ਪਿਆਰ ਨਾਲ ਹਸੀਨ ਪਲ... ਦੋਸਤਾਂ ਨਾਲ ਧਮਾਲ...ਪਰਫੈਕਟ ਰਿਹਾ ਕੈਟਰੀਨਾ ਦਾ ਬਰਥਡੇਅ (ਤਸਵੀਰਾਂ)
Sunday, Jul 17, 2022 - 01:44 PM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ 16 ਜੁਲਾਈ ਨੂੰ ਆਪਣਾ 39ਵਾਂ ਜਨਮਦਿਨ ਸੈਲੀਬਿਰੇਟ ਕੀਤਾ। ਕੈਟਰੀਨਾ ਦੇ ਲਈ ਉਨ੍ਹਾਂ ਦਾ ਇਹ ਬਰਥਡੇਅ ਬਹੁਤ ਖ਼ਾਸ ਹੈ ਕਿਉਂਕਿ ਇਸ ਸਾਲ ਉਨ੍ਹਾਂ ਨੇ ਆਪਣਾ ਇਹ ਖ਼ਾਸ ਦਿਨ ਪਿਆਰ ਵਿੱਕੀ ਦੇ ਨਾਲ ਸੈਲੀਬਿਰੇਟ ਕੀਤਾ ਹੈ। ਇਸ ਸਪੈਸ਼ਲ ਡੇਅ 'ਤੇ ਕੈਟਰੀਨਾ ਨੇ ਪਤੀ ਵਿੱਕੀ ਕੌਸ਼ਲ, ਪਰਿਵਾਰ ਅਤੇ ਦੋਸਤਾਂ ਦੇ ਨਾਲ ਮਾਲਦੀਵ 'ਚ ਖੂਬਸੂਰਤ ਪਲ ਬਿਤਾਏ। ਇਸ ਦੌਰਾਨ ਦੀਆਂ ਤਸਵੀਰਾਂ ਕੈਟਰੀਨਾ ਨੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।
ਇਸ ਸੈਲੀਬਿਰੇਸ਼ਨ 'ਚ ਕੈਟਰੀਨਾ ਕੈਫ ਦੀ ਭੈਣ ਇਸਾਬੇਲ ਕੈਫ, ਦਿਓਰ ਸੰਨੀ ਕੌਸ਼ਲ ਅਤੇ ਉਨ੍ਹਾਂ ਦੀ ਪ੍ਰੇਮਿਕਾ ਸ਼ਰਵਰੀ ਰਾਘ, ਇਲਿਆਨਾ ਡਿਕਰੂਜ਼ ਸਮੇਤ ਕਈ ਸਿਤਾਰੇ ਸ਼ਾਮਲ ਹਨ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਕੇ ਕੈਟਰੀਨਾ ਨੇ ਲਿਖਿਆ--'Birthday wala din।' ਇਸ ਦੇ ਨਾਲ ਉਨ੍ਹਾਂ ਨੇ ਰੈੱਡ ਇਮੋਜ਼ੀ ਲਗਾਈ ਹੈ।
ਇਸ ਤਸਵੀਰ 'ਚ ਕੈਟਰੀਨਾ ਦਿਓਰ ਸੰਨੀ ਕੌਸ਼ਲ ਦੀ ਪ੍ਰੇਮਿਕਾ ਅਤੇ ਅਦਾਕਾਰਾ ਸ਼ਰਵਰੀ ਨਾਲ ਪੋਜ਼ ਦੇ ਰਹੀ ਹੈ।
ਕੈਟਰੀਨਾ ਪਾਣੀ 'ਚ ਭਿੱਜੀ-ਭਿੱਜੀ ਜਿਹੀ ਖਿੜਖਿੜਾਉਂਦੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਉਹ ਕਾਫੀ ਕਿਊਟ ਦਿਖ ਰਹੀ ਹੈ।
ਇਸ ਤਸਵੀਰ 'ਚ ਕੈਟਰੀਨਾ ਜਿਥੇ ਗਰਲਗੈਂਗ ਦੇ ਨਾਲ ਪੋਜ਼ ਦੇ ਰਹੀ ਹੈ। ਉਧਰ ਉਨ੍ਹਾਂ ਦੇ ਦਿਓਰ ਸੰਨੀ ਰੇਤ 'ਤੇ ਲੇਟੇ ਫਨੀ ਅੰਦਾਜ਼ 'ਚ ਪੋਜ਼ ਦੇ ਰਹੇ ਹਨ।
ਗਰਲਗੈਂਗ ਦੇ ਨਾਲ ਹੱਸਦੀ ਕੈਟਰੀਨਾ
ਵਿੱਕੀ ਨੇ ਇੰਝ ਕੀਤਾ ਪਤਨੀ ਨੂੰ ਵਿਸ਼
ਵਿੱਕੀ ਨੇ ਆਪਣੀ ਲੇਡੀਲਵ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਆਪਣੇ ਵੇਕੇਸ਼ਨ ਤੋਂ ਇਕ ਪਿਆਰੀ ਤਸਵੀਰ ਸਾਂਝੀ ਕੀਤੀ ਹੈ। ਸਾਂਝੀ ਕੀਤੀ ਇਸ ਤਸਵੀਰ 'ਚ ਕੈਟਰੀਨਾ ਬੀਚ ਕਿਨਾਰੇ ਨਜ਼ਰ ਆ ਰਹੀ ਹੈ। 'ਮਿਸੇਜ਼ ਕੌਸ਼ਲ' ਸਮੁੰਦਰੀ ਕੰਢੇ ਕੈਮਰੇ ਵੱਲ ਪੋਜ਼ ਦਿੰਦੇ ਹੋਏ ਹਸੀਨ ਲੱਗ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਉਹ ਵ੍ਹਾਈਟ ਰੰਗ ਦੀ ਸ਼ਰਟ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ। ਇਸ ਤਸਵੀਰ ਦੇ ਨਾਲ ਵਿੱਕੀ ਨੇ ਲਿਖਿਆ-'ਬਾਰ ਬਾਰ ਦਿਨ ਯੇ ਆਏ...ਬਾਰ ਬਾਰ ਦਿਲ ਯੇ ਗਾਏ...ਹੈਪੀ ਬਰਥਡੇਅ ਮੇਰੇ ਪਿਆਰ'।
ਕੈਟਰੀਨਾ ਅਤੇ ਵਿੱਕੀ ਪਿਛਲੇ ਸਾਲ ਰਾਜਸਥਾਨ 'ਚ ਇਕ ਸਮਾਰੋਹ 'ਚ ਵਿਆਹ ਦੇ ਬੰਧਨ 'ਚ ਬੱਝ ਗਏ ਸਨ। ਕੰਮਕਾਰ ਦੀ ਗੱਲ ਕਰੀਏ ਤਾਂ ਕੈਟਰੀਨਾ 'ਟਾਈਗਰ 3', 'ਫੋਨ ਭੂਤ' ਵਿਜੇ ਸੇਤੂਪਤੀ ਦੇ ਨਾਲ 'ਮੈਰੀ ਕ੍ਰਿਸਮਿਸ' ਵਰਗੀਆਂ ਫਿਲਮਾਂ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਫਰਹਾਨ ਅਖ਼ਤਰ ਦੀ ਫਿਲਮ 'ਜੀ ਲੇ ਜ਼ਰਾ' 'ਚ ਪ੍ਰਿਯੰਕਾ ਚੋਪੜਾ ਅਤੇ ਆਲੀਆ ਭੱਟ ਦੇ ਨਾਲ ਦਿਖੇਗੀ।