7 ਅਗਸਤ ਨੂੰ ਸ਼ੁਰੂ ਹੋਵੇਗਾ ਸ਼ੋਅ ‘ਕੌਨ ਬਨੇਗਾ ਕਰੋੜਪਤੀ 14’, ਜਾਣੋ ਇਨਾਮ ਦੀ ਰਾਸ਼ੀ

Friday, Jul 29, 2022 - 05:41 PM (IST)

7 ਅਗਸਤ ਨੂੰ ਸ਼ੁਰੂ ਹੋਵੇਗਾ ਸ਼ੋਅ ‘ਕੌਨ ਬਨੇਗਾ ਕਰੋੜਪਤੀ 14’, ਜਾਣੋ ਇਨਾਮ ਦੀ ਰਾਸ਼ੀ

ਬਾਲੀਵੁੱਡ ਡੈਸਕ:  ਅਮਿਤਾਭ ਬੱਚਨ ਦੇ ਹਰ ਸੀਜ਼ਨ ਦੀ ਮੇਜ਼ਬਾਨੀ ਟੈਲੀਵਿਜ਼ਨ ਰਿਐਲਿਟੀ ਕਵਿਜ਼ ਸ਼ੋਅ ‘ਕੌਨ ਬਣੇਗਾ ਕਰੋੜਪਤੀ’ ਦੇ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਤੁਹਾਨੂੰ ਦੱਸ ਦੇਈਏ ਕਿ  ‘ਕੌਨ ਬਣੇਗਾ ਕਰੋੜਪਤੀ 14’ ਦਾ ਪ੍ਰੀਮੀਅਰ ਐਪੀਸੋਡ ਧਮਾਕੇ ਨਾਲ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਨੂੰ ਲੈ ਕੇ ਹਰ ਰੋਜ਼ ਨਵੀਆਂ ਖ਼ਬਰਾਂ ਆ ਰਹੀਆਂ ਹਨ।

ਇਹ ਵੀ ਪੜ੍ਹੋ: ਅਦਾਕਾਰਾ ਬਿਪਾਸ਼ਾ ਬਾਸੂ ਹੋਈ ਪ੍ਰੈਗਨੈਂਟ, ਵਿਆਹ ਦੇ 6 ਸਾਲ ਬਾਅਦ ਬਣੇਗੀ ਮਾਂ

ਹੁਣ ਜਲਦ ਹੀ ਅਮਿਤਾਭ ਬੱਚਨ ਦੀ ਮੇਜ਼ਬਾਨੀ ਦੇਖਣ ਨੂੰ ਮਿਲ ਸਕੇਗੀ ਕਿਉਂਕਿ ‘ਕੌਨ ਬਣੇਗਾ ਕਰੋੜਪਤੀ 14’ ਟੀ.ਵੀ ਸ਼ੋਅ 7 ਅਗਸਤ ਨੂੰ ਦਿਨ ਐਤਵਾਰ ਨੂੰ ਰਾਤ 9 ਵਜੇ ਸ਼ੁਰੂ ਹੋਣ ਜਾ ਰਿਹਾ ਹੈ। ਹਾਲ ਹੀ ’ਚ ਸੋਨੀ ਟੀ.ਵੀ ਨੇ ਪੋਸਟ ਰਾਹੀਂ ਇਸ ਬਾਰੇ ਜਾਣਕਾਰੀ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਤੋਂ ਆਜ਼ਾਦੀ ਦਾ ਮਹਾਨ ਤਿਉਹਾਰ ਵੀ ਸ਼ੁਰੂ ਹੋ ਰਿਹਾ ਹੈ। ਇਸ ’ਚ ਮਧੂਮਿਤਾ ਦੇ ਨਾਲ ਆਮਿਰ ਖ਼ਾਨ, ਮੈਰੀਕਾਮ ਅਤੇ ਸੁਨੀਲ ਛੇਤਰੀ ਸਮੇਤ ਸਪੋਰਟਸ ਆਈਕਨ ਮਿਤਾਲੀ ਨਜ਼ਰ ਆਉਣਗੇ। ਮਿਤਾਲੀ ਬਹਾਦਰੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਮਹਿਲਾ ਹੈ। ਇਹ ਸਾਰੇ ਦਿੱਗਜ ਮਿਲ ਕੇ ਇਸ ਸ਼ੋਅ ਦੀ ਖ਼ੂਬਸੂਰਤੀ ਨੂੰ ਹੋਰ ਵਧਾਉਣਗੇ।

ਇਹ ਵੀ ਪੜ੍ਹੋ: ਰੈਂਪ ’ਤੇ ਬਿਖ਼ੇਰੇ ਸ਼ਿਲਪਾ ਨੇ ਹੁਸਨ ਦੇ ਜਲਵੇ, 47ਸਾਲਾਂ ਦੀ ਅਦਾਕਾਰਾ ਨੇ ਦਿਖਾਈ ਸ਼ਾਨਦਾਰ ਲੁੱਕ

ਇਸ ਤੋਂ ਇਲਾਵਾ ਸ਼ੋਅ ਦੇ ਨਵੇਂ ਸੀਜ਼ਨ ’ਚ  ਇਨਾਮ ਦੀ ਕੀਮਤ ਵੀ ਵਧਾ ਦਿੱਤੀ ਗਈ ਹੈ।ਪਿਛਲੇ ਸੀਜ਼ਨ ’ਚ ਸਭ ਤੋਂ ਜ਼ਿਆਦਾ ਇਨਾਮੀ ਰਾਸ਼ੀ 7 ਕਰੋੜ ਰੁਪਏ ਸੀ । ਇਸ ਦੇ ਨਾਲ ਹੀ ਇਸ ਵਾਰ  ‘ਕੌਨ ਬਣੇਗਾ ਕਰੋੜਪਤੀ 14’ ਦੀ ਇਨਾਮੀ ਰਾਸ਼ੀ ਵੱਧ ਕੇ 7.5 ਕਰੋੜ ਰੁਪਏ ਕਰ ਦਿੱਤੀ ਗਈ ਹੈ। ਇਸ ਦੇ ਨਾਲ ਮੁਕਾਬਲੇਬਾਜ਼ਾਂ ਲਈ 75 ਲੱਖ ਰੁਪਏ ਦੀ ਵੀ ਰਕਮ ਤੈਅ ਕੀਤੀ ਗਈ ਹੈ। ਜੇਕਰ ਕੋਈ ਵੀ ਪ੍ਰਤੀਯੋਗੀ ਸਾਰੇ ਸਵਾਲਾਂ ਦਾ ਜਵਾਬ ਨਹੀਂ  ਦੇ ਸਕੇਗਾ, ਉਹ 75 ਲੱਖ ਰੁਪਏ ਰਾਸ਼ੀ ਘਰ ਲੈ ਕੇ ਜਾ ਸਕਦਾ ਹੈ।


author

Shivani Bassan

Content Editor

Related News