ਕੈਟਰੀਨਾ ਦੇ ਮੰਗਲਸੂਤਰ ਤੇ ਹੀਰਿਆਂ ਨਾਲ ਜੜੀ ਅੰਗੂਠੀ ਨੇ ਖਿੱਚਿਆ ਲੋਕਾਂ ਦਾ ਧਿਆਨ, ਕਲੀਰੇ ਤੇ ਲਹਿੰਗਾ ਵੀ ਸੀ ਖ਼ਾਸ

12/10/2021 12:25:16 PM

ਮੁੰਬਈ (ਬਿਊਰੋ) - ਲਵਬਰਡਸ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਹੁਣ ਪਤੀ-ਪਤਨੀ ਹਨ। ਵਿੱਕੀ ਕੌਸ਼ਲ ਤੇ ਕੈਟਰੀਨਾ ਨੇ ਵੀਰਵਾਰ 9 ਦਸੰਬਰ ਨੂੰ ਰਾਜਸਥਾਨ ਦੇ ਸਵਾਈ ਮਾਧੋਪੁਰ ਜਿਲ੍ਹੇ ਸਥਿਤ ਹੋਟਲ ਸਿਕਸ ਸੈਂਸ ਫੋਰਟ 'ਚ ਵਿਆਹ ਕਰਵਾਇਆ। ਦੁਪਹਿਰ 3 ਵਜੇ ਹਿੰਦੂ ਰੀਤੀ-ਰਿਵਾਜਾਂ ਨਾਲ 7 ਵਚਨ ਲੈ ਕੇ ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ। ਦੋਵਾਂ ਨੇ ਆਪਣੇ ਵਿਆਹ ਦੌਰਾਨ ਦੀਆਂ ਤਸਵੀਰਾਂ ਤੇ ਵੀਡੀਓਜ਼ ਕਲਿੱਕ ਕਰਨ 'ਤੇ ਬੈਨ ਲਾਇਆ ਸੀ। ਅਜਿਹੇ 'ਚ ਜਿਵੇਂ ਇਸ ਜੋੜੇ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ, ਉਹ ਵੇਖਦੇ ਹੀ ਵੇਖਦੇ ਵਾਇਰਲ ਹੋ ਗਈਆਂ।

PunjabKesari

ਸੁਰਖ ਲਾਲ ਜੋੜੇ 'ਚ ਲਾੜੀ ਬਣੀ ਕੈਟਰੀਨਾ ਕੈਫ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ ਪਰ ਦੁਲਹਨ ਬਣੀ ਕੈਟਰੀਨਾ ਦੇ ਲੁੱਕ 'ਚ ਜਿਸ ਚੀਜ਼ ਨੇ ਸਾਰਿਆਂ ਦਾ ਧਿਆਨ ਖਿੱਚਿਆ ਉਹ ਸੀ ਉਸ ਦੀ ਖ਼ੂਬਸੂਰਤ ਵੈਡਿੰਗ ਰਿੰਗ ਤੇ ਕਲੀਰੇ। ਵਿੱਕੀ ਨੇ ਕੈਟਰੀਨਾ ਨੂੰ ਕੁੜਮਾਈ 'ਤੇ ਹੀਰੇ-ਨੀਲਮ ਦੀ ਰਿੰਗ ਪਹਿਨਾਈ। ਕੈਟਰੀਨਾ ਦੀ ਕੁੜਮਾਈ ਰਿੰਗ 'ਚ ਇਕ ਵੱਡਾ ਸਾਰਾ ਨੀਲਮ ਹੈ ਅਤੇ ਉਸ ਦੇ ਚਾਰੇ ਪਾਸੇਂ ਹੀਰੇ ਜੜੇ ਹੋਏ ਦਿਖਾਈ ਦੇ ਰਹੇ ਹਨ।

