ਕਬਾੜ ਦੀ ਦੁਕਾਨ ’ਚੋਂ ਖ਼ਾਨ ਸਾਬ ਨੇ ਲੱਭਿਆ ਹੀਰਾ, ਆਵਾਜ਼ ਸੁਣ ਤੁਸੀਂ ਵੀ ਹੋਵੋਗੇ ਮੁਰੀਦ

Tuesday, May 18, 2021 - 03:40 PM (IST)

ਕਬਾੜ ਦੀ ਦੁਕਾਨ ’ਚੋਂ ਖ਼ਾਨ ਸਾਬ ਨੇ ਲੱਭਿਆ ਹੀਰਾ, ਆਵਾਜ਼ ਸੁਣ ਤੁਸੀਂ ਵੀ ਹੋਵੋਗੇ ਮੁਰੀਦ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਖ਼ਾਨ ਸਾਬ ਆਪਣੀ ਸੁਰੀਲੀ ਆਵਾਜ਼ ਕਰਕੇ ਸੰਗੀਤ ਜਗਤ ’ਚ ਪਛਾਣੇ ਜਾਂਦੇ ਹਨ। ਖ਼ਾਨ ਸਾਬ ਨੂੰ ਅਕਸਰ ਆਪਣੇ ਯੂਟਿਊਬ ਚੈਨਲ ‘ਖ਼ਾਨ ਸਾਬ ਸੋਲ’ ’ਤੇ ਟੈਲੇਂਟ ਨਾਲ ਭਰਪੂਰ ਲੋਕਾਂ ਨੂੰ ਰੂ-ਬ-ਰੂ ਕਰਵਾਉਂਦੇ ਦੇਖਿਆ ਗਿਆ ਹੈ।

ਹਾਲ ਹੀ ’ਚ ਖ਼ਾਨ ਸਾਬ ਨੇ ਕਬਾੜ ਦੀ ਦੁਕਾਨ ’ਚੋਂ ਇਕ ਹੀਰਾ ਲੱਭਿਆ ਹੈ। ਅਸਲ ’ਚ ਰਾਹੁਲ ਨਾਂ ਦੇ ਇਸ ਨੌਜਵਾਨ ਦੀ ਕਬਾੜ ਦੀ ਦੁਕਾਨ ਹੈ। ਖ਼ਾਨ ਸਾਬ ਜਦੋਂ ਈਦ ਦੀ ਨਮਾਜ਼ ਅਦਾ ਕਰਕੇ ਵਾਪਸ ਆ ਰਹੇ ਸਨ ਤਾਂ ਰਸਤੇ ’ਤੇ ਉਨ੍ਹਾਂ ਦੀ ਮੁਲਾਕਾਤ ਉਕਤ ਨੌਜਵਾਨ ਨਾਲ ਹੋਈ।

ਇਹ ਖ਼ਬਰ ਵੀ ਪੜ੍ਹੋ : ਗੈਰੀ ਸੰਧੂ ਦੇ ਕੁਮੈਂਟ ’ਤੇ ਪਰਮੀਸ਼ ਵਰਮਾ ਨੇ ਕੱਢੀ ਭੜਾਸ, ਪੋਸਟ ਆਈ ਸਾਹਮਣੇ

ਖ਼ਾਨ ਸਾਬ ਨੇ ਜੋ ਵੀਡੀਓ ਅਪਲੋਡ ਕੀਤੀ ਹੈ, ਉਸ ’ਚ ਉਹ ਨੌਜਵਾਨ ਕੋਲੋਂ ਉਸ ਦਾ ਲਿਖਿਆ ਗੀਤ ਵੀ ਸੁਣਦੇ ਹਨ। ਖ਼ਾਨ ਸਾਬ ਗੀਤ ਸੁਣਨ ਤੋਂ ਬਾਅਦ ਇਹ ਵੀ ਕਹਿੰਦੇ ਹਨ ਕਿ ਉਹ ਉਕਤ ਨੌਜਵਾਨ ਦਾ ਗੀਤ ਰਿਕਾਰਡ ਵੀ ਕਰਵਾਉਣ ਤੇ ਉਸ ਵਲੋਂ ਲਿਖੇ ਗੀਤ ਵੀ ਗਾਉਣਗੇ।

ਦੱਸਣਯੋਗ ਹੈ ਕਿ ਖ਼ਾਨ ਸਾਬ ਦਾ ਪਿਛਲੇ ਮਹੀਨੇ ‘ਸ਼ਰਮਿੰਦਾ ਹਾਂ’ ਗੀਤ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਯੂਟਿਊਬ ’ਤੇ 2.7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਨੂੰ ਖ਼ਾਨ ਸਾਬ ਦੇ ਨਾਲ ਗਾਇਕਾ ਮੰਨਤ ਨੂਰ ਨੇ ਵੀ ਆਵਾਜ਼ ਦਿੱਤੀ ਹੈ।

ਨੋਟ– ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News