ਰੋਹਿਤ ਸ਼ੈੱਟੀ ਨੇ ਦਿਖਾਈ ''ਖ਼ਤਰੋਂ ਕੇ ਖਿਲਾੜੀ 13'' ਦੀ ਝਲਕ (ਵੀਡੀਓ)

Monday, May 22, 2023 - 04:10 PM (IST)

ਰੋਹਿਤ ਸ਼ੈੱਟੀ ਨੇ ਦਿਖਾਈ ''ਖ਼ਤਰੋਂ ਕੇ ਖਿਲਾੜੀ 13'' ਦੀ ਝਲਕ (ਵੀਡੀਓ)

ਨਵੀਂ ਦਿੱਲੀ (ਬਿਊਰੋ) : ਭਾਰਤ ਦੇ ਸਭ ਤੋਂ ਪਸੰਦੀਦਾ ਅਤੇ ਮਸ਼ਹੂਰ ਰਿਐਲਿਟੀ ਸ਼ੋਅ 'ਖ਼ਤਰੋਂ ਕੇ ਖਿਲਾੜੀ' ਦਾ 13ਵਾਂ ਸੀਜ਼ਨ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸ਼ੋਅ ਇੱਕ ਨਵੀਂ ਥੀਮ ਅਤੇ ਕੁਝ ਨਵੇਂ ਸਟੰਟਸ ਦੇ ਨਾਲ ਆ ਰਿਹਾ ਹਾਂ, ਜੇਕਰ ਸ਼ੋਅ 'ਚ ਕੁਝ ਨਹੀਂ ਬਦਲਿਆ ਹੈ ਤਾਂ ਉਹ ਹੈ ਹੋਸਟ। ਇਸ ਸੀਜ਼ਨ ਨੂੰ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰੋਹਿਤ ਸ਼ੈੱਟੀ ਵੀ ਹੋਸਟ ਕਰਨਗੇ। ਉਸ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਹੈ। ਰੋਹਿਤ ਸ਼ੈੱਟੀ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਦਿਖਾਉਂਦੇ ਹਨ ਕਿ ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਅਤੇ ਸ਼ੁਰੂਆਤ 'ਚ ਹੀ ਕੁਝ ਸਟੰਟ ਸੀਨ ਕਰਦੇ ਹੋਏ ਉਹ ਜ਼ਖਮੀ ਹੋ ਗਏ। ਉਸ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ, ''ਇਸ ਸਾਲ ਦੀ ਸ਼ੁਰੂਆਤ ਕੁਝ ਟੁੱਟੀਆਂ ਹੱਡੀਆਂ ਨਾਲ ਕੀਤੀ ਪਰ ਹੁਣ ਕੁਝ ਐਕਸ਼ਨ ਨਿਯਮਾਂ ਨੂੰ ਤੋੜਨ ਲਈ ਤਿਆਰ ਹਾਂ।''  ਸ਼ੋਅ 'ਖ਼ਤਰੋਂ ਕੇ ਖਿਲਾੜੀ ਸੀਜ਼ਨ 13' ਦੀ ਸ਼ੂਟਿੰਗ ਦੱਖਣੀ ਅਫਰੀਕਾ 'ਚ ਸ਼ੁਰੂ ਹੋਈ ਹੈ। ਉਮੀਦ ਹੈ ਕਿ ਤੁਸੀਂ ਉਹੀ ਪਿਆਰ ਦਿਓਗੇ ਜੋ ਤੁਸੀਂ ਪਿਛਲੇ ਸੀਜ਼ਨ 'ਚ ਦਿੱਤਾ ਸੀ।

ਦੱਸ ਦਈਏ ਕਿ 'ਖ਼ਤਰੋਂ ਕੇ ਖਿਲਾੜੀ' ਦੀ 13ਵੀਂ ਕਿਸ਼ਤ ਬਾਰੇ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ, ਇਹ ਸ਼ੋਅ ਜੁਲਾਈ ਦੇ ਅੱਧ 'ਚ ਸ਼ੁਰੂ ਹੋ ਸਕਦਾ ਹੈ। ਇਹ ਸ਼ੋਅ ਕਲਰਸ ਚੈਨਲ 'ਤੇ ਪ੍ਰਸਾਰਿਤ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ 'ਖ਼ਤਰੋਂ ਕੇ ਖਿਲਾੜੀ' ਦੇ ਇਸ ਸੀਜ਼ਨ 'ਚ ਡੇਜ਼ੀ ਸ਼ਾਹ, ਸ਼ਿਵ ਠਾਕਰੇ, ਅੰਜੁਮ ਫਕੀਹ, ਰੁਹੀ ਚਤੁਰਵੇਦੀ, ਨਾਇਰਾ ਬੈਨਰਜੀ, ਅਜੀਤ ਤਨੇਜਾ, ਰੋਹਿਤ ਰਾਏ, ਸੁੰਦਰ ਮੌਫਕੀਰ, ਸ਼ੀਜ਼ਾਨ ਖਾਨ, ਅਰਚਨਾ ਗੌਤਮ, ਅੰਜਲੀ ਆਨੰਦ, ਐਸ਼ਵਰਿਆ ਸ਼ਰਮਾ, ਡੀਨੋ ਜੇਮਸ ਅਤੇ ਰਸ਼ਮੀਤ ਕੌਰ ਸਟੰਟ ਕਰਦੇ ਨਜ਼ਰ ਆਉਣਗੇ।

 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News