'ਕੇਬੀਸੀ 12' ਦੇ ਇਸ ਸਵਾਲ 'ਤੇ ਬਵਾਲ, ਵਿਵੇਕ ਅਗਨੀਹੋਤਰੀ ਬੋਲੇ 'Communists ਨੇ ਹਾਈਜੈਕ ਕਰ ਲਿਆ'

11/01/2020 2:07:55 PM

ਨਵੀਂ ਦਿੱਲੀ (ਬਿਊਰੋ) : ਟੀ. ਵੀ. ਸ਼ੋਅ 'ਕੌਨ ਬਨੇਗਾ ਕਰੋੜਪਤੀ' ਦਾ 12ਵਾਂ ਸੀਜ਼ਨ ਵਿਵਾਦਾਂ 'ਚ ਨਜ਼ਰ ਆ ਰਿਹਾ ਹੈ। ਅਮਿਤਾਭ ਬੱਚਨ ਦੇ ਇਸ ਸ਼ੋਅ ਦੇ ਇਕ ਸਵਾਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਵਾਲ ਮੱਚ ਗਿਆ ਹੈ। 'ਮਨੂ ਸਮ੍ਰਿਤੀ' ਨੂੰ ਲੈ ਕੇ ਪੁੱਛੇ ਗਏ ਇਸ ਸਵਾਲ 'ਤੇ ਇਕ ਫ਼ਿਲਮ ਮੇਕਰ ਵਿਵੇਕ ਅਗਨੀਹੋਤਰੀ ਨੇ ਤਿਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਸ਼ੋਅ Communites ਦਾ ਕਬਜ਼ਾ ਹੋ ਗਿਆ ਹੈ। ਫ਼ਿਲਮ ਮੇਕਰ ਵਿਵੇਕ ਅਗਨੀਹੋਤਰੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ। ਇਸ ਵੀਡੀਓ 'ਚ 'ਕੇਬੀਸੀ 12' ਦੇ ਇਕ ਸਵਾਲ ਦਾ ਕਲਿੱਪ ਹੈ। ਸ਼ੁੱਕਰਵਾਰ ਰਾਤ ਪ੍ਰਸਾਰਤ ਕਰਮਵੀਰ ਸਪੈਸ਼ਲ ਐਪੀਸੋਡ 'ਚ ਅਮਿਤਾਭ ਬੱਚਨ ਨੇ 'ਮਨੂ ਸਮ੍ਰਿਤੀ' ਨਾਲ ਜੁੜੇ ਸਵਾਲ ਪੁੱਛੇ। ਜਿਵੇਂ ਵੀਡੀਓ 'ਚ ਦਿਖਾਇਆ ਗਿਆ ਹੈ ਸਵਾਲ ਹੈ- 25 ਦਸੰਬਰ 1927 ਨੂੰ ਡਾ. ਬੀ.ਆਰ. ਅੰਬੇਡਕਰ ਅਤੇ ਉਨ੍ਹਾਂ ਦੇ ਚੇਲੇ ਨੇ ਕਿਸ ਧਰਮ ਗ੍ਰੰਥ ਦੀਆਂ ਕਾਪੀਆਂ ਸਾੜੀਆਂ ਸੀ? ਇਸ ਲਈ ਚਾਰ ਬਦਲ ਦਿੱਤੇ ਗਏ :- 
(ਏ) ਵਿਸ਼ਣੂ ਪੁਰਾਣ
(ਬੀ) ਭਗਵਤ ਗੀਤਾ
(ਸੀ) ਰਿਗਵੇਦ
(ਡੀ) ਮਨੂ ਸਮ੍ਰਿਤੀ। 

ਮੁਕਾਬਲੇਬਾਜ਼ 'ਮਨੂ ਸਮ੍ਰਿਤੀ' ਨਾਲ ਜੁੜੇ ਬਦਲ ਨੂੰ ਚੁਣਦਾ ਹੈ ਤੇ ਉਹ ਜਵਾਬ ਸਹੀ ਨਿਕਲਦਾ ਹੈ।

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਵਿਵੇਕ ਅਗਨੀਹੋਤਰੀ ਨੇ ਲਿਖਿਆ - 'ਕੇਬੀਸੀ ਨੂੰ Communists ਨੇ ਹਾਈਜੈਕ ਕਰ ਲਿਆ ਹੈ। ਮਾਸੂਮ ਬੱਚਾ ਇਹ ਸਿੱਖੇ ਕਿ Cultural war ਕਿਸ ਤਰ੍ਹਾਂ ਜਿੱਤਣਾ ਹੈ। ਇਸ ਨੂੰ ਕੋਡਿੰਗ (Coding) ਕਹਿੰਦੇ ਹਨ।' 

PunjabKesari

ਵਿਵੇਕ ਤੋਂ ਇਲਾਵਾ ਕਈ ਹੋਰ ਯੂਜ਼ਰਜ਼ ਵੀ ਇਸ 'ਤੇ ਸਵਾਲ ਪੁੱਛ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਇਸ ਆਪਸ਼ਨ (Option) 'ਚ ਸਿਰਫ਼ ਇਕ ਧਰਮ ਦੀਆਂ ਕਿਤਾਬਾਂ ਦਾ ਜ਼ਿਕਰ ਕੀਤਾ ਗਿਆ ਹੈ। ਜੋ ਗ਼ਲਤ ਹੈ।
ਦੱਸ ਦਈਏ ਕਿ 'ਕੇਬੀਸੀ' ਵਲੋਂ ਪੁੱਛੇ ਇਸ ਸਵਾਲ ਨੂੰ ਲੈ ਕੇ ਹੋਰ ਵੀ ਮੁਸ਼ਕਿਲਾਂ ਵੱਧ ਸਕਦੀਆਂ ਹਨ। ਲਖਨਊ 'ਚ 'ਅਖਿਲ ਭਾਰਤੀ ਹਿੰਦੂ ਮਹਾਸਭਾ' ਦੇ ਪ੍ਰਦੇਸ਼ ਪ੍ਰਧਾਨ ਰਿਸ਼ੀ ਕੁਮਾਰ ਤ੍ਰਿਵੇਦੀ ਨੇ ਸ਼ੋਅ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਸਵਾਲ ਨੂੰ ਬੇਹੱਦ ਇਤਰਾਜ਼ਯੋਗ ਦੱਸਿਆ ਹੈ ਤੇ ਸਮਾਜ 'ਚ ਜਾਤੀ ਭੇਦਭਾਵ ਫੈਲਾਉਣ ਵਾਲਾ ਦੱਸਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ 'ਕੇਬੀਸੀ 11' 'ਚ ਵੀ ਕੁਝ ਸਵਾਲਾਂ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ। ਉਦੋਂ ਚੈਨਲ ਨੇ ਇਸ ਨੂੰ ਲੈ ਮੁਆਫ਼ੀ ਮੰਗ ਲਈ ਸੀ।


sunita

Content Editor

Related News