ਫ਼ਿਲਮ ‘ਮੈਰੀ ਕ੍ਰਿਸਮਸ’ ’ਚ ਕੈਟਰੀਨਾ ਕੈਫ਼ ਨਾਲ ਨਜ਼ਰ ਆਉਣਗੇ ਵਿਜੇ ਸੇਤੂਪਤੀ, ਦੇਖੋ ਸ਼ੂਟਿੰਗ ਦੀਆਂ ਤਸਵੀਰਾਂ

Monday, Sep 19, 2022 - 01:08 PM (IST)

ਫ਼ਿਲਮ ‘ਮੈਰੀ ਕ੍ਰਿਸਮਸ’ ’ਚ ਕੈਟਰੀਨਾ ਕੈਫ਼ ਨਾਲ ਨਜ਼ਰ ਆਉਣਗੇ ਵਿਜੇ ਸੇਤੂਪਤੀ, ਦੇਖੋ ਸ਼ੂਟਿੰਗ ਦੀਆਂ ਤਸਵੀਰਾਂ

ਮੁੰਬਈ- ਅਦਾਕਾਰਾ ਕੈਟਰੀਨਾ ਕੈਫ ਨਾ ਸਿਰਫ਼ ਬਾਲੀਵੁੱਡ ਦੀਆਂ ਬਿਹਤਰੀਨ ਅਦਾਕਾਰਾਂ 'ਚ ਸ਼ੁਮਾਰ ਹੈ,ਸਗੋਂ ਆਪਣੀ ਲੁੱਕ ਨਾਲ ਉਹ ਲੋਕਾਂ ਦਾ ਧਿਆਨ ਖਿੱਚਦੀ ਰਹਿੰਦੀ ਹੈ। ਕੈਟਰੀਨਾ ਕੈਫ ਨੇ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਦੀ ਫ਼ਿਲਮ ‘ਮੈਰੀ ਕ੍ਰਿਸਮਸ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।  ਸ਼ੂਟਿੰਗ ਦੌਰਾਨ ਸੈੱਟ ਤੋਂ ਤਸਵੀਰਾਂ ਅਦਾਕਾਰਾ ਨੇ ਸਾਂਝੀਆਂ ਕੀਤੀਆਂ ਹਨ।

PunjabKesari


ਇਹ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਸਟੋਰੀ ’ਤੇ ਸਾਂਝੀਆਂ ਕੀਤੀਆਂ ਹਨ। ਇਹ ਤਿੰਨ ਤਸਵੀਰਾਂ ਹਨ ਜਿਸ ’ਚ ਅਦਾਕਾਰਾ ਨੇ ਪਹਿਲੀ ਤਸਵੀਰ ’ਚ ਅਦਾਕਾਰਾ ਨੇ ਕਲਿਪਬੋਰਡ ਦੀ ਤਸਵੀਰ ਸਾਂਝੀ ਕੀਤੀ ਹੈ। ਜਿਸ ’ਚ ‘ਮੈਰੀ ਕ੍ਰਿਸਮਸ’ ਲਿਖਿਆ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਵਰਕ,ਵਰਕ,ਵਰਕ ਲਿਖਿਆ ਹੈ।

PunjabKesari


ਇਹ ਵੀ ਪੜ੍ਹੋ : ਆਲੀਆ ਪਤੀ ਰਣਬੀਰ ਨਾਲ ਬਾਡੀਗਾਰਡ ਦੇ ਘਰ ਪਹੁੰਚੀ, ਜੋੜੇ ਨੇ ਯੂਸਫ਼ ਇਬਰਾਹਿਮ ਦੇ ਪਰਿਵਾਰ ਨਾਲ ਬਿਤਾਇਆ ਸਮਾਂ

ਦੂਜੀ ਤਸਵੀਰ ’ਚ ਅਦਾਕਾਰਾ ਨੇ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਦੀ ਬਲੈਕ ਐਂਡ ਵਾਈਟ ਤਸਵੀਰ ਸਾਂਝੀ ਹੈ ਜੋ ਕੈਮਰੇ ਵੱਲ ਦੇਖ ਰਹੇ ਹਨ।

PunjabKesari


ਇਸ ਦੇ ਨਾਲ ਅਦਾਕਾਰਾ ਨੇ ਤੀਸਰੀ ਤਸਵੀਰ ’ਚ ਦਮਦਾਰ ਅਦਾਕਾਰ ਵਿਜੇ ਸੇਤੂਪਤੀ ਦੀ ਤਸਵੀਰ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ਤੋਂ ਸਾਫ਼ ਹੈ ਕਿ ਅਦਾਕਾਰਾ ਇਸ ਸਮੇਂ ਆਪਣੀ ਆਉਣ ਵਾਲੀ ਫ਼ਿਸਮ ‘ਮੈਰੀ ਕ੍ਰਿਸਮਸ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ।

PunjabKesari

ਇਹ ਵੀ ਪੜ੍ਹੋ : ਪ੍ਰਿਅੰਕਾ ਨੇ ਪਤੀ ਦੇ 30ਵੇਂ ਜਨਮਦਿਨ ’ਤੇ ਹੋਸਟ ਕੀਤੀ ਸ਼ਾਨਦਾਰ ਪਾਰਟੀ, ਨਿਕ ਲਈ ਲਿਖਿਆ ਖ਼ਾਸ ਨੋਟ (ਵੀਡੀਓ)

ਕੈਟਰੀਨਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਕੈਟਰੀਨਾ ‘ਟਾਈਗਰ 3’ ’ਚ ਸਲਮਾਨ ਖ਼ਾਨ ਅਤੇ ‘ਫੋਨ ਭੂਤ’ ’ਚ ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਨਾਲ  ਨਜ਼ਰ ਆਵੇਗੀ। ਇਸ ਤੋਂ ਇਲਾਵਾ ਕੈਟਰੀਨਾ ਫ਼ਰਹਾਨ ਅਖ਼ਤਰ ਦੀ ‘ਜੀ ਲੇ ਜ਼ਾਰਾ’ ’ਚ ਆਲੀਆ ਭੱਟ ਅਤੇ ਪ੍ਰਿਅੰਕਾ ਚੋਪੜਾ ਨਾਲ ਨਜ਼ਰ ਆਵੇਗੀ।

PunjabKesari
 


author

Shivani Bassan

Content Editor

Related News