Airport Diaries: ''ਨੋ ਮੈਕਅੱਪ ਲੁੱਕ'' ''ਚ ਸਪਾਟ ਹੋਈ ਕੈਟਰੀਨਾ ਕੈਫ (Watch Pics)
Wednesday, Feb 10, 2016 - 04:48 PM (IST)

ਮੁੰਬਈ- ਸੋਮਵਾਰ ਦੁਪਹਿਰ ਕੈਟਰੀਨਾ ਕੈਫ ''ਨੋ ਮੈਕਅੱਪ ਲੁੱਕ'' ''ਚ ਮੁੰਬਈ ਏਅਰਪੋਰਟ ''ਤੇ ਦੇਖੀ ਗਈ। ਇਸ ਦੌਰਾਨ ਕੈਟਰੀਨਾ ਨੇ ਲਾਈਟ ਗ੍ਰੀਨ ਅਤੇ ਵ੍ਹਾਈਟ ਸਲਵਾਰ ਸੂਟ ਪਹਿਣਿਆ ਹੋਇਆ ਸੀ। ਅਕਸਰ ਸਿਤਾਰੇ ਸਟਾਈਲਿਸ਼ ਲੁੱਕ ''ਚ ਏਅਰਪੋਰਟ ''ਤੇ ਨਜ਼ਰ ਆਉਂਦੇ ਹਨ ਪਰ ਕੈਟਰੀਨਾ ਦੇ ਇਸ ਲੁੱਕ ਨੂੰ ਦੇਖ ਕੇ ਕਿਹਾ ਜਾ ਸਕਦਾ ਸੀ ਕਿ ਉਨ੍ਹਾਂ ਨੇ ਸਟਾਈਲ ਦੀ ਜਗ੍ਹਾਂ ਕੰਫਰਟ ਨੂੰ ਤੱਵਜੋ ਦਿੱਤੀ ਹੈ। ਕੈਟਰੀਨਾ ਦੇ ਇਲਾਵਾ ਅਭਿਸ਼ੇਕ ਬੱਚਨ, ਸੁਨੀਲ ਸ਼ੈੱਟੀ, ਸ਼ਬਾਨਾ ਆਜ਼ਮੀ, ਸੋਨੂੰ ਨਿਗਮ ਵੀ ਏਅਰਪੋਰਟ ਦੇ ਬਾਹਰ ਕਲਿੱਕ ਕੀਤੇ ਗਏ।