ਕੈਟਰੀਨਾ-ਵਿਕੀ ਦੇ ਵਿਆਹ ’ਚ ਧੀ ਵਾਮਿਕਾ ਨਾਲ ਪਹੁੰਚਣਗੇ ਵਿਰਾਟ-ਅਨੁਸ਼ਕਾ, ਸ਼ਾਹਰੁਖ ਨੂੰ ਨਹੀਂ ਮਿਲਿਆ ਸੱਦਾ

11/29/2021 5:01:36 PM

ਮੁੰਬਈ (ਬਿਊਰੋ)– ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦਾ ਵਿਆਹ ਬਾਲੀਵੁੱਡ ’ਚ ਚਰਚਾ ਦਾ ਵਿਸ਼ਾ ਹੈ। ਪ੍ਰਸ਼ੰਸਕ ਵਿਆਹ ਨਾਲ ਜੁੜੀ ਹਰ ਜਾਣਕਾਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਗ੍ਹਾ, ਪ੍ਰੋਗਰਾਮ, ਪਹਿਰਾਵੇ, ਮਹਿਮਾਨਾਂ ਤੇ ਹੋਰ ਬਹੁਤ ਕੁਝ ਬਾਰੇ ਲਗਾਤਾਰ ਅਟਕਲਾਂ ਹਨ। ਹਾਲ ਹੀ ’ਚ ਇਸ ਸ਼ਾਨਦਾਰ ਵਿਆਹ ਦੀ ਗੈਸਟ ਲਿਸਟ ਸਾਹਮਣੇ ਆਈ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਕਿਹੜੀਆਂ ਮਸ਼ਹੂਰ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਨਿਮਰਤ ਖਹਿਰਾ ਨੇ ਸਾਂਝੀ ਕੀਤੀ ਐਲਬਮ 'ਨਿੰਮੋ' ਦੀ ਪਹਿਲੀ ਝਲਕ

ਇਸ ਲਿਸਟ ’ਚ ਕਰਨ ਜੌਹਰ ਤੇ ਫਰਾਹ ਖ਼ਾਨ ਦਾ ਨਾਂ ਪਹਿਲਾਂ ਵੀ ਆ ਚੁੱਕਾ ਹੈ। ਖ਼ਬਰ ਹੈ ਕਿ ਫਰਾਹ ਵਿਆਹ ’ਚ ਡਾਂਸ ਦੀ ਕੋਰੀਓਗ੍ਰਾਫੀ ਕਰੇਗੀ, ਜਦਕਿ ਕਰਨ ਜੌਹਰ ਆਪਣੇ ਡਾਂਸ ਦਾ ਜੌਹਰ ਦਿਖਾਉਣਗੇ। ਬਾਲੀਵੁੱਡ ਲਾਈਫ ਦੀਆਂ ਖ਼ਬਰਾਂ ਮੁਤਾਬਕ ਇਸ ਮੌਕੇ ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਤੇ ਉਨ੍ਹਾਂ ਦੀ ਧੀ ਵਾਮਿਕਾ ਵੀ ਮੌਜੂਦ ਰਹਿਣ ਵਾਲੇ ਹਨ।

PunjabKesari

ਰਾਜਸਥਾਨ ’ਚ ਹੋਣ ਵਾਲੇ ਇਸ ਵਿਆਹ ’ਚ ਸਲਮਾਨ ਖ਼ਾਨ ਤੇ ਸ਼ਾਹਰੁਖ ਖ਼ਾਨ ਸ਼ਾਮਲ ਨਹੀਂ ਹੋਣਗੇ। ਸਲਮਾਨ ਖ਼ਾਨ ਜਿਥੇ ਕਿਸੇ ਸ਼ੋਅ ਕਾਰਨ ਦੇਸ਼ ਤੋਂ ਬਾਹਰ ਜਾ ਰਹੇ ਹਨ, ਉਥੇ ਉਨ੍ਹਾਂ ਦੀਆਂ ਭੈਣਾਂ ਅਰਪਿਤਾ ਤੇ ਅਲਵੀਰਾ ਨੂੰ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ ਹੈ। ਦੱਸ ਦੇਈਏ ਕਿ ਇਹ ਦੋਵੇਂ ਕੈਟਰੀਨਾ ਦੀਆਂ ਪੱਕੀਆਂ ਸਹੇਲੀਆਂ ਹਨ।

PunjabKesari

ਖ਼ਬਰ ਹੈ ਕਿ ਸ਼ਾਹਰੁਖ ਖ਼ਾਨ ਨੂੰ ਸੱਦਾ ਨਹੀਂ ਭੇਜਿਆ ਗਿਆ ਹੈ। ਇਸ ਦੇ ਪਿੱਛੇ ਕੀ ਕਾਰਨ ਹੈ, ਇਹ ਤਾਂ ਕੌਸ਼ਲ ਪਰਿਵਾਰ ਜਾਂ ਕੈਟਰੀਨਾ ਹੀ ਦੱਸ ਸਕਦੇ ਹਨ ਪਰ ਬਾਲੀਵੁੱਡ ਦੇ ਕਿੰਗ ਖ਼ਾਨ ਇਸ ਸ਼ਾਨਦਾਰ ਵਿਆਹ ਦਾ ਹਿੱਸਾ ਨਹੀਂ ਹੋਣਗੇ। ਦੱਸ ਦੇਈਏ ਕਿ ਸ਼ਾਹਰੁਖ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਪਠਾਨ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ ਕਿਉਂਕਿ ਪਿਛਲੇ ਦਿਨੀਂ ਪੁੱਤਰ ਆਰੀਅਨ ਖ਼ਾਨ ਦੇ ਜੇਲ੍ਹ ’ਚ ਹੋਣ ਕਾਰਨ ਫ਼ਿਲਮ ਬਣਾਉਣ ’ਚ ਕਾਫੀ ਦੇਰੀ ਹੋਈ ਹੈ।

PunjabKesari

ਦੱਸ ਦੇਈਏ ਕਿ ਕੈਟਰੀਨਾ ਤੇ ਵਿੱਕੀ ਦਾ ਵਿਆਹ ਸਮਾਰੋਹ 7 ਦਸੰਬਰ ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਲਈ ਰਾਜਸਥਾਨ ਦੇ 45 ਵੱਡੇ ਹੋਟਲ ਬੁੱਕ ਕੀਤੇ ਗਏ ਹਨ। ਈ-ਟਾਈਮਜ਼ ਦਾ ਕਹਿਣਾ ਹੈ ਕਿ ਜੇਕਰ ਤੁਸੀਂ 7 ਦਸੰਬਰ ਨੂੰ ਰਣਥੰਭੌਰ ਦੇ ਕਿਸੇ ਵੀ ਹੋਟਲ ਦੀ ਬੁਕਿੰਗ ਬਾਰੇ ਫ਼ੋਨ ਕਰਕੇ ਗੱਲ ਕਰੋਗੇ ਤਾਂ ਜਵਾਬ ਮਿਲੇਗਾ ਕਿ ਇਥੇ ਸਾਰੇ ਹੋਟਲ ਬੁੱਕ ਹੋ ਗਏ ਹਨ, ਇਥੇ ਇਕ ਵੱਡਾ ਵਿਆਹ ਹੋਣ ਵਾਲਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News