ਹੁਣ 199 ਰੁਪਏ ’ਚ ਪੂਰੇ ਪਰਿਵਾਰ ਨਾਲ ਦੇਖੋ ‘ਕੇ. ਜੀ. ਐੱਫ. 2’, ਇਸ ਓ. ਟੀ. ਟੀ. ਪਲੇਟਫਾਰਮ ’ਤੇ ਹੋਈ ਰਿਲੀਜ਼
Tuesday, May 17, 2022 - 06:00 PM (IST)

ਮੁੰਬਈ (ਬਿਊਰੋ)– ਬਾਕਸ ਆਫਿਸ ’ਤੇ ਸਿਰਫ ਹਿੰਦੀ ਬੈਲਟ ’ਚ 400 ਕਰੋੜ ਤੋਂ ਵੱਧ ਕਮਾਈ ਕਰ ਚੁੱਕੀ ਬਲਾਕਬਸਟਰ ਕੰਨੜ ਫ਼ਿਲਮ ‘ਕੇ. ਜੀ. ਐੱਫ. ਚੈਪਟਰ 2’ ਹੁਣ ਓ. ਟੀ. ਟੀ. ਪਲੇਟਫਾਰਮ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਆ ਗਈ ਹੈ। ਹਾਲਾਂਕਿ ਫ਼ਿਲਮ ਦੇਖਣ ਲਈ ਪ੍ਰਾਈਮ ਵੀਡੀਓ ਦਾ ਸਬਸਕ੍ਰਿਪਸ਼ਨ ਜ਼ਰੂਰੀ ਨਹੀਂ ਹੋਵੇਗਾ। ‘ਕੇ. ਜੀ. ਐੱਫ. 2’ ਦੇਖਣ ਲਈ ਯੂਜ਼ਰਸ ਨੂੰ ਵਾਧੂ ਰਾਸ਼ੀ ਦਾ ਭੁਗਤਾਨ ਕਰਨਾ ਪਵੇਗਾ।
ਇਹ ਖ਼ਬਰ ਵੀ ਪੜ੍ਹੋ : ਭਾਰ ਘੱਟ ਕਰਨ ਲਈ 21 ਸਾਲਾ ਅਦਾਕਾਰਾ ਨੇ ਕਰਵਾਈ ਸਰਜਰੀ, ਹੋਈ ਮੌਤ
ਸੋਮਵਾਰ ਨੂੰ ਪ੍ਰਾਈਮ ਵੀਡੀਓ ਨੇ ਇਸ ਦਾ ਐਲਾਨ ਕੀਤਾ। ਪਲੇਟਫਾਰਮ ’ਤੇ ਫ਼ਿਲਮ ਅਰਲੀ ਐਕਸੈੱਸ ਰੈਂਟਲ ਮਾਡਲ ਦੇ ਤਹਿਤ ਉਪਲੱਬਧ ਹੈ। ਦਰਸ਼ਕ 16 ਮਈ ਤੋਂ ਓ. ਟੀ. ਟੀ. ਪਲੇਟਫਾਰਮ ’ਤੇ ਫ਼ਿਲਮ ਦੇਖ ਸਕਦੇ ਹਨ। ਇਹ ਸੁਵਿਧਾ ਉਨ੍ਹਾਂ ਦਰਸ਼ਕਾਂ ਲਈ ਵੀ ਉਪਲੱਬਧ ਰਹੇਗੀ, ਜਿਨ੍ਹਾਂ ਕੋਲ ਪ੍ਰਾਈਮ ਮੈਂਬਰਸ਼ਿਪ ਨਹੀਂ ਹੈ।
ਪਲੇਟਫਾਰਮ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਯੂਜ਼ਰਸ ‘ਕੇ. ਜੀ. ਐੱਫ. 2’ ਨੂੰ ਪ੍ਰਾਈਮ ਵੀਡੀਓ ’ਤੇ ਸਿਰਫ 199 ਰੁਪਏ ’ਚ ਰੈਂਟ ’ਤੇ ਲੈ ਕੇ ਦੇਖ ਸਕਦੇ ਹਨ। ਰੈਂਟਲ ਡੈਸਟੀਨੇਸ਼ਨ ਤਕ primevideo.com ’ਤੇ ਸਟੋਰ ਟੈਬ ਤੇ ਐਂਡਰਾਇਡ ਫੋਨ, ਸਮਾਰਟ ਟੀ. ਵੀ., ਕਨੈਕਟਿਡ ਐੱਸ. ਟੀ. ਬੀ. ਤੇ ਫਾਇਰ ਟੀ. ਵੀ. ਸਟਿੱਕ ’ਤੇ ਪ੍ਰਾਈਮ ਵੀਡੀਓ ਐਪ ਰਾਹੀਂ ਪਹੁੰਚਾਇਆ ਜਾ ਸਕਦਾ ਹੈ।
ਤੈਅ ਰਾਸ਼ੀ ਦਾ ਭੁਗਤਾਨ ਕਰਨ ਤੋਂ ਬਾਅਦ ਫ਼ਿਲਮ ਦਰਸ਼ਕ ਕੋਲ 30 ਦਿਨਾਂ ਤਕ ਰਹੇਗੀ ਪਰ ਇਕ ਵਾਰ ਫ਼ਿਲਮ ਦੇਖਣਾ ਸ਼ੁਰੂ ਕੀਤਾ ਤਾਂ 48 ਘੰਟਿਆਂ ਅੰਦਰ ਪੂਰਾ ਕਰਨਾ ਜ਼ਰੂਰੀ ਹੈ। ਫ਼ਿਲਮ 5 ਭਾਸ਼ਾਵਾਂ ਕੰਨੜ, ਹਿੰਦੀ, ਤਾਮਿਲ, ਤੇਲਗੂ ਤੇ ਮਲਿਆਲਮ ’ਚ ਐੱਚ. ਡੀ. ਕੁਆਲਿਟੀ ’ਚ ਉਪਲੱਬਧ ਹੈ।
ਨੋਟ– ਤੁਸੀਂ ‘ਕੇ. ਜੀ. ਐੱਫ. 2’ ਫ਼ਿਲਮ ਦੇਖੀ ਹੈ ਜਾਂ ਨਹੀਂ? ਕੁਮੈਂਟ ਕਰਕੇ ਦੱਸੋ।