ਕਦੋਂ ਰਿਲੀਜ਼ ਹੋਵੇਗੀ ‘ਕੇ. ਜੀ. ਐੱਫ. 3’, ਡਾਇਰੈਕਟਰ ਨੇ ਕੀਤਾ ਵੱਡਾ ਖ਼ੁਲਾਸਾ

Thursday, May 26, 2022 - 12:58 PM (IST)

ਕਦੋਂ ਰਿਲੀਜ਼ ਹੋਵੇਗੀ ‘ਕੇ. ਜੀ. ਐੱਫ. 3’, ਡਾਇਰੈਕਟਰ ਨੇ ਕੀਤਾ ਵੱਡਾ ਖ਼ੁਲਾਸਾ

ਮੁੰਬਈ (ਬਿਊਰੋ)– ਰਾਕਿੰਗ ਸਟਾਰ ਯਸ਼ ਦੀ ਫ਼ਿਲਮ ‘ਕੇ. ਜੀ. ਐੱਫ. 2’ ਇਨ੍ਹੀਂ ਦਿਨੀਂ ਬਾਕਸ ਆਫਿਸ ’ਤੇ ਰਿਕਾਰਡਤੋੜ ਕਮਾਈ ਕਰ ਰਹੀ ਹੈ। ਇਸ ਫ਼ਿਲਮ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਥੇ ‘ਕੇ. ਜੀ. ਐੱਫ. 2’ ਤੋਂ ਬਾਅਦ ਪ੍ਰਸ਼ੰਸਕ ਇਸ ਫ਼ਿਲਮ ਦੇ ਤੀਜੇ ਭਾਗ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਹੁਣ ‘ਕੇ. ਜੀ. ਐੱਫ. 3’ ਨੂੰ ਲ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਫ਼ਿਲਮ ਦੇ ਡਾਇਰੈਕਟਰ ਪ੍ਰਸ਼ਾਂਤ ਨੀਲ ‘ਕੇ. ਜੀ. ਐੱਫ. 3’ ਨੂੰ ਲੈ ਕੇ ਕੋਈ ਨਾ ਕੋਈ ਅਪਡੇਟ ਦਿੰਦੇ ਰਹਿੰਦੇ ਹਨ ਤੇ ਹੁਣ ਉਨ੍ਹਾਂ ਨੇ ਫ਼ਿਲਮ ਦੀ ਰਿਲੀਜ਼ ਡੇਟ ਦਾ ਖ਼ੁਲਾਸਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ‘ਕੇ. ਜੀ. ਐੱਫ. 3’ ਸਾਲ 2025 ਤਕ ਦਰਸ਼ਕਾਂ ਵਿਚਾਲੇ ਆ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੇ ਨਵੇਂ ਗੀਤ ’ਚ ਕੀਤਾ ਨਸੀਬ ਸਣੇ ਇਨ੍ਹਾਂ ਗਾਇਕਾਂ ਨੂੰ ਰਿਪਲਾਈ! ਨਸੀਬ ਨੇ ਦਿੱਤਾ ਇਹ ਜਵਾਬ

ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਨੂੰ ਅਜੇ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇੰਨਾ ਹੀ ਨਹੀਂ, ਇਹ ਵੀ ਖ਼ਬਰ ਆਈ ਹੈ ਕਿ ਤੀਜੇ ਭਾਗ ’ਚ ਕਮਲ ਹਾਸਨ ਤੇ ਰਾਣਾ ਡੱਗੂਬਾਤੀ ਦੀ ਵੀ ਐਂਟਰੀ ਹੋ ਸਕਦੀ ਹੈ। ਕੁਝ ਦਿਨ ਪਹਿਲਾਂ ਯਸ਼ ਨੇ ਇਕ ਇੰਟਰਵਿਊ ’ਚ ‘ਕੇ. ਜੀ. ਐੱਫ. 3’ ਨੂੰ ਲੈ ਕੇ ਕਿਹਾ ਸੀ ਕਿ ਅਜੇ ਰੌਕੀ ਦੀ ਜ਼ਿੰਦਗੀ ਤੇ ਇਸ ਦੀ ਕਹਾਣੀ ’ਚ ਕਾਫੀ ਕੁਝ ਹੈ, ਜੋ ਤੀਜੇ ਭਾਗ ’ਚ ਦਿਖਾਇਆ ਜਾਵੇਗਾ।

ਉਨ੍ਹਾਂ ਅੱਗੇ ਕਿਹਾ, ‘‘ਮੈਂ ਤੇ ਪ੍ਰਸ਼ਾਂਤ ਨੇ ‘ਕੇ. ਜੀ. ਐੱਫ. 3’ ਲਈ ਕਾਫੀ ਸਾਰੇ ਸੀਨਜ਼ ਸੋਚੇ ਹਨ, ਬਹੁਤ ਸਾਰੀਆਂ ਚੀਜ਼ਾਂ ਸਨ, ਜੋ ਅਸੀਂ ‘ਕੇ. ਜੀ. ਐੱਫ. 2’ ’ਚ ਨਹੀਂ ਕਰ ਸਕਦੇ ਸੀ, ਇਨ੍ਹਾਂ ਨੂੰ ਅਸੀਂ ‘ਕੇ. ਜੀ. ਐੱਫ. 3’ ’ਚ ਕਰਨਾ ਚਾਹੁੰਦੇ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News