ਕੈਟਰੀਨਾ ਨੇ ਇੰਟਰਵਿਊ ਦੌਰਾਨ ਆਲੀਆ ਲਈ ਕਹੀ ਇਹ ਗੱਲ, ਕਿਹਾ- ਬੇਬੀ ਬੰਪ ਨੂੰ ਛੂਹਣਾ ਚਾਹੁੰਦੀ ਹਾਂ

Tuesday, Nov 01, 2022 - 03:57 PM (IST)

ਕੈਟਰੀਨਾ ਨੇ ਇੰਟਰਵਿਊ ਦੌਰਾਨ ਆਲੀਆ ਲਈ ਕਹੀ ਇਹ ਗੱਲ, ਕਿਹਾ- ਬੇਬੀ ਬੰਪ ਨੂੰ ਛੂਹਣਾ ਚਾਹੁੰਦੀ ਹਾਂ

ਮੁੰਬਈ- ਬਾਲੀਵੁੱਡ ਦੀ ਅਦਾਕਾਰਾਂ ਹਰ ਸਮੇਂ ਸੁਰਖੀਆਂ ’ਚ ਰਹਿੰਦੀਆਂ ਹਨ। ਇਸ ਦੇ ਨਾਲ ਹੀ ਕਈ ਅਜਿਹੀਆਂ ਅਦਾਕਾਰਾਂ ਵੀ ਹਨ ਜੋ ਚੰਗੀਆਂ ਦੋਸਤ ਮੰਨੀਆਂ ਜਾਂਦੀਆਂ ਹਨ। ਭਾਵੇਂ ਰਣਬੀਰ ਕਪੂਰ ਭਾਵੇ ਕੈਟਰੀਨਾ ਕੈਫ ਦੇ ਬੁਆਏਫ੍ਰੈਂਡ ਰਹੇ ਸਨ, ਪਰ ਇਸ ਦਾ ਆਲੀਆ ਅਤੇ ਕੈਟਰੀਨਾ ਦੀ ਦੋਸਤੀ ’ਤੇ ਕੋਈ ਅਸਰ ਨਹੀਂ ਪਿਆ। ਇਕ ਇੰਟਰਵਿਊ ਦੌਰਾਨ ਕੈਟਰੀਨਾ ਦੀ ਗੱਲ ਚਰਚਾ ’ਚ ਹੈ। ਦਰਅਸਲ ਕੈਟਰੀਨਾ ਆਪਣੀ ਗਰਭਵਤੀ ਦੋਸਤ ਆਲੀਆ ਦੇ ਬੇਬੀ ਬੰਪ ਨੂੰ ਛੂਹਣਾ ਚਾਹੁੰਦੀ ਹੈ। ਇਸ ਗੱਲ ਦਾ ਖੁਲਾਸਾ ਖੁਦ ਕੈਟਰੀਨਾ ਨੇ ਇਕ ਇੰਟਰਵਿਊ ਦੌਰਾਨ ਕੀਤਾ ਹੈ।

PunjabKesari

ਇਹ ਵੀ ਪੜ੍ਹੋ-  3 ਸਾਲ ਬਾਅਦ ਭਾਰਤ ਪਰਤੀ ਪ੍ਰਿਅੰਕਾ ਚੋਪੜਾ, ਮੁੰਬਈ ਏਅਰਪੋਰਟ ਤੋਂ ਤਸਵੀਰਾਂ ਹੋਈਆਂ ਵਾਇਰਲ

ਦਰਅਸਲ ਇਨ੍ਹੀਂ ਦਿਨੀਂ ਕੈਟਰੀਨਾ ਆਪਣੀ ਆਉਣ ਵਾਲੀ ਫ਼ਿਲਮ ‘ਫ਼ੋਨ ਭੂਤ’ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਦੌਰਾਨ ਜਦੋਂ ਅਦਾਕਾਰਾ ਤੋਂ ਪੁੱਛਿਆ ਗਿਆ ਕਿ ਜਦੋਂ ਉਹ ਆਲੀਆ ਭੱਟ ਨੂੰ ਮਿਲੀ ਤਾਂ ਉਹ ਕੀ ਕਰਨਾ ਚਾਹੁੰਦੀ ਹੈ।

