ਸੂਟਾਂ ’ਚ ਬੇਹੱਦ ਖ਼ੂਬਸੂਰਤ ਲੱਗਦੀ ਹੈ ਕੈਟਰੀਨਾ ਕੈਫ, ਵਿਆਹ ਤੋਂ ਬਾਅਦ ਵੀ ਸੂਟਾਂ ਨੂੰ ਦਿੰਦੀ ਹੈ ਤਰਜੀਹ

12/20/2021 5:18:03 PM

ਮੁੰਬਈ (ਬਿਊਰੋ)– ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਹੁਣ ਵਿਆਹ ਤੋਂ ਬਾਅਦ ਆਪਣਾ ਨਵਾਂ ਘਰ ਬਣਾ ਰਹੇ ਹਨ। ਵਿੱਕੀ ਕੌਸ਼ਲ ਤੇ ਉਸ ਦੇ ਸਹੁਰੇ ਮੁਤਾਬਕ ਕੈਟਰੀਨਾ ਕੈਫ ਪੂਰੀ ਤਰ੍ਹਾਂ ਭਾਰਤੀ ਸੱਭਿਆਚਾਰ ’ਚ ਰੰਗੀ ਹੋਈ ਹੈ।

PunjabKesari

ਵਿਆਹ ਤੋਂ ਬਾਅਦ ਜਦੋਂ ਕੈਟਰੀਨਾ ਕੈਫ ਆਪਣੇ ਹਨੀਮੂਨ ਤੋਂ ਬਾਅਦ ਪਹਿਲੀ ਵਾਰ ਮੁੰਬਈ ਵਾਪਸ ਆਈ ਤਾਂ ਉਸ ਨੇ ਸੂਟ, ਹੱਥਾਂ ’ਚ ਚੂੜੀਆਂ ਤੇ ਮਾਂਗ ’ਚ ਸਿੰਦੂਰ ਲਗਾ ਕੇ ਆਪਣੇ ਪੋਸਟ-ਵੈਡਿੰਗ ਲੁੱਕ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।

PunjabKesari

ਕੈਟਰੀਨਾ ਕੈਫ ਨੂੰ ਹਮੇਸ਼ਾ ਹੀ ਭਾਰਤੀ ਰਵਾਇਤੀ ਦਿੱਖ ਤੇ ਪਹਿਰਾਵੇ ਪਸੰਦ ਹਨ। ਵਿਆਹ ਤੋਂ ਪਹਿਲਾਂ ਵੀ ਕੈਟਰੀਨਾ ਕੈਫ ਨੂੰ ਅਕਸਰ ਖ਼ੂਬਸੂਰਤ ਸੂਟ ’ਚ ਦੇਖਿਆ ਜਾਂਦਾ ਸੀ।

PunjabKesari

ਕੈਟਰੀਨਾ ਕੈਫ ਦੇ ਇਨ੍ਹਾਂ ਪ੍ਰੀ-ਵੈਡਿੰਗ ਲੁੱਕਸ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਵੀ ਬਰਾਬਰ ਦੀ ਖ਼ੂਬਸੂਰਤੀ ਨਾਲ ਰਹਿੰਦੀ ਹੋਵੇਗੀ।

PunjabKesari

ਕੈਟਰੀਨਾ ਕੈਫ ਦਾ ਇਹ ਲੁੱਕ ਉਸ ਦਿਨ ਦਾ ਹੈ, ਜਦੋਂ ਉਹ ਆਪਣੇ ਵਿਆਹ ਲਈ ਮੁੰਬਈ ਤੋਂ ਜੈਪੁਰ ਜਾ ਰਹੀ ਸੀ। ਇਸ ਪੀਲੇ ਸੂਟ ’ਚ ਸਭ ਦੀ ਨਜ਼ਰ ਕੈਟਰੀਨਾ ਕੈਫ ਦੀ ਖ਼ੂਬਸੂਰਤੀ ’ਤੇ ਸੀ।

PunjabKesari

ਇਸ ਦੇ ਨਾਲ ਹੀ ਕੈਟਰੀਨਾ ਕੈਫ ਸੂਟ ’ਚ ਪਹਿਲਾਂ ਵੀ ਸਾਰੇ ਈਵੈਂਟਸ ਤੇ ਸਟਾਰ ਪਾਰਟੀਆਂ ’ਚ ਨਜ਼ਰ ਆ ਚੁੱਕੀ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News