PunjabKesari

ਖ਼ਾਸ ਗੱਲ ਇਹ ਹੈ ਕਿ ਇਸ ਬੇਸ਼ਕੀਮਤੀ ਅੰਗੂਠੀ ਨੂੰ ਪਹਿਲਾਂ ਵੀ ਕਈ ਵਾਰ ਵੇਖਿਆ ਜਾ ਚੁੱਕਾ ਹੈ। ਜੇਕਰ ਤੁਹਾਨੂੰ ਯਾਦ ਨਹੀਂ ਹੈ ਤਾਂ ਅਸੀਂ ਦੱਸਦੇ ਹਾਂ ਕਿ ਅਜਿਹੀ ਅੰਗੂਠੀ ਪ੍ਰਿੰਸੇਜ ਡਾਇਨਾ ਨੇ ਪਹਿਨੀ ਸੀ।  ਦੱਸਣਯੋਗ ਹੈ ਕਿ ਇਸ ਅੰਗੂਠੀ ਦੀ ਕੀਮਤ 9800 ਯੂ.ਐੱਸ.ਡੀ. ਹੈ, ਜੋ ਕਿ ਭਾਰਤੀ ਕਰੰਸੀ ਮੁਤਾਬਿਕ, 7,40,735 ਰੁਪਏ ਹੈ। ਨੀਲਮ ਇਕ ਅਜਿਹਾ ਰਤਨ ਹੈ, ਜਿਸ ਨੂੰ ਸਭ ਤੋਂ ਮਹਿੰਗਾ ਮੰਨਿਆ ਜਾਂਦਾ ਹੈ। 

PunjabKesari

ਮੰਗਲਸੂਤਰ 'ਤੇ ਟਿੱਕੀਆਂ ਸਭ ਦੀਆਂ ਨਜ਼ਰਾਂ
ਕੈਟਰੀਨਾ ਦੇ ਇਸ ਖ਼ਾਸ ਦਿਨ ਲਈ ਸਾਰੇ ਗਹਿਣੇ ਡਿਜ਼ਾਈਨਰ ਸਬਿਆਸਾਚੀ ਨੇ ਡਿਜ਼ਾਈਨ ਕੀਤੇ ਸਨ। ਉਸ ਦਾ ਮੰਗਲਸੂਤਰ ਜਿਸ ਦੀ ਕੀਮਤ 5 ਲੱਖ ਰੁਪਏ ਦੱਸੀ ਜਾ ਰਹੀ ਹੈ। ਕੈਟਰੀਨਾ ਕੈਫ ਦਾ ਮੰਗਲਸੂਤਰ ਬਹੁਤ ਖੂਬਸੂਰਤ ਲੱਗ ਰਿਹਾ ਹੈ, ਜਿਸ 'ਚ ਅੱਖਾਂ ਦੇ ਕਾਲੇ ਮੋਤੀਆਂ ਤੋਂ ਇਲਾਵਾ ਸੋਨਾ ਅਤੇ ਹੀਰਾ ਵੀ ਜੜਿਆ ਹੋਇਆ ਹੈ। ਕੈਟਰੀਨਾ ਦਾ ਮੰਗਲਸੂਤਰ 2 ਹੀਰਿਆਂ ਨਾਲ ਜੜਿਆ ਨਜ਼ਰ ਆ ਰਿਹਾ ਹੈ।

PunjabKesari

ਕਲੀਰਿਆਂ ਨੇ ਸਾਰਿਆਂ ਨੂੰ ਕੀਤਾ ਆਕਰਸ਼ਿਤ
ਕੈਟਰੀਨਾ ਦੇ ਕਲੀਰਿਆਂ ਨੇ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਅਦਾਕਾਰਾ ਦੇ ਕਲੀਰਿਆਂ ਨੂੰ ਅਨੀਤਾ ਸ਼ਰਾਫ ਅਦਜਾਨੀਆ ਨੇ ਸਟਾਈਲ ਕੀਤਾ ਸੀ। ਰਾਹੁਲ ਲੂਥਰਾ ਅਤੇ ਮ੍ਰਿਣਾਲਿਨੀ ਚੰਦਰਾ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ। ਇਸ 'ਚ ਦੁਲਹਨ ਦੇ ਕਸਟਮਾਈਜ਼ਡ ਸੁਨੇਹਿਆਂ ਦੇ ਨਾਲ ਬੀਸਪੋਕ ਬਰਡ ਚਾਰਮ ਨੂੰ ਦਿਖਾਇਆ ਗਿਆ ਸੀ। ਹਰ ਕਲੀਰੇ 'ਤੇ 6-7 ਦੂਤ ਕਬੂਤਰ ਸਨ। ਇਸ ਨੂੰ ਵਹੁਟੀ ਨੇ ਆਪਣੇ 'ਚੂੜ੍ਹੇ' ਅੱਗੇ ਪਾਇਆ ਸੀ। ਸੂਤਰਾਂ ਦੀ ਮੰਨੀਏ ਤਾਂ ਕਲੀਰੇ 'ਚ ਕਲੀਓ, ਏਲੀਸੀਅਨ ਵਰਗੇ ਬਾਈਬਿਲ ਦੇ ਸ਼ਬਦ ਸ਼ਾਮਲ ਸਨ।