PunjabKesari

ਇਸ 'ਤੇ ਕੈਟਰੀਨਾ ਨੇ ਬੇਲੀ ’ਤੇ ਹੱਥ ਰੱਖ ਕੇ ਇਸ਼ਾਰਾ ਕੀਤਾ ਅਤੇ ਕਿਹਾ ਕਿ ‘ਮੈਂ ਇਹ ਕਰਨਾ ਚਾਹੁੰਦੀ ਸੀ। ਮੈਂ ਉਹ ਜਿਮ ’ਚ ਦਿਖਾਈ ਦਿੰਦੀ ਹੈ। ਉਹ ਬਹੁਤ ਚੰਗੀ ਹੈ ਉਹ ਅਜੇ ਵੀ ਜਿਮ ’ਚ ਵਰਕਆਊਟ ਕਰ ਰਹੀ ਹੈ।’

ਇਹ ਵੀ ਪੜ੍ਹੋ- ਸਧਾਰਨ ਲੁੱਕ ’ਚ ਨੁਸਰਤ ਜਹਾਂ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਬਿਨਾਂ ਮੇਕਅੱਪ ਇਸ ਤਰ੍ਹਾਂ ਨਜ਼ਰ ਆਈ TMC ਸੰਸਦ ਮੈਂਬਰ

ਇਸ ਦੌਰਾਨ ਜਦੋਂ ਉਸ ਨੂੰ ਦੀਪਿਕਾ ਪਾਦੁਕੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਜਿਮ ’ਚ ਵੀ ਮਿਲਦੀ ਹੈ। ਦਰਅਸਲ ’ਚ ਅਸੀਂ ਇੱਕੋ ਜਿਮ ’ਚ ਜਾਂਦੇ ਹਾਂ। ਕੈਟਰੀਨਾ ਨੇ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ 'ਚ ਦੀਪਿਕਾ ਦਾ ਜਿਮ ਕਰਦੇ ਹੋਏ ਵੀਡੀਓ ਰਿਕਾਰਡ ਕੀਤਾ ਹੈ ਅਤੇ ਉਸ ਨੂੰ ਭੇਜਿਆ ਹੈ। ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਵੀ ਰਣਬੀਰ ਕਪੂਰ ਦੀ ਐਕਸ ਗਰਲਫ੍ਰੈਂਡ ਹੈ। ਰਣਬੀਰ ਦੀਪਿਕਾ ਹੁਣ ਚੰਗੇ ਦੋਸਤ ਹਨ। 

PunjabKesari

ਕੈਟਰੀਨਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਲਗਭਗ ਦੋ ਸਾਲ ਡੇਟ ਕਰਨ ਤੋਂ ਬਾਅਦ ਦਸੰਬਰ 2021 'ਚ ਵਿੱਕੀ ਕੌਸ਼ਲ ਨਾਲ ਵਿਆਹ ਕੀਤਾ ਸੀ। ਇਸ ਦੇ ਨਾਲ ਉਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਦੀ ਫ਼ਿਲਮ ‘ਫੋਨ ਭੂਤ’ 4 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ 'ਚ ਉਸ ਦੇ ਨਾਲ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਹਨ। ਇਸ ਤੋਂ ਇਲਾਵਾ ਕੈਟਰੀਨਾ ਸਲਮਾਨ ਖ਼ਾਨ ਨਾਲ ਫ਼ਿਲਮ ਟਾਈਗਰ 3 ਅਤੇ ਪ੍ਰਿਅੰਕਾ ਚੋਪੜਾ ਅਤੇ ਆਲੀਆ ਭੱਟ ਨਾਲ  ‘ਜੀ ਲੇ ਜ਼ਾਰਾ’ ’ਚ ਨਜ਼ਰ ਆਵੇਗੀ।

PunjabKesari


author

Shivani Bassan

Content Editor

Related News