ਅੱਜ ਤੋਂ ਸ਼ੁਰੂ ਹੋ ਰਿਹਾ KBC ਸੀਜ਼ਨ 12, ਇਨ੍ਹਾਂ ਗੱਲਾਂ ਦਾ ਰੱਖਿਆ ਜਾਵੇਗਾ ਖ਼ਾਸ ਧਿਆਨ

09/28/2020 5:17:34 PM

ਮੁੰਬਈ (ਬਿਊਰੋ) - ਅੱਜ ਤੋਂ 'ਕੌਣ ਬਣੇਗਾ ਕਰੋੜਪਤੀ' ਦਾ ਸੀਜ਼ਨ 12 ਸ਼ੁਰੂ ਹੋ ਰਿਹਾ ਹੈ। ਸੋਨੀ ਟੀਵੀ 'ਤੇ ਟੈਲੀਕਾਸਟ ਹੋਣ ਵਾਲਾ ਇਹ ਸ਼ੋਅ ਪਿਛਲੇ 11 ਸੀਜ਼ਨ ਤੋਂ ਦਰਸ਼ਕਾਂ ਨੂੰ ਇੰਟਰਟੇਨਮੈਂਟ ਦੇ ਨਾਲ-ਨਾਲ ਗਿਆਨ ਵੀ ਦੇ ਰਿਹਾ ਹੈ। ਇਸ ਦੇ ਹੋਸਟ ਅਮਿਤਾਭ ਬੱਚਨ ਹਨ, ਜਿਨ੍ਹਾਂ ਤੋਂ ਬਿਨ੍ਹਾ ਵੀ ਇਹ ਸ਼ੋਅ ਅਧੂਰਾ ਹੈ। ਬਿੱਗ ਬੀ ਕੋਰੋਨਾ ਵਾਇਰਸ ਤੋਂ ਠੀਕ ਹੋ ਕੇ KBC ਦੇ ਸ਼ੂਟ 'ਤੇ ਪਹੁੰਚੇ।

ਇਸ ਦੌਰਾਨ ਮੇਕਰਸ ਵੱਲੋਂ ਸ਼ੋਅ ਲਈ ਖ਼ਾਸ ਇੰਤਜ਼ਾਮ ਵੀ ਕੀਤੇ ਗਏ ਹਨ। ਕੋਰੋਨਾ ਕਾਲ ਨੂੰ ਵੇਖਦੇ ਹੋਏ ਸੋਸ਼ਲ ਡਿਸਟੇਨਸਿੰਗ ਅਤੇ ਸੇਨੇਟਾਈਜ਼ੇਸ਼ਨ ਦਾ ਖ਼ਾਸ ਖ਼ਿਆਲ ਰੱਖਿਆ ਜਾ ਰਿਹਾ ਹੈ। ਸਿਟਿੰਗ ਅਰੇਜਮੈਂਟਸ ਵੀ ਉਸ ਹਿਸਾਬ ਨਾਲ ਕੀਤੇ ਜਾ ਰਹੇ ਹਨ। ਇੱਕ ਪੂਰੀ ਯੋਜਨਾ ਨਾਲ ਸ਼ੋਅ ਨੂੰ ਸ਼ੂਟ ਕੀਤਾ ਜਾਵੇਗਾ।

ਇੱਥੋਂ ਤੱਕ ਕਿ ਸ਼ੋਅ ਦੇ ਦਰਸ਼ਕ ਵੀ ਆਨਲਾਈਨ ਲਏ ਗਏ ਸੀ। KBC ਰਾਊਂਡ ਨੂੰ ਖੇਡਣ ਵਾਲੇ ਕੰਟੈਸਟੈਂਟ ਦੀ ਗਿਣਤੀ ਵੀ 8 ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸ਼ੋਅ 'ਚ ਆਨਲਾਈਨ ਔਡੀਅੰਸ ਦੇ ਜੁੜਨ ਦੀ ਵੀ ਉਮੀਦ ਕੀਤੀ ਜਾ ਰਹੀ ਹੈ। ਇੱਕ ਗੱਲ ਤਾਂ ਪੱਕੀ ਹੈ ਕਿ ਮੇਕਰਸ ਕੋਰੋਨਾ ਮਹਾਮਾਰੀ ਦੌਰਾਨ ਵੀ ਦਰਸ਼ਕਾਂ ਦੇ ਇੰਟਰਟੇਨਮੈਂਟ ਦਾ ਖੂਬ ਖ਼ਿਆਲ ਰੱਖ ਰਹੇ ਹਨ।


sunita

Content Editor

Related News