ਫਲੋਰਲ ਡਰੈੱਸ 'ਚ ਕੈਟਰੀਨਾ ਕੈਫ ਨੇ ਦਿੱਤੇ ਕਿਊਟ ਪੋਜ਼, ਤਸਵੀਰਾਂ ਵਾਇਰਲ

Saturday, Aug 06, 2022 - 11:02 AM (IST)

ਫਲੋਰਲ ਡਰੈੱਸ 'ਚ ਕੈਟਰੀਨਾ ਕੈਫ ਨੇ ਦਿੱਤੇ ਕਿਊਟ ਪੋਜ਼, ਤਸਵੀਰਾਂ ਵਾਇਰਲ

ਮੁੰਬਈ-ਅਦਾਕਾਰਾ ਕੈਟਰੀਨਾ ਕੈਫ ਨਾ ਸਿਰਫ਼ ਬਾਲੀਵੁੱਡ ਦੀਆਂ ਬਿਹਤਰੀਨ ਅਦਾਕਾਰਾਂ 'ਚ ਸ਼ੁਮਾਰ ਹੈ,ਸਗੋਂ ਆਪਣੀ ਲੁੱਕ ਨਾਲ ਉਹ ਲੋਕਾਂ ਦਾ ਧਿਆਨ ਖਿੱਚਦੀ ਰਹਿੰਦੀ ਹੈ। ਜਦੋਂ ਫੋਟੋਸ਼ੂਟ 'ਚ ਖੂਬਸੂਰਤ ਡਰੈੱਸ ਫਲਾਂਟ ਕਰਨ ਦੀ ਗੱਲ ਆਉਂਦੀ ਹੈ ਤਾਂ ਅਦਾਕਾਰਾ ਚੰਗੀ ਤਰ੍ਹਾਂ ਦਿਖਾਉਂਦੀ ਹੈ ਕਿ ਉਸ ਤੋਂ ਬਿਹਤਰ ਕੋਈ ਹੋਰ ਨਹੀਂ ਕਰ ਸਕਦਾ ਹੈ। ਹਾਲ ਹੀ 'ਚ ਅਦਾਕਾਰ ਵਿੱਕੀ ਕੌਸ਼ਲ ਦੀ ਪਤਨੀ ਨੇ ਫਲੋਰਲ ਆਊਟਫਿੱਟ 'ਚ ਗਾਰਜ਼ੀਅਸ ਫੋਟੋਸ਼ੂਟ ਕਰਵਾਇਆ, ਜਿਸ ਦੀਆਂ ਤਸਵੀਰਾਂ ਸ਼ੇਅਰ ਕਰਕੇ ਅਦਾਕਾਰਾ ਨੇ ਪ੍ਰਸ਼ੰਸਕਾਂ ਦੀ ਨੀਂਦ ਚੋਰੀ ਕਰ ਲਈ ਹੈ। ਕੈਟਰੀਨਾ ਦੀਆਂ ਇਨ੍ਹਾਂ ਕਿਊਟ ਤਸਵੀਰਾਂ ਤੋਂ ਪ੍ਰਸ਼ੰਸਕਾਂ ਦੀ ਨਜ਼ਰ ਨਹੀਂ ਹਟ ਰਹੀ। ਤੁਸੀਂ ਵੀ ਦੇਖੋ...

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ 'ਚ ਚਿਕਨੀ ਚਮੇਲੀ ਕੈਟਰੀਨਾ ਫੁੱਲ ਸਲੀਵ ਫਲੋਰਲ ਆਊਟਫਿੱਟ 'ਚ ਫੁੱਲਾਂ ਵਰਗੀ ਖਿੜ ਰਹੀ ਹੈ। ਇਸ ਡਰੈੱਸ ਦੇ ਨਾਲ ਨਿਊਡ ਮੇਕਅਪ ਅਤੇ ਖੁੱਲ੍ਹੇ ਵਾਲ ਉਸ ਦੀ ਲੁੱਕ ਨੂੰ ਕੰਪਲੀਟ ਕਰ ਰਹੇ ਹਨ। ਓਵਰਆਲ ਲੁੱਕ 'ਚ ਮਿਸੇਜ ਕੌਸ਼ਲ ਦੀ ਖੂਬਸੂਰਤੀ ਦੇਖਦੀ ਹੀ ਬਣ ਰਹੀ ਹੈ ਅਤੇ ਉਹ ਕਾਊਚ 'ਤੇ ਬੈਠ ਕੇ ਆਪਣੀਆਂ ਕਾਤਿਲਾਨਾ ਅਦਾਵਾਂ ਦਿਖਾ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕਰਕੇ ਉਸ ਦੀ ਖੂਬ ਤਾਰੀਫ਼ ਕਰ ਰਹੇ ਹਨ। 

PunjabKesari
ਕੰਮ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਜਲਦ ਹੀ ਫਿਲਮ 'ਫੋਨ ਭੂਤ' 'ਚ ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਦੇ ਨਾਲ ਸਕ੍ਰੀਨ ਸ਼ੇਅਰ ਕਰਦੀ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ 'ਚ 'ਟਾਈਗਰ 3' ਵੀ ਹੈ ਜਿਸ 'ਚ ਸਲਮਾਨ ਖਾਨ ਅਤੇ ਇਮਰਾਨ ਹਾਸ਼ਮੀ ਮੁੱਖ ਭੂਮਿਕਾਵਾਂ 'ਚ ਹਨ।  

PunjabKesari


author

Aarti dhillon

Content Editor

Related News