ਹਥੇਲੀ ''ਤੇ ਸਮੇਟੀ ਸੀ ਸੁਸ਼ਾਂਤ ਨੇ ਆਪਣੀ ਦੁਨੀਆ, ਜ਼ਿੰਦਗੀ ਨੂੰ ਕੱਟ ਮੌਤ ਬਾਰੇ ਲਿਖੇ ਸਨ ਇਹ ਸ਼ਬਦ

Thursday, Dec 10, 2020 - 05:02 PM (IST)

ਹਥੇਲੀ ''ਤੇ ਸਮੇਟੀ ਸੀ ਸੁਸ਼ਾਂਤ ਨੇ ਆਪਣੀ ਦੁਨੀਆ, ਜ਼ਿੰਦਗੀ ਨੂੰ ਕੱਟ ਮੌਤ ਬਾਰੇ ਲਿਖੇ ਸਨ ਇਹ ਸ਼ਬਦ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸ਼ੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਨੂੰ 6 ਮਹੀਨੇ ਹੋ ਚੁੱਕੇ ਹਨ। ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਹਾਲੇ ਵੀ ਯਕੀਨ ਨਹੀਂ ਹੁੰਦਾ ਕਿ ਉਹ ਇਸ ਦੁਨੀਆ 'ਚ ਨਹੀਂ ਹੈ। ਸੁਸ਼ਾਂਤ ਸਿੰਘ ਰਾਜਪੂਤ ਇਕ ਅਜਿਹਾ ਨਾਂ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਜਦੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੀ ਖ਼ਬਰ ਸਾਹਮਣੇ ਆਈ ਸੀ ਉਦੋਂ ਹਰ ਕਿਸੇ ਦੇ ਦਿਮਾਗ 'ਚ ਇਹੀ ਗੱਲ ਆਈ ਸੀ ਕਿ ਹੱਸਦੇ-ਮੁਸਕੁਰਾਉਂਦੇ ਚਿਹਰੇ ਵਾਲੇ ਅਦਾਕਾਰ ਨੂੰ ਅਜਿਹਾ ਕਿਹੜਾ ਗਮ ਸੀ, ਜੋ ਉਸ ਨੇ ਅਜਿਹਾ ਖ਼ੌਫਨਾਕ ਕਦਮ ਚੁੱਕਿਆ। ਭਾਵੇਂ ਅੱਜ ਸੁਸ਼ਾਂਤ ਸਾਡੇ 'ਚ ਮੌਜੂਦ ਨਹੀਂ ਹੈ ਪਰ ਚਾਹੁਣ ਵਾਲੇ ਉਨ੍ਹਾਂ ਨੂੰ ਲਗਾਤਾਰ ਯਾਦ ਕਰਦੇ ਹਨ।

PunjabKesari
ਫੈਨਜ਼ ਆਏ ਦਿਨ ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ ਨਾਲ ਜੁੜੀਆਂ ਤਸਵੀਰਾਂ ਸਾਂਝੀਆਂ ਕਰਦੇ ਹਨ। ਹਾਲ ਹੀ 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ 'ਕੇਦਾਰਨਾਥ' ਦੇ ਡਾਇਰੈਕਟਰ ਅਭਿਸ਼ੇਕ ਕਪੂਰ ਨੇ ਇਕ  ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਸੁਸ਼ਾਂਤ ਸਿੰਘ ਰਾਜਪੂਤ ਦੀ ਹਥੇਲੀ ਦੀ ਹੈ। ਦਰਅਸਲ, ਹਾਲ ਹੀ 'ਚ 'ਕੇਦਾਰਨਾਥ' ਦੀ ਰਿਲੀਜ਼ ਨੂੰ ਦੋ ਸਾਲ ਪੂਰੇ ਹੋ ਚੁੱਕੇ ਹਨ। ਇਸ ਮੌਕੇ 'ਤੇ ਡਾਇਰੈਕਟਰ ਅਭਿਸ਼ੇਕ ਕਪੂਰ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਹਥੇਲੀ ਦੀ ਤਸਵੀਰ ਸਾਂਝੀ ਕਰਕੇ ਇੱਕ ਕਿੱਸਾ ਪ੍ਰਸ਼ੰਸਕਾਂ ਨੂੰ ਦੱਸਿਆ ਹੈ।

PunjabKesari
ਤਸਵੀਰ 'ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਹੱਥ 'ਤੇ ਕਾਫ਼ੀ ਕੁਝ ਲਿਖਿਆ ਹੈ। ਜਿਵੇਂ ਧਰਮ, ਵਿਵਾਦ, ਵਾਅਦਾ, ਈਸ਼ਵਰ ਅਤੇ ਜੀਵਨ ਭੇਦਭਾਵ ਨਹੀਂ ਕਰਦਾ। ਇਸ ਤੋਂ ਬਾਅਦ ਇਸ 'ਚ ਜੀਵਨ ਨੂੰ ਕੱਟ ਕੇ ਲਿਖਿਆ ਹੈ, 'ਮੌਤ ਭੇਦਭਾਵ ਨਹੀਂ ਕਰਦੀ।' ਇਸ ਤੋਂ ਇਲਾਵਾ ਆਪਣੇ ਲੋਕਾਂ ਨੂੰ ਬਚਾਓ, ਲੜਕੀ ਦਾ ਵਾਅਦਾ ਵਰਗਾ ਵੀ ਕੁਝ ਲਿਖਿਆ ਗਿਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਕੇ ਡਾਇਰੈਕਟਰ ਨੇ ਲਿਖਿਆ, 'ਮੈਨੂੰ ਯਾਦ ਹੈ ਜਦੋਂ ਮੈਂ ਸਟੋਰੀ ਸੁਣਾ ਰਿਹਾ ਸੀ ਅਤੇ ਅਸੀਂ ਮਨਸੂਰ ਬਾਰੇ ਡਿਸਕਸ ਕਰ ਰਹੇ ਸਨ, ਉਹ ਹੱਥ 'ਤੇ ਕੁਝ ਲਿਖ ਰਿਹਾ ਸੀ। ਮੈਂ ਉਸ ਤੋਂ ਪੁੱਛਿਆ ਇਹ ਕੀ ਲਿਖ ਰਿਹਾ ਹੈ ਹੱਥ 'ਤੇ ਤਾਂ ਉਸ ਨੇ ਕਿਹਾ ਆਪਣੀ ਦੁਨੀਆ ਸਮੇਟ ਰਿਹਾ ਹਾਂ।'

PunjabKesari
ਅਭਿਸ਼ੇਕ ਦੀ ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸੁਸ਼ਾਂਤ ਦੀ ਹਥੇਲੀ ਦੀ ਇਹ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 14 ਜੂਨ 2020 ਨੂੰ ਹੋਈ ਸੀ। ਮੌਤ ਦੀ ਵਜ੍ਹਾ ਸੀ. ਬੀ. ਆਈ. ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

 

ਨੋਟ - ਸੁਸ਼ਾਂਤ ਨਾਲ ਜੁੜੀ ਇਸ ਖ਼ਬਰ 'ਤੇ ਤੁਹਾਡੇ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News