ਗਣੇਸ਼ ਪੂਜਾ ਲਈ ਸਲਮਾਨ ਦੀ ਭੈਣ ਅਰਪਿਤਾ ਦੇ ਘਰ ਪਹੁੰਚੇ ਕੈਟਰੀਨਾ-ਵਿੱਕੀ, ਪਤੀ ਦਾ ਹੱਥ ਫੜ ਕੇ ਦਿੱਤੇ ਪੋਜ਼

09/01/2022 11:39:21 AM

ਬਾਲੀਵੁੱਡ ਡੈਸਕ- ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਬਾਲੀਵੁੱਡ ਦੇ ਸਭ ਤੋਂ ਪਿਆਰੇ ਜੋੜਿਆਂ ’ਚੋਂ ਇਕ ਹਨ। ਇਹ ਜੋੜਾ ਹਮੇਸ਼ਾ ਸੁਰਖੀਆਂ ’ਚ ਰਹਿੰਦਾ ਹੈ।  ਵਿੱਕੀ-ਕੈਟ ਨੂੰ ਜਿੱਥੇ ਵੀ ਦੇਖਿਆ ਜਾਂਦਾ ਹੈ, ਦੋਵੇਂ ਜ਼ਬਰਦਸਤ ਲੁੱਕ ’ਚ ਨਜ਼ਰ ਆਉਂਦੇ ਹਨ। ਪਿਛਲੇ ਬੁੱਧਵਾਰ, ਜੋੜੇ ਨੂੰ ਗਣੇਸ਼ ਪੂਜਾ ਲਈ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਦੇ ਘਰ ਦੇਖਿਆ ਗਿਆ ਸੀ, ਜਿੱਥੇ ਦੋਵਾਂ ਨੂੰ ਕਾਫ਼ੀ ਲਾਈਮਲਾਈਟ ’ਚ ਦੇਖਿਆ ਗਿਆ ਸੀ। ਇਸ ਜੋੜੇ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਬਿੱਗ ਬੌਸ 16: ਪ੍ਰੀਮੀਅਰ ਡੇਟ ਆਈ ਸਾਹਮਣੇ, ਜਾਣੋ ਕਦੋਂ ਹੋਵੇਗਾ ਟੈਲੀਕਾਸਟ ਸ਼ੋਅ

ਸਾਹਮਣੇ ਆਈਆਂ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਕੈਟਰੀਨਾ ਕੈਫ਼ ਯੈਲੋ ਸ਼ਰਾਰਾ ਸੂਟ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮੈਚਿੰਗ ਦੁਪੱਟਾ ਲਿਆ ਹੈ। ਕੈਟਰੀਨਾ ਕੈਫ਼ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਅਤੇ ਵਾਲਾਂ ਨੂੰ ਖੁੱਲ੍ਹੇ ਛੱਡ ਕੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਕੈਟਰੀਨਾ ਦੇ ਕੰਨਾਂ ਦੇ ਝੁਮਕੇ ਅਦਾਕਾਰਾ ਦੀ ਲੁੱਕ ਨੂੰ ਹੋਰ ਵੀ ਵਧਾ ਰਹੇ ਹਨ।

PunjabKesari

PunjabKesari

ਇਸ ਦੇ ਨਾਲ ਹੀ ਵਿੱਕੀ ਕੌਸ਼ਲ  ਯੈਲੋ ਰੰਗ ਦਾ ਕੁਰਤਾ ਅਤੇ ਵਾਈਟ ਪਜਾਮਾ ’ਚ ਕਾਫ਼ੀ ਸਮਾਰਟ ਲੱਗ ਰਹੇ ਹਨ। ਜੋੜੇ ਨੂੰ ਅਰਪਿਤਾ ਦੇ ਘਰ ਦੇ ਬਾਹਰ ਹੱਥ ਫੜ ਕੇ ਪੋਜ਼ ਦਿੰਦੇ ਹੋਏ ਦੇਖਿਆ ਗਿਆ। ਪ੍ਰਸ਼ੰਸਕ ਦੋਵਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਥਾਈਲੈਂਡ ’ਚ ਕੁਦਰਤ ਦਾ ਆਨੰਦ ਲੈ ਰਹੀ ਹਿਨਾ ਖ਼ਾਨ, ਮਿੰਨੀ ਸਕਰਟ ’ਚ ਬੋਲਡ ਅੰਦਾਜ਼ ’ਚ ਦੇ ਰਹੀ ਪੋਜ਼

ਕੈਟਰੀਨਾ ਅਤੇ ਵਿੱਕੀ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਦੋਵਾਂ ਨੇ ਫ਼ਿਲਮਾਂ ’ਚ ਆਪਣੀ ਵੱਖ ਪਹਿਚਾਣ ਬਣਾਈ ਹੈ। ਅਦਾਕਾਰਾ ਕੈਟਰੀਨਾ ਕੈਫ਼ ਕੋਲ ਮੈਰੀ ਕ੍ਰਿਸਮਸ, ਟਾਈਗਰ 3 ਅਤੇ ਫ਼ੋਨ ਭੂਤ ਵਰਗੀਆਂ ਫ਼ਿਲਮਾਂ ਆਉਣ ਵਾਲੀਆਂ ਹਨ। ਇਸ ਤੋਂ ਇਲਾਵਾ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਆਲੀਆ ਭੱਟ ਦੇ ਨਾਲ ਫ਼ਰਹਾਨ ਅਖ਼ਤਰ ਦੀ ਫ਼ਿਲਮ ‘ਜੀ ਲੇ ਜ਼ਾਰਾ’ ’ਚ ਵੀ ਨਜ਼ਰ ਆਵੇਗੀ।

PunjabKesari


Shivani Bassan

Content Editor

Related News