ਸਿੱਧੂ ਮੂਸੇ ਵਾਲਾ ਕਤਲ ਕਾਂਡ : ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਕੇਕੜਾ ਨੇ ਕੀਤੇ ਵੱਡੇ ਖ਼ੁਲਾਸੇ

Tuesday, Jun 07, 2022 - 03:23 PM (IST)

ਸਿੱਧੂ ਮੂਸੇ ਵਾਲਾ ਕਤਲ ਕਾਂਡ : ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਕੇਕੜਾ ਨੇ ਕੀਤੇ ਵੱਡੇ ਖ਼ੁਲਾਸੇ

ਮਾਨਸਾ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਕਾਂਡ ’ਚ ਗ੍ਰਿਫ਼ਤਾਰ ਸੰਦੀਪ ਉਰਫ ਕੇਕੜਾ ਵਲੋਂ ਪੁਲਸ ਸਾਹਮਣੇ ਵੱਡੇ ਖ਼ੁਲਾਸੇ ਕੀਤੇ ਗਏ ਹਨ। ਕੇਕੜਾ ਉਹੀ ਵਿਅਕਤੀ ਹੈ, ਜੋ ਸਿੱਧੂ ਦੇ ਕਤਲ ਤੋਂ ਪਹਿਲਾਂ ਉਸ ਦੇ ਘਰ ਦੇ ਬਾਹਰ ਸੈਲਫੀਆਂ ਲੈ ਰਿਹਾ ਸੀ। ਕੇਕੜਾ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਦੋ ਦੋਸਤਾਂ ਨਿੱਕੂ ਤੇ ਕੇਸ਼ਵ ਨਾਲ ਸਿੱਧੂ ਦੇ ਘਰ ਗਿਆ ਸੀ, ਜਿਥੇ ਉਨ੍ਹਾਂ ਨੇ ਸਿੱਧੂ ਨਾਲ ਸੈਲਫੀਆਂ ਲਈਆਂ।

ਕੇਕੜਾ ਨੇ ਸਿੱਧੂ ਦੀ ਥਾਰ ਨਾਲ ਵੀ ਤਸਵੀਰ ਖਿੱਚੀ ਤੇ ਦੋਵਾਂ ਦੋਸਤਾਂ ਨੂੰ ਆਪਣੇ ਨਾਲ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ। ਨਿੱਕੂ ਤੇ ਕੇਸ਼ਵ ਅੱਗੇ ਜਾ ਕੇ ਕਾਰ ’ਚ ਸਵਾਰ ਹੋ ਗਏ ਤੇ ਕੇਕੜਾ ਮੋਰਟਸਾਈਕਲ ’ਤੇ ਰਵਾਨਾ ਹੋ ਗਿਆ। ਕੇਕੜਾ ਸਿੱਧੂ ਦੀ ਕਈ ਸਮੇਂ ਤੋਂ ਰੇਕੀ ਕਰ ਰਿਹਾ ਸੀ। ਉਸ ਦੇ ਮੂਸਾ ਪਿੰਡ ਵਿਖੇ ਰਿਸ਼ਤੇਦਾਰ ਰਹਿੰਦੇ ਹਨ, ਜਿਥੇ ਉਹ ਪਿਛਲੇ ਕਈ ਮਹੀਨਿਆਂ ਤੋਂ ਰਹਿ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਹਸਪਤਾਲ ਦਾਖ਼ਲ ਹੋਣ ਦੀਆਂ ਅਫਵਾਹਾਂ ’ਤੇ ਬੋਲੇ ਧਰਮਿੰਦਰ, ਕਿਹਾ– ‘ਮੈਂ ਚੁੱਪ ਹਾ, ਬੀਮਾਰ ਨਹੀਂ...’

ਕੇਕੜਾ ਨੇ ਸਿੱਧੂ ਦਾ ਫੈਨ ਦੱਸ ਕੇ ਉਸ ਨਾਲ ਸੈਲਫੀ ਲਈ ਤੇ ਲਗਭਗ 40 ਮਿੰਟਾਂ ਤਕ ਉਸ ਦੇ ਘਰ ਕੋਲ ਰਿਹਾ। ਕੇਕੜਾ ਨੇ ਹੀ ਅੱਗੇ ਸਿੱਧੂ ਦੀ ਖ਼ਬਰ ਸ਼ੂਟਰਾਂ ਨੂੰ ਦਿੱਤੀ। ਅੱਜ ਕੇਕੜਾ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤੇ ਰਿਮਾਂਡ ਦੌਰਨ ਹੋਰ ਵੀ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।

ਦੱਸ ਦੇਈਏ ਕਿ ਕੱਲ ਸਿੱਧੂ ਮੂਸੇ ਵਾਲਾ ਦਾ ਭੋਗ ਤੇ ਅੰਤਿਮ ਅਰਦਾਸ ਹੈ। ਸਿੱਧੂ ਦਾ 29 ਮਈ ਦੀ ਸ਼ਾਮ ਨੂੰ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਆਪਣੇ ਦੋ ਦੋਸਤਾਂ ਨਾਲ ਥਾਰ ਗੱਡੀ ’ਚ ਸਵਾਰ ਹੋ ਕੇ ਜਾ ਰਿਹਾ ਸੀ। ਲਾਰੈਂਸ ਬਿਸ਼ਨੋਈ ਦੀ ਗੈਂਗ ਵਲੋਂ ਉਸ ਦਾ ਕਤਲ ਕੀਤੇ ਜਾਣ ਦੀ ਜ਼ਿੰਮੇਵਾਰੀ ਚੁੱਕੀ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News