ਪ੍ਰਸਿੱਧ ਅਦਾਕਾਰਾ ਦੇ ਗਲੇ ਨੂੰ ਸੱਪ ਨੇ ਪਾਇਆ ਘੇਰਾ, ਮੌਕੇ 'ਤੇ ਭੇਜਣੀ ਪਈ ਰੈਸਕਿਊ ਟੀਮ

Tuesday, Aug 06, 2024 - 11:15 AM (IST)

ਪ੍ਰਸਿੱਧ ਅਦਾਕਾਰਾ ਦੇ ਗਲੇ ਨੂੰ ਸੱਪ ਨੇ ਪਾਇਆ ਘੇਰਾ, ਮੌਕੇ 'ਤੇ ਭੇਜਣੀ ਪਈ ਰੈਸਕਿਊ ਟੀਮ

ਮੁੰਬਈ (ਬਿਊਰੋ) : 'ਖਤਰੋਂ ਕੇ ਖਿਲਾੜੀ 14' ਸ਼ੋਅ ਦੇ ਹਰ ਐਪੀਸੋਡ 'ਚ ਕੁਝ ਨਾ ਕੁਝ ਖ਼ਤਰਨਾਕ ਅਤੇ ਰੋਮਾਂਚਕ ਵੇਖਣ ਨੂੰ ਮਿਲਦਾ ਹੈ। ਆਸਿਮ ਰਿਆਜ਼ ਦੇ ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਵੀ ਕੰਟੈਸਟੇਂਟ ਆਪਣਾ ਜਲਵਾ ਲਗਾਤਾਰ ਦਿਖਾ ਰਹੇ ਹਨ। ਇਸ ਵਿਚਾਲੇ ਸ਼ੋਅ 'ਚ ਨਜ਼ਰ ਆ ਰਹੀ ਅੰਗੂਰੀ ਯਾਨੀਕਿ 'ਭਾਭੀ ਜੀ ਘਰ ਪਰ ਹੈਂ' ਦੀ ਅਦਾਕਾਰਾ ਸ਼ਿਲਪਾ ਸ਼ਿੰਦੇ ਨੂੰ ਸ਼ੋਅ 'ਚੋਂ ਬਾਹਰ ਕੱਢ ਦਿੱਤਾ ਗਿਆ ਹੈ। 'ਬਿੱਗ ਬੌਸ 11' ਦੀ ਜੇਤੂ ਨੂੰ ਇੱਕ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇੱਕ ਸਟੰਟ ਕਰਦੇ ਸਮੇਂ ਇੱਕ ਸੱਪ ਨੇ ਉਨ੍ਹਾਂ ਦਾ ਗਲਾ ਘੁੱਟ ਲਿਆ ਸੀ। ਦਰਅਸਲ, ਜਿਵੇਂ ਹੀ ਸ਼ਿਲਪਾ ਸ਼ਿੰਦੇ ਨੇ ਹੈੱਡ-ਔਨ ਸਟੰਟ ਕੀਤਾ, ਉਨ੍ਹਾਂ ਦੇ ਸਰੀਰ 'ਤੇ ਇੱਕ ਵੱਡਾ ਸੱਪ ਰੱਖਿਆ ਗਿਆ ਅਤੇ ਕੰਟੈਸਟੇਂਟਸ ਨੂੰ ਸੱਪ ਨਾਲ ਸਟੰਟ ਕਰਨਾ ਪਿਆ। ਇਸ ਦੌਰਾਨ ਸ਼ਿਲਪਾ ਸ਼ਿੰਦੇ ਨੂੰ ਸਾਹ ਲੈਣ 'ਚ ਮੁਸ਼ਕਲ ਹੋਣ ਲੱਗੀ ਅਤੇ ਸੱਪ ਨੇ ਅਦਾਕਾਰਾ ਦਾ ਗਲਾ ਘੁੱਟ ਲਿਆ। ਰੋਹਿਤ ਸ਼ੈੱਟੀ ਨੇ ਸਟੰਟ ਬੰਦ ਕਰਕੇ ਸ਼ਿਲਪਾ ਸ਼ਿੰਦੇ ਲਈ ਮਦਦ ਭੇਜੀ। ਸੱਪ ਦੀ ਪਕੜ ਢਿੱਲੀ ਹੋ ਜਾਣ 'ਤੇ ਉਸ ਨੇ ਹੱਸਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਅਦਾਕਾਰਾ ਨੇ ਸਟੰਟ ਕਰਨਾ ਜਾਰੀ ਰੱਖਿਆ। ਬਾਅਦ 'ਚ ਉਨ੍ਹਾਂ ਕਿਹਾ, ''ਮੈਨੂੰ ਨਹੀਂ ਪਤਾ ਕਿ ਸਟੰਟ ਦੌਰਾਨ ਕੀ ਹੋਇਆ ਸੀ। ਮੈਂ ਬਲੈਕ ਹੋ ਗਈ ਸੀ।''

