ਆਈ. ਪੀ. ਐੱਸ. ਅਫ਼ਸਰ ਬੀਬੀ ਨੇ ਰਚਿਆ ਇਤਿਹਾਸ, ਬਣੀ ''ਕੇਬੀਸੀ 12'' ਦੀ ਦੂਜੀ ਕਰੋੜਪਤੀ

Friday, Nov 13, 2020 - 12:19 PM (IST)

ਆਈ. ਪੀ. ਐੱਸ. ਅਫ਼ਸਰ ਬੀਬੀ ਨੇ ਰਚਿਆ ਇਤਿਹਾਸ, ਬਣੀ ''ਕੇਬੀਸੀ 12'' ਦੀ ਦੂਜੀ ਕਰੋੜਪਤੀ

ਮੁੰਬਈ (ਬਿਊਰੋ) : 'ਕੇਬੀਸੀ 12' 'ਚ ਕਰੋੜਪਤੀ ਜੇਤੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸੋਨੀ ਟੀ. ਵੀ. ਦੇ ਇਸ ਚਰਚਿਤ ਸ਼ੋਅ 'ਕੌਣ ਬਣੇਗਾ ਕਰੋੜਪਤੀ 12' 'ਚ ਪਹਿਲੀ ਕਰੋੜਪਤੀ ਜੇਤੂ ਤੋਂ ਬਾਅਦ ਇਕ ਹੋਰ ਜਨਾਨੀ ਆਈ. ਪੀ. ਐੱਸ. ਅਧਿਕਾਰੀ ਮੋਹਿਤਾ ਸ਼ਰਮਾ ਨੇ 1 ਕਰੋੜ ਜਿੱਤ ਲਿਆ ਹੈ। ਦੱਸ ਦਈਏ ਕਿ ਬੁੱਧਵਾਰ ਨੂੰ ਰਾਂਚੀ ਦੀ ਰਹਿਣ ਵਾਲੀ ਨਾਜ਼ੀਆ ਨਸੀਮ 1 ਕਰੋੜ ਜਿੱਤ ਕੇ ਸੀਜ਼ਨ ਦੀ ਪਹਿਲੀ ਕਰੋੜਪਤੀ ਬਣੀ ਸੀ। ਉਹ ਫਿਲਹਾਲ ਦਿੱਲੀ 'ਚ ਮੈਨੇਜਰ ਦੇ ਅਹੁਦੇ 'ਤੇ ਤਾਇਨਾਤ ਹੈ। ਨਾਜ਼ੀਆ ਤੋਂ ਬਾਅਦ ਇਕ ਹੋਰ ਜਨਾਨੀ ਮੋਹਿਤਾ ਸ਼ਰਮਾ ਨੇ ਇਸ ਸਿਲਸਿਲੇ ਨੂੰ ਅੱਗੇ ਤੋਰਿਆ ਹੈ। ਆਈ. ਪੀ. ਐੱਸ. ਅਧਿਕਾਰੀ ਦੇ ਇਕ ਕਰੋੜ ਰੁਪਏ ਜਿੱਤਣ ਵਾਲੇ ਐਪੀਸੋਡ ਦੀਆਂ ਕੁਝ ਝਲਕੀਆਂ ਦੇਖਣ ਨੂੰ ਮਿਲੀਆਂ ਹਨ, ਜਿਸ ਨੂੰ ਸੋਨੀ ਚੈਨਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਜਾਰੀ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਚੈਨਲ ਵੱਲੋਂ ਜਾਰੀ ਪ੍ਰੋਮੋ ਵੀਡੀਓ 'ਚ ਆਈ. ਪੀ. ਐੱਸ. ਮੋਹਿਤਾ ਸ਼ਰਮਾ ਇਕ ਕਰੋੜ ਰੁਪਏ ਦੀ ਧਨ ਰਾਸ਼ੀ ਜਿੱਤਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਫਿਲਹਾਲ ਇਹ ਨਹੀਂ ਦੱਸਿਆ ਗਿਆ ਹੈ ਕਿ ਇਕ ਕਰੋੜ ਰੁਪਏ ਜਿੱਤਣ ਤੋਂ ਬਾਅਦ ਉਹ ਸ਼ੋਅ 'ਚ ਸੱਤ ਕਰੋੜ ਜਿੱਤ ਸਕੀ ਹੈ ਜਾਂ ਨਹੀਂ। ਇਸ ਦੀ ਜਾਣਕਾਰੀ ਐਪੀਸੋਡ ਟੈਲੀਕਾਸਟ ਹੋਣ ਤੋਂ ਬਾਅਦ ਹੀ ਮਿਲੇਗੀ।

PunjabKesari

ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਅਮਿਤਾਭ ਬੱਚਨ ਮੋਹਿਤਾ ਨੂੰ ਵਾਰ-ਵਾਰ ਹੁਸ਼ਿਆਰੀ ਨਾਲ ਖੇਡਣ ਦੀ ਸਲਾਹ ਦੇ ਰਹੇ ਹਨ ਤੇ ਮੋਹਿਤਾ ਜਵਾਬ ਦਿੰਦੀ ਹੈ ਕਿ 'ਚਾਹੇ ਘੱਟ ਧਨ ਰਾਸ਼ੀ ਜਿੱਤ ਕੇ ਜਾਓ ਪਰ ਜਦੋਂ ਰਾਤ ਨੂੰ ਸੌਂਵੋ ਤਾਂ ਲੱਗੇ ਕਿ ਹਾਂ ਮੈਂ ਵਧੀਆ ਖੇਡਿਆ।' ਇਸ ਤੋਂ ਬਾਅਦ ਅਮਿਤਾਭ ਬੱਚਨ ਆਪਣੇ ਹਸਤਾਖ਼ਰ ਕਰਨ ਦੇ ਅੰਦਾਜ਼ 'ਚ ਮੋਹਿਤਾ ਦੇ ਇਕ ਕਰੋੜ ਰੁਪਏ ਜਿੱਤਣ ਦਾ ਐਲਾਨ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਪ੍ਰੋਮੋ 'ਚ ਨਹੀਂ ਦਿਖਾਇਆ ਇਕ ਕਰੋੜ ਵਾਲਾ ਸਵਾਲ
ਹਾਲਾਂਕਿ ਪ੍ਰੋਮੋ ਵੀਡੀਓ 'ਚ 1 ਕਰੋੜ ਰੁਪਏ ਦਾ ਸਵਾਲ ਕੀ ਹੈ, ਇਹ ਨਹੀਂ ਦਿਖਾਇਆ ਗਿਆ ਹੈ ਪਰ ਅਮਿਤਾਭ ਬੱਚਨ 1 ਕਰੋੜ ਰੁਪਏ ਜਿੱਤਣ ਤੋਂ ਬਾਅਦ ਮੋਹਿਤਾ ਤੋਂ 7 ਕਰੋੜ ਰੁਪਏ ਦਾ ਸਵਾਲ ਪੁੱਛਦੇ ਹੋਏ ਨਜ਼ਰ ਜ਼ਰੂਰ ਆ ਰਹੇ ਹਨ।


author

sunita

Content Editor

Related News