ਸਲਮਾਨ ਨੇ ਵਧਾਇਆ ਕੈਟਰੀਨਾ ਕੈਫ ਦੀ ਮਦਦ ਲਈ ਹੱਥ, 'ਸ਼ੇਰਾ' ਨੂੰ ਸੌਂਪੀ ਇਹ ਜ਼ਿੰਮੇਵਾਰੀ

Wednesday, Dec 08, 2021 - 03:43 PM (IST)

ਸਲਮਾਨ ਨੇ ਵਧਾਇਆ ਕੈਟਰੀਨਾ ਕੈਫ ਦੀ ਮਦਦ ਲਈ ਹੱਥ, 'ਸ਼ੇਰਾ' ਨੂੰ ਸੌਂਪੀ ਇਹ ਜ਼ਿੰਮੇਵਾਰੀ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ 9 ਦਸੰਬਰ ਨੂੰ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਸਿਕਸ ਸੈਂਸ ਫੋਰਟ ਬਰਵਾੜਾ ਵਿਚ ਸ਼ਾਹੀ ਅੰਦਾਜ਼ ਨਾਲ ਵਿਆਹ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਅੱਜ ਤੋਂ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਗਈਆਂ ਹਨ। ਇਹ ਜੋੜਾ ਬੀਤੀ ਰਾਤ ਹੀ ਰਾਜਸਥਾਨ ਪਹੁੰਚ ਗਿਆ ਸੀ। ਇਸ ਵਿਆਹ ਸਮਾਗਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਹੈ ਅਤੇ ਇਸ ਲਈ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਸਲਮਾਨ ਖ਼ਾਨ ਕਰ ਰਹੇ ਕੈਟਰੀਨਾ ਦੀ ਮਦਦ
ਮੀਡੀਆ ਰਿਪੋਰਟਾਂ ਮੁਤਾਬਕ, ਕੈਟਰੀਨਾ ਕੈਫ ਦੇ ਵਿਆਹ ਵਿਚ ਸਲਮਾਨ ਖ਼ਾਨ ਕਾਫ਼ੀ ਮਦਦ ਕਰ ਰਹੇ ਹਨ। ਖ਼ਬਰਾਂ ਮੁਤਾਬਕ ਕੈਟਰੀਨਾ ਦੇ ਵਿਆਹ ਵਿਚ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਸਲਮਾਨ ਨੇ ਆਪਣੇ ਬਾਡੀਗਾਰਡ ਸ਼ੇਰਾ ਨੂੰ ਦਿੱਤੀ ਹੈ। ਸਵਾਈ ਮਾਧੋਪੁਰ ਦੇ ਸਿਕਸ ਸੈਂਸ ਫੋਰਟ ਹੋਟਲ ਵਿਚ ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਵੱਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਸੋਨੀ ਮਾਨ ਦੇ ਘਰ ਦੇ ਬਾਹਰ ਫਾਇਰਿੰਗ, ਲੱਖਾ ਸਿਧਾਣਾ ’ਤੇ ਲਾਇਆ ਇਲਜ਼ਾਮ (ਵੀਡੀਓ)

ਸ਼ੇਰਾ ਦੀ ਆਪਣੀ ਹੈ 'ਟਾਈਗਰ ਸਕਿਓਰਿਟੀ' ਕੰਪਨੀ
ਦੱਸ ਦਈਏ ਕਿ ਸ਼ੇਰਾ ਦੀ ਆਪਣੀ ਸੁਰੱਖਿਆ ਕੰਪਨੀ ਹੈ, ਜਿਸ ਦਾ ਨਾਂ 'ਟਾਈਗਰ ਸਕਿਓਰਿਟੀ' ਹੈ ਅਤੇ ਸ਼ੇਰਾ ਨੇ ਸਿਕਸ ਸੈਂਸ ਫੋਰਟ ਹੋਟਲ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਲਈ ਹੈ। ਇਸ ਦੇ ਨਾਲ ਹੀ ਬਰਵਾੜਾ ਪੁਲਸ ਦੀ ਮਦਦ ਵੀ ਲਈ ਗਈ ਹੈ।

ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਹੋਇਆ ਸ਼ੁਰੂ 
ਦੱਸ ਦੇਈਏ ਕਿ ਕੈਟਰੀਨਾ-ਵਿੱਕੀ ਦੇ ਵਿਆਹ 'ਚ ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਹੁਣ ਸ਼ੁਰੂ ਹੋ ਗਿਆ ਹੈ। ਫ਼ਿਲਮ ਨਿਰਦੇਸ਼ਕ ਕਬੀਰ ਖ਼ਾਨ ਅਤੇ ਅਦਾਕਾਰਾ ਨੇਹਾ ਧੂਪੀਆ ਸਮੇਤ ਕਈ ਹੋਰ ਮਸ਼ਹੂਰ ਹਸਤੀਆਂ ਜੈਪੁਰ ਏਅਰਪੋਰਟ 'ਤੇ ਪਹੁੰਚੀਆਂ ਹਨ। ਜੈਪੁਰ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਸਾਰੇ ਸੜਕ ਰਾਹੀਂ ਸਵਾਈ ਮਾਧੋਪੁਰ ਚੌਥ ਕਾ ਬਰਵਾੜਾ ਲਈ ਰਵਾਨਾ ਹੋਏ। ਪੰਜਾਬੀ ਗਾਇਕ ਗੁਰਦਾਸ ਮਾਨ ਪਰਿਵਾਰ ਸਮੇਤ ਜੈਪੁਰ ਪਹੁੰਚੇ ਹਨ।

