ਵਿਆਹ ਤੋਂ ਪਹਿਲੇ ਭੈਣ-ਭਰਾ ਨਾਲ ਸਪਾਟ ਹੋਈ ਕੈਟਰੀਨਾ ਕੈਫ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

Saturday, Dec 04, 2021 - 05:03 PM (IST)

ਵਿਆਹ ਤੋਂ ਪਹਿਲੇ ਭੈਣ-ਭਰਾ ਨਾਲ ਸਪਾਟ ਹੋਈ ਕੈਟਰੀਨਾ ਕੈਫ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

ਮੁੰਬਈ- ਅਦਾਕਾਰਾ ਕੈਟਰੀਨਾ ਕੈਫ ਪਿਛਲੇ ਦਿਨਾਂ ਤੋਂ ਲਗਾਤਾਰ ਪ੍ਰੇਮੀ ਵਿੱਕੀ ਕੌਸ਼ਲ ਨਾਲ ਵਿਆਹ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਅਜਿਹੇ 'ਚ ਉਨ੍ਹਾਂ ਦੇ ਆਉਣ ਵਾਲੇ ਪਲੈਨ ਤੋਂ ਲੈ ਕੇ ਘਰ ਤੋਂ ਬਾਹਰ ਨਿਕਲਣ ਤੱਕ ਸਭ ਚੀਜ਼ਾਂ 'ਤੇ ਮੀਡੀਆਂ ਦੀਆਂ ਨਜ਼ਰਾਂ ਹਨ। ਇਸ ਵਿਚਾਲੇ ਬ੍ਰਾਈਡ-ਟੂ ਬੀ ਅਦਾਕਾਰਾ ਨੂੰ ਹਾਲ ਹੀ 'ਚ ਆਪਣੇ ਭਰਾ-ਭੈਣ ਦੇ ਨਾਲ ਅਪਾਰਟਮੈਂਟ ਤੋਂ ਬਾਹਰ ਨਿਕਲਦੇ ਸਪਾਟ ਕੀਤਾ ਗਿਆ ਹੈ ਜਿਥੇ ਅਦਾਕਾਰਾ ਕਾਫੀ ਖੁਸ਼ ਨਜ਼ਰ ਆਈ।

PunjabKesari
ਬਿਲਡਿੰਗ ਤੋਂ ਬਾਹਰ ਨਿਕਲਦੇ ਹੋਏ ਕੈਟਰੀਨਾ ਕੈਫ ਕੰਫਟੇਬਲ ਐਥਲੀਜ਼ਰ ਵੀਅਰ 'ਚ ਨਜ਼ਰ ਆਈ।

PunjabKesari
ਵ੍ਹਾਈਟ ਟੈਂਕ ਟਾਪ, ਚਿਹਰੇ 'ਤੇ ਮਾਸਕ ਅਤੇ ਬਲੈਕ ਐਨਕਾਂ 'ਚ ਅਦਾਕਾਰਾ ਦੀ ਕੈਜੁਅਲ ਲੁੱਕ ਦੇਖਣ ਨੂੰ ਮਿਲੀ। ਉਧਰ ਉਨ੍ਹਾਂ ਦੀ ਭੈਣ ਇਸਾਬੇਲ ਆਲ ਬਲੈਕ ਲੁੱਕ 'ਚ ਦਿਖੀ। ਉਨ੍ਹਾਂ ਦੇ ਪਿੱਛੇ ਭਰਾ ਸੇਬੇਸੀਟੀਅਨ ਲਾਰੇਂਟ ਮਿਸ਼ੇਲ ਬਲੈਕ ਟੀ ਸ਼ਰਟ 'ਚ ਨਜ਼ਰ ਆਏ।ਘਰ ਤੋਂ ਬਾਹਰ ਕਾਰ ਲਈ ਜਾਂਦੇ ਹੋਏ ਕੈਟਰੀਨਾ ਕੈਫ ਮੀਡੀਆ ਨੂੰ ਹੱਥ ਚੁੱਕ ਕੇ ਹੈਲੋ ਕਹਿੰਦੀ ਹੋਈ ਪੋਜ਼ ਦਿੰਦੀ ਦਿਖੀ। ਹੁਣ ਅਦਾਕਾਰਾ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

PunjabKesari
ਰਿਪੋਰਟ ਦੀ ਮੰਨੀਏ ਤਾਂ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ 9 ਦਸੰਬਰ ਨੂੰ ਰਾਜਸਥਾਨ ਦੇ ਸਵਾਈ ਮਾਧੋਪੁਰ 'ਚ ਸਿਕਸ ਸੈਂਸ ਰਿਸੋਰਟ 'ਚ ਸੱਤ ਫੇਰੇ ਲੈਣਗੇ। ਵਿਆਹ 'ਚ ਮਹਿਮਾਨਾਂ ਦੇ ਪ੍ਰਵੇਸ਼ ਕਰਨ ਲਈ ਇਕ ਗੁਪਤ ਕੋਡ ਰੱਖਿਆ ਗਿਆ ਹੈ। ਕਿਸੇ ਨੂੰ ਵੀ ਫੋਨ ਦੀ ਆਗਿਆ ਨਹੀਂ ਹੈ। ਅਜਿਹੇ 'ਚ ਇਨੀਂ ਦਿਨੀਂ ਵਿੱਕੀ ਅਤੇ ਕੈਟਰੀਨਾ ਅਤੇ ਉਨ੍ਹਾਂ ਦਾ ਪੇਰਾ ਪਰਿਵਾਰ ਵਿਆਹ ਦੀਆਂ ਤਿਆਰੀਆਂ 'ਚ ਰੁੱਝ ਗਿਆ ਹੈ।


author

Aarti dhillon

Content Editor

Related News