ਬੁਰਜ ਖਲੀਫਾ ''ਤੇ ਦਿਖਾਇਆ ਗਿਆ ਫ਼ਿਲਮ ''ਸ਼ਹਿਜ਼ਾਦਾ'' ਦਾ ਟਰੇਲਰ , ਕਾਰਤਿਕ ਬੋਲੇ- ਫੁੱਲ ਸ਼ਹਿਜ਼ਾਦੇ ਵਾਲੀ ਫੀਲ
Friday, Feb 17, 2023 - 10:49 AM (IST)
ਮੁੰਬਈ (ਬਿਊਰੋ) : ਨੈਸ਼ਨਲ ਕ੍ਰਸ਼ ਬਣ ਚੁੱਕੇ ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਸ਼ਹਿਜ਼ਾਦਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ 'ਤੇ ਫ਼ਿਲਮ ਦਾ ਟਰੇਲਰ ਦਿਖਾਇਆ ਗਿਆ ਹੈ, ਜਿਸ ਨੂੰ ਦੇਖਣ ਲਈ ਕਾਰਤਿਕ ਵੀ ਉੱਥੇ ਮੌਜੂਦ ਸਨ। ਇਸ ਦਾ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ, "ਇੱਕ ਰਾਜਕੁਮਾਰ ਦੀ ਤਰ੍ਹਾਂ ਮਹਿਸੂਸ ਕਰ ਰਿਹਾ ਹਾਂ।"
ਦੱਸ ਦਈਏ ਕਿ ਕਾਰਤਿਕ ਆਰੀਅਨ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕਾਰਤਿਕ ਸੱਤਵੇਂ ਅਸਮਾਨ 'ਤੇ ਨਜ਼ਰ ਆ ਰਹੇ ਹਨ। ਉਹ ਚਾਰੋਂ ਪਾਸਿਓਂ ਪ੍ਰਸ਼ੰਸਕਾਂ ਨਾਲ ਘਿਰਿਆ ਹੋਇਆ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਾਰਤਿਕ ਨੇ ਕੈਪਸ਼ਨ 'ਚ ਲਿਖਿਆ, "ਇੱਕ ਰਾਜਕੁਮਾਰ ਦੀ ਤਰ੍ਹਾਂ ਮਹਿਸੂਸ ਕਰ ਰਿਹਾ ਹਾਂ।" #BurjKhalifa।' ਇਸ 'ਤੇ ਕੁਮੈਂਟ ਕਰਦੇ ਹੋਏ ਇਕ ਫੈਨਜ਼ ਨੇ ਲਿਖਿਆ, 'ਇਹ ਬੰਦਾ ਦੁਨੀਆ 'ਤੇ ਰਾਜ ਕਰੇਗਾ'। ਜਦਕਿ ਦੂਜੇ ਨੇ ਲਿਖਿਆ, 'ਵਿਸ਼ਵਾਸ ਨਹੀਂ ਆ ਰਿਹਾ..ਤੁਸੀਂ ਜਿੱਥੇ ਸ਼ਾਹਰੁਖ ਹਨ, ਉਥੇ ਹੀ ਖੜ੍ਹੇ ਹੋ, ਸਭ ਤੋਂ ਵਧੀਆ ਕਾਰਤਿਕ।'
ਇਸ ਦੇ ਨਾਲ ਹੀ ਕਾਰਤਿਕ ਦੇ ਪਿਤਾ ਨੇ ਵੀ ਆਪਣੇ ਪੁੱਤਰ ਦਾ ਇਹ ਵੀਡੀਓ ਆਪਣੇ ਅਕਾਊਂਟ 'ਤੇ ਪੋਸਟ ਕੀਤਾ ਹੈ, ਜਿਸ ਨਾਲ ਉਨ੍ਹਾਂ ਨੇ ਇੱਕ ਇਮੋਸ਼ਨਲ ਨੋਟ ਵੀ ਲਿਖਿਆ। ਉਨ੍ਹਾਂ ਨੇ ਲਿਖਿਆ, "ਤੁਸੀਂ ਹਰ ਰੋਜ਼ ਆਪਣੇ ਮਾਤਾ-ਪਿਤਾ ਨੂੰ ਮਾਣ ਮਹਿਸੂਸ ਕਰਾਉਂਦੇ ਹੋ ਕਾਰਤਿਕ....ਅਸੀਂ ਤੁਹਾਨੂੰ ਪਾ ਕੇ ਖੁਸ਼ ਹਾਂ, ਤੁਹਾਡੀ ਮਿਹਨਤ ਅਤੇ ਤੁਹਾਡੇ ਕੰਮ ਪ੍ਰਤੀ ਸਮਰਪਣ ਸਾਨੂੰ ਕਦੇ-ਕਦੇ ਚਿੰਤਤ ਕਰ ਦਿੰਦਾ ਹੈ..ਮਾਤਾ-ਪਿਤਾ ਕਿਉਂਕਿ ਮੈਂ ਦੇਖਦਾ ਹਾਂ ਕਿ ਤੁਸੀਂ ਸਹੀ ਢੰਗ ਨਾਲ ਨਹੀਂ ਖਾ ਰਹੇ ਹੋ, ਮੈਨੂੰ ਨਹੀਂ ਪਤਾ ਕਿ ਤੁਸੀਂ ਕਦੋਂ ਸੌਂ ਰਹੇ ਹੋ, 24 ਘੰਟੇ ਸਿਰਫ਼ ਕੰਮ ਕਰਦੇ ਹੋ.. ਪਰ ਤੁਹਾਨੂੰ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ 'ਤੇ ਦੇਖ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।''
ਦੱਸਣਯੋਗ ਹੈ ਕਿ ਕਾਰਤਿਕ ਆਰੀਅਨ ਦੀ ਇਹ ਫ਼ਿਲਮ 17 ਫਰਵਰੀ ਯਾਨੀਕਿ ਅੱਜ ਰਿਲੀਜ਼ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਾਰਤਿਕ ਕੋਲ 'ਸੱਤਿਆਪ੍ਰੇਮ ਕੀ ਕਥਾ', 'ਆਸ਼ਿਕੀ 3' ਅਤੇ ਕਬੀਰ ਖ਼ਾਨ ਦੀ ਅਗਲੀ ਅਨਟਾਈਟਲ ਫ਼ਿਲਮ ਵੀ ਪਾਈਪਲਾਈਨ 'ਚ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।