KBC 12 : 7 ਕਰੋੜ ਦੇ ਇਸ ਸਵਾਲ ਦਾ ਸਹੀ ਉੱਤਰ ਪਤਾ ਹੁੰਦਿਆਂ ਵੀ ਅਨੂਪਾ ਦਾਸ ਨੇ ਛੱਡੀ ਗੇਮ

Thursday, Nov 26, 2020 - 01:26 PM (IST)

KBC 12 : 7 ਕਰੋੜ ਦੇ ਇਸ ਸਵਾਲ ਦਾ ਸਹੀ ਉੱਤਰ ਪਤਾ ਹੁੰਦਿਆਂ ਵੀ ਅਨੂਪਾ ਦਾਸ ਨੇ ਛੱਡੀ ਗੇਮ

ਮੁੰਬਈ (ਬਿਊਰੋ) — 'ਕੌਨ ਬਨੇਗਾ ਕਰੋੜਪਤੀ' ਦਾ 12ਵਾਂ ਸੀਜ਼ਨ ਕਾਫ਼ੀ ਮਜ਼ੇਦਾਰ ਰਿਹਾ। ਇਸ ਸਾਲ ਸ਼ੋਅ ਨੂੰ ਇਕ ਨਹੀਂ ਸਗੋਂ 3 ਕਰੋੜਪਤੀ ਮਿਲੇ ਹਨ, ਉਹ ਵੀ ਤਿੰਨੇਂ ਬੀਬੀਆਂ। ਇਸ ਤੋਂ ਸਾਫ਼ ਹੈ ਕਿ ਇਸ ਸਾਲ 'ਕੇਬੀਸੀ' 'ਚ ਬੀਬੀਆਂ ਦਾ ਦਬਦਬਾ ਰਿਹਾ ਹੈ। ਦੱਸ ਦਈਏ ਕਿ ਹੁਣ ਸ਼ੋਅ ਖ਼ਤਮ ਹੋਣ ਵਾਲਾ ਹੈ ਅਤੇ ਆਖ਼ਰੀ ਪੜਾਅ 'ਚ ਸ਼ੋਅ ਨੂੰ ਆਪਣਾ ਤੀਜਾ ਕਰੋੜਪਤੀ ਵੀ ਮਿਲ ਗਿਆ ਹੈ। ਖ਼ਾਸ ਗੱਲ ਇਹ ਹੈ ਕਿ 7 ਕਰੋੜ ਵਾਲਾ ਜੈਕਪਾਟ ਪ੍ਰਸ਼ਨ ਤੱਕ ਪਹੁੰਚਣ ਵਾਲੀ ਅਨੂਪਾ ਦਾਸ ਨੂੰ ਸਹੀ ਜਵਾਬ ਵੀ ਪਤਾ ਸੀ, ਫ਼ਿਰ ਵੀ ਉਨ੍ਹਾਂ ਨੇ ਕਵਿੱਕ ਕਰ ਦਿੱਤਾ।

ਅਨੂਪਾ ਦਾਸ 1 ਕਰੋੜ ਦੀ ਧਨ ਰਾਸ਼ੀ ਜਿੱਤ ਕੇ ਘਰ ਪਰਤੀ ਹੈ। ਉਹ ਇਸ ਨਾਲ ਆਪਣੀ ਮਾਂ ਦਾ ਇਲਾਜ ਕਰਵਾਏਗੀ, ਜੋ ਕੈਂਸਰ ਦੀ ਤੀਜੀ ਸਟੇਜ 'ਤੇ ਹੈ। ਅਮਿਤਾਭ ਬੱਚਨ ਵੀ ਅਨੂਪਾ ਦਾਸ ਦਾ ਹੌਸਲਾ ਵੇਖ ਕਾਫ਼ੀ ਪ੍ਰਭਾਵਿਤ ਹੋਏ। ਜੇਕਰ ਅਨੂਪਾ 7 ਕਰੋੜ ਦਾ ਸਹੀ ਜਵਾਬ ਦਿੰਦੀ ਤਾਂ ਉਹ ਇਸ ਸੀਜ਼ਨ ਦੀ ਪਹਿਲੀ ਮੁਕਾਬਲੇਬਾਜ਼ ਹੁੰਦੀ ਪਰ ਅਜਿਹਾ ਨਹੀਂ ਹੋਇਆ। ਅਨੂਪਾ ਦਾਸ ਤੋਂ ਪੁੱਛਿਆ ਗਿਆ ਇਹ ਸਵਾਲ :-

