ਕੱਲ ਹੋਵੇਗਾ ‘ਕੇ. ਜੀ. ਐੱਫ. ਚੈਪਟਰ 2’ ਦਾ ਟਰੇਲਰ ਰਿਲੀਜ਼, ਈਵੈਂਟ ਨੂੰ ਹੋਸਟ ਕਰਨਗੇ ਕਰਨ ਜੌਹਰ

Saturday, Mar 26, 2022 - 11:00 AM (IST)

ਕੱਲ ਹੋਵੇਗਾ ‘ਕੇ. ਜੀ. ਐੱਫ. ਚੈਪਟਰ 2’ ਦਾ ਟਰੇਲਰ ਰਿਲੀਜ਼, ਈਵੈਂਟ ਨੂੰ ਹੋਸਟ ਕਰਨਗੇ ਕਰਨ ਜੌਹਰ

ਮੁੰਬਈ (ਬਿਊਰੋ)– ਫ਼ਿਲਮ ਨਿਰਮਾਤਾ ਕਰਨ ਜੌਹਰ ਪੈਨ ਇੰਡੀਆ ਫ਼ਿਲਮ ‘ਕੇ. ਜੀ. ਐੱਫ. ਚੈਪਟਰ 2’ ਦੇ ਗ੍ਰੈਂਡ ਟਰੇਲਰ ਲਾਂਚ ਈਵੈਂਟ ਦੀ ਮੇਜ਼ਬਾਨੀ ਬੈਂਗਲੁਰੂ ’ਚ ਕਰਨਗੇ। ਫ਼ਿਲਮ 14 ਅਪ੍ਰੈਲ ਨੂੰ ਵੱਡੇ ਪੱਧਰ ’ਤੇ ਸਿਨੇਮਾਘਰਾਂ ’ਚ ਰਿਲੀਜ਼ ਲਈ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ : ਮੁੜ ਬੰਦ ਹੋਣ ਜਾ ਰਿਹੈ ਕਪਿਲ ਸ਼ਰਮਾ ਦਾ ਸ਼ੋਅ! ਇਹ ਵਜ੍ਹਾ ਆਈ ਸਾਹਮਣੇ

ਇਸ ਮੈਗਾ ਐਕਸ਼ਨ ਐਂਟਰਟੇਨਰ ਦੇ ਨਿਰਮਾਤਾਵਾਂ ਨੇ ਫ਼ਿਲਮ ਦਾ ਪ੍ਰਚਾਰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਇਸ ਲਈ 27 ਮਾਰਚ ਨੂੰ ਬੈਂਗਲੁਰੂ ’ਚ ਸਭ ਤੋਂ ਵੱਡਾ ਟਰੇਲਰ ਲਾਂਚ ਈਵੈਂਟ ਆਯੋਜਿਤ ਕਰ ਰਹੇ ਹਨ। ਨਿਰਮਾਤਾਵਾਂ ਨੇ ਫ਼ਿਲਮਮੇਕਰ ਕਰਨ ਜੌਹਰ ਨੂੰ ਇਸ ਹਫਤੇ ਬੈਂਗਲੁਰੂ ’ਚ ਹੋਣ ਵਾਲੇ ਫ਼ਿਲਮ ਦੇ ਟਰੇਲਰ ਲਾਂਚ ਈਵੈਂਟ ਨੂੰ ਹੋਸਟ ਕਰਨ ਲਈ ਤਿਆਰ ਕੀਤਾ ਹੈ।

ਆਪਣੀ ਪ੍ਰਭਾਵਸ਼ਾਲੀ ਕਹਾਣੀ, ਜ਼ਬਰਦਸਤ ਐਕਸ਼ਨ ਸੀਕਵੈਂਸਿਜ਼, ਆਕਰਸ਼ਕ ਸਾਊਂਡਟਰੈਕ ਤੇ ਸ਼ਾਨਦਾਰ ਪ੍ਰਦਰਸ਼ਨ ਦੇ ਧਮਾਕੇਦਾਰ ਮੇਲ ਨਾਲ ‘ਕੇ. ਜੀ. ਐੱਫ. ਚੈਪਟਰ 1’ ਨੇ ਭਾਰਤੀ ਸਿਨੇਮਾ ਦੇ ਸਾਰੇ ਰਿਕਾਰਡ ਤੋਡ਼ ਦਿੱਤੇ ਸਨ।

 
 
 
 
 
 
 
 
 
 
 
 
 
 
 

A post shared by Yash (@thenameisyash)

ਹੁਣ ਸੰਜੇ ਦੱਤ, ਰਵੀਨਾ ਟੰਡਨ ਨੂੰ ਸ਼ਾਨਦਾਰ ਕਾਸਟ ’ਚ ਸ਼ਾਮਲ ਕਰਨ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਫ਼ਿਲਮ ਆਪਣੇ ਹੀ ਬਣਾਏ ਪਿਛਲੇ ਸਾਰੇ ਰਿਕਾਰਡ ਤੋਡ਼ ਦੇਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News