ਭੂਤ ਦੀ ਭੂਮਿਕਾ ’ਚ ਨਜ਼ਰ ਆਵੇਗੀ ਕੈਟਰੀਨਾ ਕੈਫ, ‘ਫੋਨ ਭੂਤ’ ਦੀ ਰਿਲੀਜ਼ ਡੇਟ ਆਈ ਸਾਹਮਣੇ

Wednesday, Oct 05, 2022 - 01:08 PM (IST)

ਭੂਤ ਦੀ ਭੂਮਿਕਾ ’ਚ ਨਜ਼ਰ ਆਵੇਗੀ ਕੈਟਰੀਨਾ ਕੈਫ, ‘ਫੋਨ ਭੂਤ’ ਦੀ ਰਿਲੀਜ਼ ਡੇਟ ਆਈ ਸਾਹਮਣੇ

ਮੁੰਬਈ (ਬਿਊਰੋ)– ਕੀ ਤੁਸੀਂ ਕਦੇ ਕੈਟਰੀਨਾ ਕੈਫ਼ ਵਰਗਾ ਸੁੰਦਰ ਤੇ ਮਨਮੋਹਕ ਭੂਤ ਦੇਖਿਆ ਹੈ? ਜੇਕਰ ਨਹੀਂ ਤਾਂ ਹੁਣੇ ਤਿਆਰ ਹੋ ਜਾਓ, ਕਿਉਂਕਿ ਐਕਸਲ ਐਂਟਰਟੇਨਮੈਂਟ ਦੀ ਹਾਰਰ-ਕਾਮੇਡੀ ‘ਫੋਨ ਭੂਤ’ ’ਚ ਅਦਾਕਾਰਾ ਭੂਤ ਦੇ ਰੂਪ ’ਚ ਨਜ਼ਰ ਆਵੇਗੀ।

ਫ਼ਿਲਮ ’ਚ ਸਿਧਾਂਤ ਚਤੁਰਵੇਦੀ ਤੇ ਈਸ਼ਾਨ ਖੱਟਰ ਵੀ ਹਨ। ਕੈਟਰੀਨਾ, ਸਿਧਾਂਤ ਤੇ ਈਸ਼ਾਨ ਸਟਾਰਰ ਫ਼ਿਲਮ ਨੇ ਆਪਣੀ ਪਹਿਲੀ ਝਲਕ ਦੇ ਨਾਲ ਆਪਣੀ ਅਸਾਧਾਰਨ ਕਾਸਟਿੰਗ ਲਈ ਦਰਸ਼ਕਾਂ ’ਚ ਉਤਸ਼ਾਹ ਪੈਦਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਰਿਚਾ ਚੱਢਾ ਤੇ ਅਲੀ ਫਜ਼ਲ ਦੀ ਰਿਸੈਪਸ਼ਨ ਪਾਰਟੀ 'ਚ ਲੱਗੀਆਂ ਰੌਣਕਾਂ, ਬਾਲੀਵੁੱਡ ਹਸਤੀਆਂ ਨੇ ਕੀਤੀ ਸ਼ਿਰਕਤ (ਤਸਵੀਰਾਂ)

ਇਸ ਦੇ ਨਾਲ ਹੀ ਇਸ ਦੇ ਐਲਾਨ ਨਾਲ ਫ਼ਿਲਮ ਦੇ ਸਟਾਈਲ ਨੂੰ ਲੈ ਕੇ ਵੀ ਕਿਆਸ ਲਗਾਏ ਜਾ ਰਹੇ ਸਨ। ਹਾਲਾਂਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ‘ਫੋਨ ਭੂਤ’ ਇਕ ਮਜ਼ੇਦਾਰ ਹਾਰਰ ਕਾਮੇਡੀ ਹੈ।

ਗੁਰਮੀਤ ਸਿੰਘ ਵਲੋਂ ਨਿਰਦੇਸ਼ਿਤ ਤੇ ਰਵੀ ਸ਼ੰਕਰਨ ਤੇ ਜਸਵਿੰਦਰ ਸਿੰਘ ਬਾਠ ਵਲੋਂ ਲਿਖੀ ਗਈ, ਰਿਤੇਸ਼ ਸਿਧਵਾਨੀ ਤੇ ਫਰਹਾਨ ਅਖ਼ਤਰ ਦੀ ਐਕਸਲ ਐਂਟਰਟੇਨਮੈਂਟ ਵਲੋਂ ਨਿਰਮਿਤ ‘ਫੋਨ ਭੂਤ’ 4 ਨਵੰਬਰ, 2022 ਨੂੰ ਸਿਨੇਮਾਘਰਾਂ ’ਚ ਆਉਣ ਲਈ ਤਿਆਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News