ਖ਼ਾਨ ਸਾਬ ਨੇ ਕਰਵਾਇਆ ਨਵਾਂ ਹੇਅਰ ਸਟਾਈਲ, ਚਾਰੇ ਪਾਸੇ ਹੋਰ ਰਹੀਆਂ ਨੇ ਤਾਰੀਫ਼ਾਂ (ਤਸਵੀਰਾਂ)

06/24/2021 10:24:47 AM

ਚੰਡੀਗੜ੍ਹ (ਬਿਊਰੋ)- ਪੰਜਾਬੀ ਗਾਇਕ ਖ਼ਾਨ ਸਾਬ ਆਪਣੇ ਸੂਫੀ ਅੰਦਾਜ਼ ਲਈ ਜਾਣੇ ਜਾਂਦੇ ਹਨ। ਉਹਨਾਂ ਦੇ ਗੀਤਾਂ ਨੂੰ ਹਰ ਕੋਈ ਪਸੰਦ ਕਰਦਾ ਹੈ ਜਿਸ ਕਰਕੇ ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।

 
 
 
 
 
 
 
 
 
 
 
 
 
 
 

A post shared by KHAN SAAB (@realkhansaab)

ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਸਰਗਰਮ ਰਹਿੰਦੇ ਹਨ, ਆਪਣੀ ਆਵਾਜ਼ ਦੇ ਨਾਲ ਧੱਕ ਪਾਉਣ ਵਾਲੇ ਗਾਇਕ ਖ਼ਾਨ ਸਾਬ ਆਪਣੇ ਹੇਅਰ ਸਟਾਈਲ ਕਰਕੇ ਵੀ ਖ਼ੂਬ ਸੁਰਖੀਆਂ ‘ਚ ਬਣੇ ਰਹਿੰਦੇ ਹਨ।

PunjabKesari

ਇਸ ਵਾਰ ਉਨ੍ਹਾਂ ਨੇ ਆਪਣੇ ਵਾਲ਼ਾਂ ਨੂੰ ਡਾਰਕ ਅਸਮਾਨੀ ਰੰਗ ਕਰਵਾਇਆ ਹੈ।

PunjabKesari
ਉਨ੍ਹਾਂ ਨੇ ਆਪਣੇ ਨਵੇਂ ਹੇਅਰ ਸਟਾਈਲ ਦੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਲਓ ਜੀ ਜੇ ਚੰਗਾ ਲੱਗਿਆ ਤਾਂ ਠੀਕ ਹੈ ਨਹੀਂ ਤਾਂ ਕੋਈ ਗੱਲ ਨਹੀਂ ਮੈਨੂੰ ਪਤਾ ਅੱਧੇ ਵਿਚਾਰੇ ਨੁਕਸ ਕੱਢਣ ਵਾਲੇ ਹਨ.... ਪਰ ਇਹ ਖ਼ਾਸ ਮੈਂ ਆਪਣੇ barber ਭਰਾਵਾਂ ਵਾਸਤੇ ਪਾਈਆਂ ਨੇ ਇਹ ਤਸਵੀਰਾਂ …. ਜੇ ਮੈਨੂੰ ਪਸੰਦ ਹੈ ਤਾਂ ਇਹ ਸਭ ਨੂੰ ਪਸੰਦ ਆਵੇਗੀ...’ ।

PunjabKesari

ਇਸ ਪੋਸਟ ਉੱਤੇ ਕਲਾਕਾਰ ਕਮੈਂਟ ਕਰਕੇ ਤਾਰੀਫ਼ ਕਰ ਰਹੇ ਹਨ ਪਰ ਪ੍ਰਸ਼ੰਸਕ ਮਜ਼ੇਦਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ ਭਾਈ ਟਵਿੱਟਰ ਲੱਗ ਰਹੇ ਹੋ। ਇੱਕ ਹੋਰ ਯੂਜ਼ਰ ਨੇ ਕਿਹਾ -ਘੈਂਟ ਹੇਅਰ ਸਟਾਈਲ’, ਪਰ ਜ਼ਿਆਦਾਤਰ ਪ੍ਰਸ਼ੰਸਕਾਂ ਨੂੰ ਖ਼ਾਨ ਸਾਬ ਦਾ ਇਹ ਹੇਅਰ ਸਟਾਈਲ ਕਾਫ਼ੀ ਪਸੰਦ ਆ ਰਿਹਾ ਹੈ।

PunjabKesari
ਜੇ ਗੱਲ ਕਰੀਏ ਖ਼ਾਨ ਸਾਬ ਦੇ ਵਰਕ ਫਰੰਟ ਦੀ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਉਨ੍ਹਾਂ ਨੇ ਕਈ ਹਿੱਟ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।

PunjabKesari

PunjabKesari


Aarti dhillon

Content Editor

Related News