ਕੇਬੀਸੀ 12 : 1 ਕਰੋੜ ਦੇ ਸਵਾਲ ਤੱਕ ਪਹੁੰਚੀ ਇਹ ਮੁਕਬਾਲੇਬਾਜ਼, ਖ਼ੇਡ ਦੇਖ ਅਮਿਤਾਭ ਬੱਚਨ ਵੀ ਰਹਿ ਗਏ ਹੈਰਾਨ
Wednesday, Oct 28, 2020 - 03:50 PM (IST)
ਮੁੰਬਈ (ਬਿਊਰੋ) : ਰਿਐਲਿਟੀ ਕੁਇਜ਼ ਸ਼ੋਅ 'ਕੌਣ ਬਣੇਗਾ ਕਰੋੜਪਤੀ 12' ਦਾ ਇਹ ਸੀਜ਼ਨ ਕਾਫ਼ੀ ਦਿਲਚਸਪ ਸਾਬਤ ਹੋ ਰਿਹਾ ਹੈ। ਇਕ ਤੋਂ ਇਕ ਸ਼ਾਨਦਾਰ ਪ੍ਰਤੀਯੋਗੀ ਹੌਟ ਸੀਟ 'ਤੇ ਆ ਰਹੇ ਹਨ, ਹਾਲਾਂਕਿ ਇਸ ਸੀਜ਼ਨ ਨੂੰ ਅਜੇ ਆਪਣਾ ਪਹਿਲਾ ਕਰੋੜਪਤੀ ਨਹੀਂ ਮਿਲਿਆ ਪਰ ਹੁਣ ਇਹ ਵਿਸ਼ਵਾਸ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਉਹ ਪਲ ਆਵੇਗਾ ਜਦੋਂ ਇਹ ਸੀਜ਼ਨ ਨੂੰ ਪਹਿਲਾ ਕਰੋੜਪਤੀ ਮਿਲ ਸਕਦਾ ਹੈ। ਸ਼ੋਅ ਦੇ ਆਉਣ ਵਾਲੇ ਐਪੀਸੋਡ 'ਚ ਵਿੰਗ ਕਮਾਂਡਰ ਦੀ ਪਤਨੀ ਛਵੀ ਕੁਮਾਰ ਹੌਟ ਸੀਟ 'ਤੇ ਬੈਠੀ ਨਜ਼ਰ ਆਵੇਗੀ।
Watch our hotseat contestant CHHAVI KUMAR in #KBC12 on 28th Oct 9 pm only on Sony. @SrBachchan @SPNStudioNEXT pic.twitter.com/SmV3Frnc9F
— sonytv (@SonyTV) October 24, 2020
ਛਵੀ ਕੁਮਾਰ ਬਹੁਤ ਵਧੀਆ ਖੇਡ ਰਹੀ ਹੈ ਅਤੇ ਬਹੁਤ ਸਾਰੇ ਸੂਝ-ਬੂਝ ਨਾਲ ਖੇਡ ਵਿਚ ਸਹੀ ਜਵਾਬਾਂ ਨਾਲ ਅੱਗੇ ਵੱਧ ਰਹੀ ਹੈ। ਸਾਰੇ ਪ੍ਰਸ਼ਨਾਂ ਦੇ ਸਹੀ ਉੱਤਰ ਦਿੰਦੇ ਹੋਏ ਛਵੀ ਕੁਮਾਰ ਵੀ ਉਸ ਪੜਾਅ 'ਤੇ ਪਹੁੰਚ ਜਾਂਦੀ ਹਨ ਜਦੋਂ ਅਮਿਤਾਭ ਬੱਚਨ ਉਸ ਨੂੰ 1 ਕਰੋੜ ਲਈ 15ਵਾਂ ਪ੍ਰਸ਼ਨ ਪੁੱਛਦੇ ਹਨ। ਮੇਜ਼ਬਾਨ ਅਮਿਤਾਭ ਬੱਚਨ ਵੀ ਆਪਣੇ ਖੇਡ ਤੋਂ ਬਹੁਤ ਪ੍ਰਭਾਵਿਤ ਹੋਏ ਹਨ।
ਦੱਸ ਦੇਈਏ ਕਿ ਇਹ ਐਪੀਸੋਡ 28 ਅਕਤੂਬਰ ਯਾਨੀਕਿ ਅੱਜ ਸੋਨੀ ਟੀ. ਵੀ. 'ਤੇਪ੍ਰਸਾਰਿਤ ਹੋਣ ਜਾ ਰਿਹਾ ਹੈ। ਨਿਰਮਾਤਾਵਾਂ ਨੇ ਇਸ ਐਪੀਸੋਡ ਦਾ ਪ੍ਰੋਮੋ ਜਾਰੀ ਕੀਤਾ ਹੈ, ਜਿਸ ਵਿਚ ਅਮਿਤਾਭ 1 ਕਰੋੜ ਲਈ 15ਵਾਂ ਪ੍ਰਸ਼ਨ ਪੁੱਛਦੇ ਨਜ਼ਰ ਆ ਰਹੇ ਹਨ।
Watch CHHAVI KUMAR play the first 1crore question of #KBC12 on 28th October at 9 PM only on Sony TV. @SrBachchan @SPNStudioNEXT pic.twitter.com/ByocZAbPta
— sonytv (@SonyTV) October 28, 2020
ਇਸ ਦੇ ਨਾਲ ਜਾਰੀ ਕੀਤੇ ਗਏ ਪ੍ਰੋਮੋ ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਛਵੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਗੱਲ ਕਰਦੀ ਹੈ। ਉਹ ਦੱਸਦੀ ਹੈ, 'ਮੇਰਾ ਪਤੀ ਏਅਰਫੋਰਸ ਵਿਚ ਵਿੰਗ ਕਮਾਂਡਰ ਹੈ। ਜਿਵੇਂ ਤੁਸੀਂ ਕਿਸੇ ਫ਼ੌਜੀ ਨਾਲ ਵਿਆਹ ਕਰਵਾਉਂਦੇ ਹੋ, ਤੁਸੀਂ ਉਸ ਐਸੋਸੀਏਸ਼ਨ (ਸੰਗਠਨ) ਦਾ ਹਿੱਸਾ ਬਣ ਜਾਂਦੇ ਹੋ। ਜਿੱਥੇ ਹਾਲੇ 'ਕੌਨ ਬਨੇਗਾ ਕਰੋੜਪਤੀ 12' ਨੂੰ ਆਪਣਾ ਪਹਿਲਾਂ ਕਰੋੜਪਤੀ ਮਿਲਣਾ ਬਾਕੀ ਹੈ, ਉਥੇ ਹੀ ਹਾਲ ਹੀ ਵਿਚ ਕਰਮਵੀਰ ਸਪੈਸ਼ਲ ਐਪੀਸੋਡ ਵਿਚ ਛਤੀਸਗੜ੍ਹ ਦੇ ਇਕ ਪਿੰਡ ਫੂਲਬਾਸਨ ਯਾਦਵ 50 ਲੱਖ ਜਿੱਤਣ ਵਾਲੀ ਸ਼ੋਅ ਦੀ ਪਹਿਲੀ ਮੁਕਾਬਲੇਬਾਜ਼ ਬਣੀ।