ਤੂੰ ਮੇਰੀ ਮੈਂ ਤੇਰਾ...'; ਸ਼ਰੇਆਮ ਇਕ-ਦੂਜੇ ਨਾਲ ਰੋਮਾਂਸ ਕਰਦੇ ਨਜ਼ਰ ਆਏ ਕਾਰਤਿਕ ਤੇ ਅੰਨਨਿਆ
Tuesday, Jun 03, 2025 - 03:49 PM (IST)

ਮੁੰਬਈ- 'ਭੂਲ ਭੁਲੱਈਆ 3' ਨਾਲ ਬਾਲੀਵੁੱਡ ਵਿਚ ਧਮਾਲ ਮਚਾਉਣ ਤੋਂ ਬਾਅਦ, ਅਭਿਨੇਤਾ ਕਾਰਤਿਕ ਆਰੀਅਨ ਹੁਣ ਨਵੀਂ ਰੋਮਾਂਟਿਕ ਕਾਮੇਡੀ ਫਿਲਮ 'ਤੂੰ ਮੇਰੀ ਮੈਂ ਤੇਰਾ, ਮੈਂ ਤੇਰਾ ਤੂੰ ਮੇਰੀ' ਨਾਲ ਵਾਪਸੀ ਕਰ ਰਹੇ ਹਨ। ਇਹ ਫਿਲਮ ਵੈਲੇਨਟਾਈਨ ਵੀਕ 'ਚ 13 ਫ਼ਰਵਰੀ 2026 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਫਿਲਮ ਦੀ ਜੋੜੀ ਅਤੇ ਕਹਾਣੀ
ਕਾਰਤਿਕ ਆਰੀਅਨ ਦੇ ਨਾਲ ਅੰਨਨਿਆ ਪਾਂਡੇ ਲੀਡ ਰੋਲ 'ਚ ਹੋਵੇਗੀ। ਇਹ ਦੋਵੇਂ ਪਹਿਲਾਂ 'ਪਤੀ, ਪਤਨੀ ਔਰ ਵੋ' ਵਿੱਚ ਨਜ਼ਰ ਆ ਚੁੱਕੀ ਹੈ। ਹੁਣ ਨਵੀਂ ਫਿਲਮ 'ਚ ਦੋਵੇਂ ਇੱਕ ਰੋਮਾਂਟਿਕ ਜੋੜੇ ਦੇ ਰੂਪ ਵਿੱਚ ਦਿਖਾਈ ਦੇਣਗੇ, ਜਿਸਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ।
ਫਿਲਮ ਦਾ ਪਹਿਲਾ ਲੁੱਕ ਪੋਸਟਰ ਜਾਰੀ
ਫਿਲਮ ਦੇ ਨਿਰਦੇਸ਼ਕ ਕਰਨ ਜੋਹਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਫਿਲਮ ਦਾ First Look Poster ਸਾਂਝਾ ਕੀਤਾ ਹੈ, ਜਿਸ 'ਚ ਕਾਰਤਿਕ ਅਤੇ ਅੰਨਨਿਆ ਇਕ-ਦੂਜੇ ਨੂੰ ਕਿਸ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਮੂੰਹ ਅੱਗੇ ਪਾਸਪੋਰਟ ਰੱਖਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8