ਕਾਰਤਿਕ-ਜਾਨ੍ਹਵੀ ਦਾ ਟੁੱਟਿਆ ‘ਦੋਸਤਾਨਾ’, ਇਕ-ਦੂਜੇ ਨੂੰ ਕਰ ਦਿੱਤਾ ਅਨਫਾਲੋਅ

01/29/2021 4:09:49 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਬੀਤੇ ਸਾਲ ਅਦਾਕਾਰਾ ਸਾਰਾ ਅਲੀ ਖ਼ਾਨ ਨਾਲ ਰਿਲੇਸ਼ਨਸ਼ਿਪ ’ਚ ਰਹਿਣ ਦੇ ਚਲਦਿਆਂ ਸੁਰਖ਼ੀਆਂ ’ਚ ਸਨ। ਇਸ ਸਾਲ ਦੀ ਗੱਲ ਕਰੀਏ ਤਾਂ ਕਾਰਤਿਕ ਤੇ ਜਾਨ੍ਹਵੀ ਕਪੂਰ ਦੇ ਰਿਲੇਸ਼ਨਸ਼ਿਪ ’ਚ ਹੋਣ ਦੀਆਂ ਖ਼ਬਰਾਂ ਕਾਫੀ ਵਾਇਰਲ ਹੋਈਆਂ ਹਨ। ਇਹ ਖ਼ਬਰਾਂ ਉਦੋਂ ਆਉਣੀਆਂ ਸ਼ੁਰੂ ਹੋਈਆਂ, ਜਦੋਂ ਕਾਰਤਿਕ ਤੇ ਜਾਨ੍ਹਵੀ ਇਕੱਠੇ ਗੋਆ ’ਚ ਛੁੱਟੀਆਂ ਮਨਾਉਣ ਗਏ। ਹਾਲਾਂਕਿ ਦੋਵਾਂ ਦੀਆਂ ਇਕੱਠਿਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਪਰ ਇਹ ਸਾਫ ਨਹੀਂ ਹੋ ਸਕਿਆ ਕਿ ਦੋਵੇਂ ਕੰਮ ਦੇ ਸਿਲਸਿਲੇ ’ਚ ਗੋਆ ਗਏ ਸਨ ਜਾਂ ਫਿਰ ਵਾਕਈ ਉਹ ਇਕ ਰੋਮਾਂਟਿਕ ਟ੍ਰਿੱਪ ਸੀ।

ਦੋਵਾਂ ਵਿਚਾਲੇ ਕੁਝ ਹੈ ਜਾਂ ਨਹੀਂ, ਇਹ ਸਮੇਂ ਦੇ ਨਾਲ ਸਾਫ ਹੋ ਜਾਵੇਗਾ ਪਰ ਫਿਲਹਾਲ ਪ੍ਰਸ਼ੰਸਕਾਂ ਲਈ ਇਕ ਹੈਰਾਨ ਕਰਨ ਵਾਲੀ ਖ਼ਬਰ ਹੈ ਕਿ ਕਾਰਤਿਕ ਆਰੀਅਨ ਤੇ ਜਾਨ੍ਹਵੀ ਕਪੂਰ ਨੇ ਇਕ-ਦੂਜੇ ਨੂੰ ਇੰਸਟਾਗ੍ਰਾਮ ’ਤੇ ਅਨਫਾਲੋਅ ਕਰ ਦਿੱਤਾ ਹੈ। ਇਹ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਜਾਂ ਤਾਂ ਕਿਸੇ ਤਰ੍ਹਾਂ ਦੀ ਅਣਬਣ ਚੱਲ ਰਹੀ ਹੈ ਜਾਂ ਫਿਰ ਦੋਵਾਂ ਨੇ ਆਪਣੇ ਰਸਤੇ ਅਲੱਗ ਕਰਨ ਦਾ ਫ਼ੈਸਲਾ ਕਰ ਲਿਆ ਹੈ।

ਸੋਸ਼ਲ ਮੀਡੀਆ ’ਤੇ ਕੁਝ ਫੈਨ ਪੇਜਾਂ ਨੇ ਤਾਂ ਇਥੋਂ ਤਕ ਲਿਖ ਦਿੱਤਾ ਹੈ ਕਿ ਜਾਨ੍ਹਵੀ ਕਪੂਰ ਨੇ ਕਾਰਤਿਕ ਆਰੀਅਨ ਨੂੰ ਬਲਾਕ ਕਰ ਦਿੱਤਾ ਹੈ, ਜਦਕਿ ਕੁਝ ਦਾ ਮੰਨਣਾ ਹੈ ਕਿ ਇਹ ਸਿਰਫ ਅਫਵਾਹਾਂ ਹਨ।

ਦੱਸਣਯੋਗ ਹੈ ਕਿ ਕਾਰਤਿਕ ਆਰੀਅਨ ਤੇ ਜਾਨ੍ਹਵੀ ਕਪੂਰ ਨੇ ਫ਼ਿਲਮ ‘ਦੋਸਤਾਨਾ 2’ ਦੀ ਸ਼ੂਟਿੰਗ ਲਾਕਡਾਊਨ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ ਪਰ ਮੁੜ ਦੇਸ਼ ਭਰ ’ਚ ਤਾਲਾਬੰਦੀ ਦੇ ਚਲਦਿਆਂ ਇਹ ਫ਼ਿਲਮ ਰੁਕ ਗਈ। ਹੁਣ ਜਦੋਂ ਹਾਲਾਤ ਵਾਪਸ ਹੌਲੀ-ਹੌਲੀ ਸਾਧਾਰਨ ਹੋ ਰਹੇ ਹਨ ਤਾਂ ਮੇਕਰਜ਼ ਨੇ ਮੁੜ ਇਸ ਫ਼ਿਲਮ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ।

ਨੋਟ– ਇਕ ਕੱਪਲ ਵਜੋਂ ਕਾਰਤਿਕ ਤੇ ਜਾਨ੍ਹਵੀ ਨੂੰ ਤੁਸੀਂ ਕਿਵੇਂ ਦੇਖਦੇ ਹੋ?


Rahul Singh

Content Editor

Related News