ਬਾਇਓਪਿਕ ਬਣਾਉਣ ਸੰਬੰਧੀ ਸਵਾਲ ਪੁੱਛਣ ''ਤੇ ਸ਼ਾਹਰੂਖ ਨੇ ਕਿਹਾ...
Thursday, Apr 14, 2016 - 02:33 PM (IST)

ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜੀਵਨ ਇੰਨਾ ਦਿਲਚਲਪ ਨਹੀਂ ਹੈ ਕਿ ਉਨ੍ਹਾਂ ਦੀ ਬਾਇਓਪਿਕ ਬਣ ਸਕੇ। ਅਦਾਕਾਰ ਸ਼ਾਹਰੂਖ ਖਾਨ ਨੂੰ ਫਿਲਮ ਇੰਡਸਟਰੀ ''ਚ ਆਏ ਲਗਭਗ ਢਾਈ ਦਹਾਕੇ ਹੋ ਗਏ ਹਨ। ਉਨ੍ਹਾਂ ਨੂੰ ਬਾਲੀਵੁੱਡ ਦੇ ਕਿੰਗ ਖਾਨ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜਕਲ ਬਾਇਓਪਿਕ ਫਿਲਮਾਂ ਦਾ ਨਿਰਮਾਣ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਅਦਾਕਾਰ ਸੰਜੇ ਦੱਤ, ਮੁਹੰਮਦ ਅਜ਼ਹਰੂਦੀਨ ਅਤੇ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਜੀਵਨ ''ਤੇ ਫਿਲਮ ਬਣਾਈ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਅਦਾਕਾਰ ਸ਼ਾਹਰੂਖ ਖਾਨ ਤੋਂ ਬਾਇਓਪਿਕ ਫਿਲਮ ਬਣਾਏ ਜਾਣ ਸੰਬੰਧੀ ਸਵਾਲ ਪੁੱਛੇ ਜਾਣ ''ਤੇ ਸ਼ਾਹਰੁਖ ਨੇ ਕਿਹਾ, ''''ਮੈਨੂੰ ਨਹੀਂ ਲੱਗਦਾ ਕਿ ਇਸ ਲਈ ਮੇਰਾ ਜੀਵਨ ਸਾਰਥਕ ਅਤੇ ਉਚਿਤ ਹੈ। ਜਿਨ੍ਹਾਂ ''ਤੇ ਬਾਇਓਪਿਕ ਬਣਾਈ ਜਾ ਰਹੀ ਹੈ, ਉਨ੍ਹਾਂ ਦੇ ਜੀਵਨ ਬਿਹਤਰੀਨ ਹਨ। ਜੇਕਰ ਮੇਰੇ ਤੋਂ ਇਹ ਪੁੱਛਿਆ ਜਾਵੇਗਾ ਕਿ ਮੇਰੀ ਬਾਇਓਪਿਕ ਲਈ ਕਿਸ ਅਦਾਕਾਰ ਨੂੰ ਚੁਣਿਆ ਜਾਵੇ ਤਾਂ ਮੈਂ ਇਹੀ ਕਹਾਂਗਾਂ ਕਿ ਬਿਹਤਰ ਹੋਵੇਗਾ ਕਿ ਇਹ ਸਵਾਲ ਮੇਰੇ ਬਜਾਏ ਉਨ੍ਹਾਂ ਨਿਰਦੇਸ਼ਕਾਂ ਨੂੰ ਪੁੱਛਣ, ਜੋ ਮੇਰੇ ''ਤੇ ਫਿਲਮ ਬਣਾਉਣਾ ਚਾਹੁੰਦੇ ਹਨ।''''