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

1 ਕਰੋੜ ਰੁਪਏ ਲਈ ਪੁੱਛਿਆ ਗਿਆ ਇਹ ਸਵਾਲ
18 ਨਵੰਬਰ ਨੂੰ ਲੱਦਾਖ ਦੇ ਰੇਜਾਂਗ ਲਾ 'ਚ ਉਸ ਦੀ ਬਹਾਦਰੀ ਲਈ ਕਿੰਨੇ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ?
1. ਮੇਜਰ ਧਨ ਸਿੰਘ ਥਾਪਾ
2. ਲੇਫਟਨੰਟ ਕਰਨਲ ਅਰਦਸ਼ਿਰ ਤਾਰਾਪੋਰ
3. ਸੂਬੇਦਾਰ ਜੋਗਿੰਦਰ ਸਿੰਘ
4. ਮੇਜਰ ਸ਼ੈਤਾਨ ਸਿੰਘ

ਜਵਾਬ - ਮੇਜਰ ਸ਼ੈਤਾਨ ਸਿੰਘ ਸੀ

PunjabKesari
ਇਸ ਸਵਾਲ ਦੇ ਜਵਾਬ 'ਚ ਅਨੂਪਾ ਥੋੜੀ ਫਸੀ ਪਰ ਲਾਈਫ਼ ਲਾਈਨ ਦਾ ਪ੍ਰਯੋਗ ਕਰਕੇ ਉਨ੍ਹਾਂ ਨੇ ਸਹੀ ਸਵਾਲ ਦਿੱਤਾ। ਇਸ ਤੋਂ ਬਾਅਦ ਤੋਂ 7 ਕਰੋੜ ਦਾ ਸਵਾਲ ਪੁੱਛਿਆ ਗਿਆ।
ਰਿਆਜ ਪੂਨਾਵਾਲਾ ਅਤੇ ਸ਼ੌਕਤ ਦੁਕਾਨਵਾਲਾ ਨੇ ਵਨਡੇ ਇੰਟਰਨੈਸ਼ਨਲ ਕ੍ਰਿਕਟ 'ਚ ਕਿਸ ਟੀਮ ਦੀ ਨੁਮਾਇੰਦਗੀ ਕੀਤੀ ਹੈ?

1. ਕੀਨੀਆ
2. ਸੰਯੁਕਤ ਅਰਬ ਅਮੀਰਾਤ
3. ਕੈਨਾਡਾ
4. ਈਰਾਨ
ਸਹੀ ਜਵਾਬ - ਸੰਯੁਕਤ ਅਰਬ ਅਮੀਰਾਤ

PunjabKesari
ਇਸ ਸਵਾਲ ਦਾ ਸਹੀ ਜਵਾਬ ਅਨੂਪਾ ਦਾਸ ਨੂੰ ਪਤਾ ਸੀ। ਉਨ੍ਹਾਂ ਨੇ ਇਕਦਮ ਸਟੀਕ ਅੰਦਾਜ਼ਾ ਲਾਇਆ ਸੀ ਪਰ ਸਾਰੇ ਲਾਈਫ਼ ਲਾਈਨ ਖ਼ਤਮ ਹੋ ਚੁੱਕੇ ਸਨ। ਅਨੂਪਾ ਨੂੰ ਥੋੜਾ ਸ਼ੱਕ ਸੀ, ਜਿਸ ਕਰਕੇ ਉਨ੍ਹਾਂ ਨੇ ਸ਼ੋਅ ਨੂੰ ਛੱਡਣਾ ਹੀ ਬਿਹਤਰ ਸਮਝਿਆ। ਸ਼ੋਅ ਦੇ ਫਾਰਮੇਟ ਅਨੁਸਾਰ ਜਦੋਂ ਉਨ੍ਹਾਂ ਤੋਂ ਸਹੀ ਜਵਾਬ ਚੁਣਨ ਨੂੰ ਕਿਹਾ ਗਿਆ ਤਾਂ ਉਨ੍ਹਾਂ ਨੇ ਸਹੀ ਜਵਾਬ ਦਿੱਤਾ।


author

sunita

Content Editor

Related News