ਇਹ ਖ਼ਬਰ ਵੀ ਪੜ੍ਹੋ : ਕੁੜਤੇ-ਚਾਦਰੇ 'ਚ ਹਰਭਜਨ ਮਾਨ ਨੇ ਸਾਂਝੀਆਂ ਕੀਤੀਆਂ ਘਰਵਾਲੀ ਦੀਆਂ ਖ਼ਾਸ ਤਸਵੀਰਾਂ

ਜੈਪੁਰ ਏਅਰਪੋਰਟ ਪਹੁੰਚੇ ਕਈ ਸਿਤਾਰੇ
ਮੰਗਲਵਾਰ ਨੂੰ ਜੈਪੁਰ ਏਅਰਪੋਰਟ 'ਤੇ ਨਿਰਦੇਸ਼ਕ ਕਬੀਰ ਖ਼ਾਨ ਅਤੇ ਵਿਜੇ ਕ੍ਰਿਸ਼ਨ ਆਚਾਰਿਆ, ਅਦਾਕਾਰਾ ਨੇਹਾ ਧੂਪੀਆ, ਅਦਾਕਾਰਾ ਸੇਵਰੀ ਵਾਘ ਨਿਰਦੇਸ਼ਕ ਨਿਤਿਆ ਮਹਿਰਾ, ਅਦਾਕਾਰਾ ਮਿਨੀ ਮਾਥੁਰ, ਅੰਗਦ ਬੇਦੀ, ਮਾਲਵਿਕਾ ਮੋਹਨਨ ਅਤੇ ਹੋਰ ਮਸ਼ਹੂਰ ਹਸਤੀਆਂ ਜੈਪੁਰ ਹਵਾਈ ਅੱਡੇ 'ਤੇ ਪਹੁੰਚੀਆਂ।

ਪਰਿਵਾਰ ਸਣੇ ਰਾਜਸਥਾਨ ਪਹੁੰਚੇ ਕੈਟਰੀਨਾ-ਵਿੱਕੀ
ਇਸ ਤੋਂ ਪਹਿਲਾਂ ਬੀਤੀ ਰਾਤ ਕੈਟਰੀਨਾ ਅਤੇ ਵਿੱਕੀ ਸਮੇਤ ਉਸ ਦਾ ਪਰਿਵਾਰ ਰਾਜਸਥਾਨ ਦੇ ਵਿਆਹ ਸਥਾਨ 'ਤੇ ਪਹੁੰਚ ਗਿਆ ਸੀ। ਸਵਾਈ ਮਾਧੋਪੁਰ ਦੇ ਸਿਕਸ ਸੈਂਸ ਫੋਰਟ ਬਰਵਾੜਾ ਹੋਟਲ ਵਿਚ ਵਿਆਹ ਦੀਆਂ ਤਿਆਰੀਆਂ ਖੂਬ ਚੱਲ ਰਹੀਆਂ ਹਨ। ਕੈਟਰੀਨਾ ਅਤੇ ਵਿੱਕੀ ਦੇ ਵਿਆਹ ਦਾ ਸਮਾਗਮ 7 ਦਸੰਬਰ ਤੋਂ 10 ਦਸੰਬਰ ਤੱਕ ਹੋਟਲ 'ਚ ਹੋਵੇਗਾ। ਅਜਿਹੇ 'ਚ ਹੋਟਲ ਦੇ ਮੁੱਖ ਗੇਟ 'ਤੇ ਵੀ. ਆਈ. ਪੀ. ਮੂਵਮੈਂਟ ਕਾਰਨ ਬੈਰੀਕੇਡਿੰਗ ਦਾ ਪ੍ਰਬੰਧ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਕੈਟਰੀਨਾ ਕੈਫ ਬਣੇਗੀ ਹੁਸ਼ਿਆਰਪੁਰ ਦੇ ਪਿੰਡ ਮਿਰਜ਼ਾਪੁਰ ਦੀ ਨੂੰਹ, 9 ਦਸੰਬਰ ਨੂੰ ਬੱਝਣਗੇ ਵਿਆਹ ਦੇ ਬੰਧਨ 'ਚ

700 ਸਾਲ ਪੁਰਾਣੇ ਕਿਲ੍ਹੇ ਵਿਚ ਹੋਵੇਗਾ ਸ਼ਾਹੀ ਵਿਆਹ
ਹੋਟਲ ਦੇ ਅੰਦਰ ਦਾਖਲ ਹੋਣ ਲਈ ਤਿੰਨ ਗੇਟ ਹਨ ਪਰ ਹੋਟਲ ਦਾ ਮੁੱਖ ਗੇਟ, ਜਿਸ ਰਾਹੀਂ ਸਾਰੇ ਮਹਿਮਾਨਾਂ ਨੂੰ ਐਂਟਰੀ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਅਤੇ ਵਿੱਕੀ ਨੇ ਜਿਸ ਸਿਕਸ ਸੈਂਸ ਫੋਰਟ ਨਾਂ ਦੀ ਜਗ੍ਹਾ ਨੂੰ ਵਿਆਹ ਲਈ ਚੁਣਿਆ ਹੈ, ਉਹ ਦਰਅਸਲ 700 ਸਾਲ ਪੁਰਾਣਾ ਇੱਕ ਕਿਲ੍ਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News