PunjabKesari

ਲਹਿੰਗਾ ਤੋਂ ਲੈ ਕੇ ਗਹਿਣਿਆਂ ਤੱਕ ਹਰ ਚੀਜ਼ ਸੀ ਨਿਰਾਲੀ (ਵਿਲੱਖਣ) 
ਲਾਲ ਰੰਗ ਦੇ ਜੋੜੇ 'ਚ ਦੁਲਹਨ ਬਣੀ ਕੈਟਰੀਨਾ ਕਿਸੇ ਸ਼ਾਹੀ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ ਸੀ। ਵਿਆਹ 'ਚ ਕੈਟਰੀਨਾ ਨੇ ਡਿਜ਼ਾਈਨਰ ਸਬਿਆਸਾਚੀ ਦੁਆਰਾ ਇੱਕ ਮਟਕਾ ਰੇਸ਼ਮ ਦਾ ਲਾਲ ਰੰਗ ਦਾ ਲਹਿੰਗਾ ਪਾਇਆ ਸੀ, ਜਿਸ 'ਤੇ ਫਾਈਨ ਟਿੱਲੇ ਦੀ ਕਢਾਈ ਅਤੇ ਜ਼ਰਦੋਜੀ ਨਾਲ ਕੀਤੀ ਗਈ ਸੀ। ਉਸ ਦੀ ਚੁੰਨੀ ਅਤੇ ਸਾੜ੍ਹੀ 'ਤੇ ਹੱਥ ਨਾਲ ਸੋਨੇ ਅਤੇ ਚਾਂਦੀ ਦੇ ਧਾਗਿਆਂ ਨਾਲ ਕੰਮ ਕੀਤਾ ਗਿਆ ਸੀ।

PunjabKesari
ਕੈਟਰੀਨਾ ਨੇ ਆਪਣੇ ਵਿਆਹ 'ਚ ਜੋ ਗਹਿਣੇ ਪਹਿਨੇ ਸਨ, ਉਸ 'ਚ 22 ਕੈਰੇਟ ਸੋਨੇ ਦੇ ਹੀਰੇ ਜੜੇ ਹੋਏ ਸਨ। ਗਲੇ 'ਚ ਹੀਰਿਆਂ ਨਾਲ ਜੜਿਆ ਚੋਕਰ ਹਾਰ, ਮੱਥੇ ਦਾ ਟਿੱਕਾ, ਵੱਡੀ ਨਥਲੀ, ਹੱਥਾਂ 'ਤੇ ਲੱਗੀ ਮਹਿੰਦੀ, ਦਿਲ ਦੇ ਆਕਾਰ ਦੇ ਕਲੀਰੇ, ਹੱਥਾਂ 'ਚ ਵੱਡੀਆਂ-ਵੱਡੀਆਂ ਮੁੰਦਰੀਆਂ (ਅੰਗੂਠੀਆਂ) ਅਤੇ ਭਾਰਾ ਚੂੜ੍ਹਾ ਕੈਟਰੀਨਾ ਦੀ ਲੁੱਕ ਨੂੰ ਚਾਰ-ਚੰਨ ਲਾ ਰਹੇ ਸਨ। ਉਸ ਨੇ ਆਪਣੇ ਹੱਥਾਂ 'ਚ ਕੁੰਦਨ ਨਾਲ ਜੜੇ ਹੋਏ ਭਾਰੀ ਕੰਗਨ ਪਹਿਨੇ ਸਨ।

PunjabKesari

PunjabKesari

PunjabKesari

PunjabKesari

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor

Related News