ਇਹ ਖ਼ਬਰ ਵੀ ਪੜ੍ਹੋ - ਸਾਰਾ ਗੁਰਪਾਲ ਦੀ ਇਸ ਹਰਕਤ ਨੂੰ ਵੇਖ ਲੋਕਾਂ ਸ਼ਰੇਆਮ ਕੱਢੀਆਂ ਗਾਲਾਂ, ਕਿਹਾ- ਇਹਦੀ ਜਾਂਚ ਕਰਵਾਓ...

ਐਲੀਮੀਨੇਸ਼ਨ ਸਟੰਟ 'ਚ ਇਹ ਮੁਕਾਬਲੇਬਾਜ਼
ਆਪਣਾ ਕਮਾਲ ਦਿਖਾਉਣ ਅਤੇ ਹੋਰ ਝੰਡੇ ਇਕੱਠੇ ਕਰਨ ਤੋਂ ਬਾਅਦ, 6 ਮੁਕਾਬਲੇਬਾਜ਼ ਐਲੀਮੀਨੇਸ਼ਨ ਸਟੰਟ ਤੋਂ ਬਚ ਗਏ। ਇਸ 'ਚ ਸ਼ਾਲਿਨ ਭਨੋਟ, ਅਭਿਸ਼ੇਕ ਕੁਮਾਰ, ਨਿਯਤੀ ਫਤਨਾਨੀ, ਕਰਨ ਵੀਰ ਮਹਿਰਾ ਅਤੇ ਗਸ਼ਮੀਰ ਮਹਾਜਨੀ ਸ਼ਾਮਲ ਸਨ। ਆਸ਼ੀਸ਼ ਮਹਿਰੋਤਰਾ, ਨਿਮਰਤ ਕੌਰ ਆਹਲੂਵਾਲੀਆ, ਸ਼ਿਲਪਾ ਸ਼ਿੰਦੇ, ਅਦਿਤੀ ਸ਼ਰਮਾ, ਸੁਮੋਨਾ ਚੱਕਰਵਰਤੀ ਅਤੇ ਕ੍ਰਿਸ਼ਨਾ ਸ਼ਰਾਫ ਨੇ ਇਕ ਹੋਰ ਸਟੰਟ ਕੀਤਾ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

ਇੰਝ ਬਾਹਰ ਹੋਈ ਸ਼ਿਲਪਾ ਸ਼ਿੰਦੇ  
ਨਿਮਰਤ, ਆਸ਼ੀਸ਼ ਅਤੇ ਕ੍ਰਿਸ਼ਨਾ ਬੱਚ ਗਏ ਅਤੇ ਅਦਿਤੀ ਸ਼ਰਮਾ, ਸੁਮੋਨਾ ਚੱਕਰਵਰਤੀ ਅਤੇ ਸ਼ਿਲਪਾ ਸ਼ਿੰਦੇ ਨੇ ਐਲੀਮੀਨੇਸ਼ਨ ਸਟੰਟ ਕੀਤਾ। ਸਟੰਟ ਤੋਂ ਬਾਅਦ, ਸ਼ਿਲਪਾ ਨੂੰ ਸੁਮੋਨਾ ਅਤੇ ਅਦਿਤੀ ਤੋਂ ਵੀ ਖ਼ਰਾਬ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਅਤੇ ਇਸ ਤਰ੍ਹਾਂ ਉਸ ਨੂੰ ਐਲੀਮੀਨੇਸ਼ਨ ਦਾ ਸਾਹਮਣਾ ਕਰਨਾ ਪਿਆ। ਰੋਹਿਤ ਸ਼ੈੱਟੀ ਨੇ ਸ਼ਿਲਪਾ ਸ਼ਿੰਦੇ ਨੂੰ ਅੰਤਿਮ ਵਿਦਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸ਼ਿੰਦੇ ਨੇ ਦੱਸਿਆ ਕਿ ਸ਼ੋਅ 'ਚ ਉਨ੍ਹਾਂ ਦਾ ਅਨੁਭਵ ਬਹੁਤ ਵਧੀਆ ਰਿਹਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News