ ਹੈ ਫਾਈਨਲਿਸਟ, ਇਸ ਦਾ ਪਤਾ ਬਹੁਤ ਜਲਦ ਸ਼ੋਅ ਦੇ ਪ੍ਰਸਾਰਿਤ ਹੋਣ ’ਤੇ ਲੱਗੇਗਾ।

ਦੱਸ ਦੇਈਏ ਕਿ ‘ਖਤਰੋਂ ਕੇ ਖਿਲਾੜੀ 11’ ਜੁਲਾਈ ਦੇ ਦੂਜੇ ਹਫਤੇ ਪ੍ਰੀਮੀਅਰ ਕੀਤਾ ਜਾਵੇਗਾ। ਸ਼ੋਅ ਦਾ ਟਰੇਲਰ ਹਾਲ ਹੀ ’ਚ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ। ਸ਼ੋਅ ’ਚ ਅਰਜੁਨ ਬਿਜਲਾਨੀ, ਰਾਹੁਲ ਵੈਦਿਆ, ਦਿਵਿਆਂਕਾ ਤ੍ਰਿਪਾਠੀ, ਵਿਸ਼ਾਲ ਆਦਿਤਿਆ ਸਿੰਘ, ਅਭਿਨਵ ਸ਼ੁਕਲਾ, ਸ਼ਵੇਤਾ ਤ੍ਰਿਪਾਠੀ, ਮਹਿਕ ਚਹਿਲ, ਅਨੁਸ਼ਕਾ ਸੇਨ, ਸਨਾ ਮਕਬੂਲ, ਨਿੱਕੀ ਤੰਬੋਲੀ, ਸੌਰਭ ਰਾਜ ਜੈਨ, ਵਰੁਣ ਸੂਦ ਤੇ ਆਸਥਾ ਗਿੱਲ ਸਨ। ਸ਼ੋਅ ਨੂੰ ਰੋਹਿਤ ਸ਼ੈੱਟੀ ਹੋਸਟ ਕਰ ਰਹੇ ਹਨ। ਇਨ੍ਹਾਂ ਸਾਰਿਆਂ ਦੇ ਰੋਮਾਂਚਕ ਤੇ ਖਤਰਨਾਕ ਚੁਣੌਤੀਆਂ ਨੂੰ ਪ੍ਰਸ਼ੰਸਕ ਸਕ੍ਰੀਨ ’ਤੇ ਦੇਖਣ ਦਾ ਇੰਤਜ਼ਾਰ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੇ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News