''KGF'' ਫੇਮ ਇਸ ਅਦਾਕਾਰ ਦਾ ਹੋਇਆ ਦਿਹਾਂਤ, ਯਸ਼ ਨਾਲ ਕੀਤਾ ਸਭ ਤੋਂ ਯਾਦਗਾਰ ਸੀਨ

Thursday, Dec 08, 2022 - 12:21 PM (IST)

''KGF'' ਫੇਮ ਇਸ ਅਦਾਕਾਰ ਦਾ ਹੋਇਆ ਦਿਹਾਂਤ, ਯਸ਼ ਨਾਲ ਕੀਤਾ ਸਭ ਤੋਂ ਯਾਦਗਾਰ ਸੀਨ

ਮੁੰਬਈ (ਬਿਊਰੋ) : ਰੋਜ਼ਾਨਾ ਵੱਖ-ਵੱਖ ਖ਼ੇਤਰਾਂ ਨਾਲ ਜੁੜੀਆਂ ਮੰਦਭਾਗੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਹੁਣ ਮਨੋਰੰਜਨ ਜਗਤ ਤੋਂ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਦੱਖਣ ਦੇ ਸੁਪਰਸਟਾਰ ਅਦਾਕਾਰ ਯਸ਼ ਦੀ ਫ਼ਿਲਮ 'ਕੇ. ਜੀ. ਐੱਫ.' 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਕ੍ਰਿਸ਼ਨਾ ਜੀ ਰਾਓ ਦਾ 70 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਕ੍ਰਿਸ਼ਨਾ ਲੰਬੇ ਸਮੇਂ ਤੋਂ ਬਿਮਾਰ ਸਨ। 

PunjabKesari

ਜਾਣਕਾਰੀ ਮੁਤਾਬਕ, ਉਨ੍ਹਾਂ ਨੂੰ ਬੀਤੇ ਕੁਝ ਦਿਨ ਪਹਿਲਾਂ ਹੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਕ੍ਰਿਸ਼ਨਾ ਦੀ ਮੌਤ ਦਾ ਕਾਰਨ ਵੱਧਦੀ ਉਮਰ ਤੋਂ ਹੁਣ ਵਾਲੀ ਸਿਹਤ ਸਬੰਧੀਆਂ ਪ੍ਰੇਸ਼ਾਨੀਆਂ ਨੂੰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੂੰ ਬੇਂਗਲੁਰੂ ਦੇ ਸੀਤਾ ਸਰਕਲ ਨੇੜੇ ਵਿਨਾਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

PunjabKesari

ਦੱਸ ਦਈਏ ਕਿ ਯਸ਼ ਦੀ ਫ਼ਿਲਮ 'ਕੇ. ਜੀ. ਐੱਫ.' ਦੇ ਪ੍ਰਸ਼ੰਸਕਾਂ ਨੂੰ ਫ਼ਿਲਮ ਦੇ ਪਹਿਲੇ ਭਾਗ 'ਚ ਬੁੱਢੇ ਆਦਮੀ ਦਾ ਕਿਰਦਾਰ ਜ਼ਰੂਰ ਯਾਦ ਹੋਵੇਗਾ, ਜਿਸ 'ਚ ਜ਼ਾਲਿਮ ਗਾਰਡ ਜੋ ਕਿ ਇੱਕ ਅੰਨ੍ਹੇ ਬਜ਼ੁਰਗ ਮਜ਼ਦੂਰ ਨੂੰ ਮੌਤ ਦੇ ਘਾਟ ਉਤਾਰਨ ਲਈ ਚੁੱਕ ਕੇ ਲੈ ਜਾਂਦੇ ਹਨ। ਫਿਰ ਫ਼ਿਲਮ 'ਚ ਰੌਕੀ ਨਾ ਸਿਰਫ਼ ਇਸ ਬਜ਼ੁਰਗ ਨੂੰ ਬਚਾਉਂਦਾ ਹੈ ਸਗੋਂ ਉਨ੍ਹਾਂ ਜ਼ਾਲਿਮ ਗਾਰਡਸ ਦਾ ਡਰ ਵੀ ਦੂਰ ਕਰਦਾ ਹੈ, ਜੋ ਉਨ੍ਹਾਂ 'ਤੇ ਹਮੇਸ਼ਾ ਜ਼ੁਲਮ ਕਰਦੇ ਸਨ। ਮੀਡੀਆ ਰਿਪੋਰਟਾਂ ਅਨੁਸਾਰ, 'KGF ਚੈਪਟਰ ਵਨ' ਸਾਲ 2018 'ਚ ਰਿਲੀਜ਼ ਹੋਈ ਸੀ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

Simran Bhutto

Content Editor

Related News