ਮਿੰਨੀ ਡਰੈੱਸ 'ਚ ਪਤੀ ਨਾਲ ਫਰਹਾਨ ਅਖ਼ਤਰ ਦੇ ਘਰ ਪਹੁੰਚੀ ਕੈਟਰੀਨਾ ਕੈਫ, ਦੇਖੋ ਤਸਵੀਰਾਂ

Saturday, Mar 26, 2022 - 10:41 AM (IST)

ਮਿੰਨੀ ਡਰੈੱਸ 'ਚ ਪਤੀ ਨਾਲ ਫਰਹਾਨ ਅਖ਼ਤਰ ਦੇ ਘਰ ਪਹੁੰਚੀ ਕੈਟਰੀਨਾ ਕੈਫ, ਦੇਖੋ ਤਸਵੀਰਾਂ

ਮੁੰਬਈ- ਲਵਬਰਡਸ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਵਿਆਹ ਤੋਂ ਬਾਅਦ ਤੋਂ ਹੀ ਖ਼ਬਰਾਂ 'ਚ ਬਣੇ ਹੋਏ ਹਨ। ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਇਸ ਜੋੜੇ ਦੀਆਂ ਪਿਆਰੀਆਂ ਤਸਵੀਰਾਂ ਨੂੰ ਲੈ ਕੇ ਕਾਫੀ ਦੀਵਾਨੇ ਹਨ। ਉਧਰ ਜਦੋਂ ਵੀ ਇਸ ਜੋੜੇ ਨੂੰ ਮੁੰਬਈ ਦੀਆਂ ਸੜਕਾਂ 'ਤੇ ਸਪਾਟ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਕੈਮਿਸਟਰੀ ਦੇਖਣ ਲਾਈਕ ਹੁੰਦੀ ਹੈ। ਇਕ ਵਾਰ ਫਿਰ ਇਹ ਜੋੜਾ ਆਪਣੀਆਂ ਤਸਵੀਰਾਂ ਦੇ ਚੱਲਦੇ ਲਾਈਮਲਾਈਟ 'ਚ ਹੈ।

PunjabKesari
ਦਰਅਸਲ ਸ਼ੁੱਕਰਵਾਰ ਨੂੰ ਕੈਟਰੀਨਾ ਅਤੇ ਵਿੱਕੀ ਮੁੰਬਈ ਦੇ ਬਾਂਦਰਾ ਇਲਾਕੇ 'ਚ ਫਰਹਾਨ ਅਖ਼ਤਰ ਦੇ ਘਰ ਪਹੁੰਚੇ ਸਨ। ਇਸ ਦੌਰਾਨ ਜੋੜੇ ਦਾ ਸਟਾਈਲਿਸ਼ ਅੰਦਾਜ਼ ਦੇਖਣ ਨੂੰ ਮਿਲਿਆ। ਲੁੱਕ ਦੀ ਗੱਲ ਕਰੀਏ ਤਾਂ ਕੈਟਰੀਨਾ ਆਫ ਸ਼ੋਲਡਰ ਮਿਨੀ ਡਰੈੱਸ 'ਚ ਸਟਨਿੰਗ ਦਿਖੀ।

PunjabKesari
ਇਸ ਆਊਟਫਿਟ ਦੇ ਨਾਲ ਉਨ੍ਹਾਂ ਨੇ ਗ੍ਰੇਅ ਸਨੀਕਰਸ ਪਾਏ ਹੋਏ ਸਨ। ਹੱਥਾਂ 'ਚ ਹੱਖ ਫੜ ਕੈਟਰੀਨਾ-ਵਿੱਕੀ ਨੇ ਕੈਮਰੇ ਦੇ ਸਾਹਮਣੇ ਪੋਜ਼ ਦਿੱਤੇ। ਪ੍ਰਸ਼ੰਸਕ ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਨਿਰਮਾਤਾ-ਨਿਰਦੇਸ਼ਕ ਫਰਹਾਨ ਅਖ਼ਤਰ ਦੀ ਫਿਲਮ 'ਜੀਅ ਲੇ ਜਰਾ' 'ਚ ਕੈਟਰੀਨਾ ਕੈਫ, ਪ੍ਰਿਯੰਕਾ ਚੋਪੜਾ, ਆਲੀਆ ਭੱਟ ਲੀਡ ਰੋਲ 'ਚ ਨਜ਼ਕ ਆਉਣ ਵਾਲੀ ਹੈ। ਉਧਰ ਖ਼ਬਰ ਇਹ ਵੀ ਹੈ ਕਿ ਫਰਹਾਨ ਅਖ਼ਤਰ ਇਸ ਫਿਲਮ ਲਈ ਵਿੱਕੀ ਕੌਸ਼ਲ ਨੂੰ ਇਕ ਖ਼ਾਸ ਰੋਲ ਲਈ ਅਪ੍ਰੋਚ ਕੀਤਾ ਹੈ।

PunjabKesariPunjabKesari


author

Aarti dhillon

Content Editor

Related News