ਕਾਰਤਿਕ ਆਰੀਅਨ ਨੇ ਗਰੀਬ ਬੱਚਿਆਂ ਨਾਲ ਇੰਝ ਬਿਤਾਇਆ ਸਮਾਂ, ਵੇਖੋ ਵੀਡੀਓ

06/17/2022 11:43:42 AM

ਮੁੰਬਈ:  ਅਦਾਕਾਰ ਕਾਰਤਿਕ ਆਰੀਅਨ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ। ਅਦਾਕਾਰ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ’ਚ ਕਾਰਤਿਕ ਨੇ ਇਕ ਕਿਊਟ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਅਦਾਕਾਰ ਗਰੀਬ ਬੱਚਿਆਂ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਹ  ਵੀ ਪੜ੍ਹੋ : 'ਸਹੁਰਿਆਂ ਦਾ ਪਿੰਡ ਆ ਗਿਆ' ਫ਼ਿਲਮ ’ਚ ਨਜ਼ਰ ਆਵੇਗੀ ਗੁਰਨਾਮ ਅਤੇ ਸਰਗੁਣ ਦੀ ਜੋੜੀ

ਵੀਡੀਓ ’ਚ ਕਾਰਤਿਕ ਸਫ਼ੇਦ ਟੀ-ਸ਼ਰਟ ਅਤੇ ਨੀਲੇ ਰੰਗ ਦੀ ਪੈਂਟ ’ਚ ਨਜ਼ਰ ਆ ਰਹੇ ਹਨ। ਇਸ  ਦੇ ਨਾਲ ਅਦਾਕਾਰ ਨੇ ਚਸ਼ਮਾ ਲਗਾਇਆ ਹੈ। ਕਾਰਤਿਕ ਗਰੀਬ ਬੱਚਿਆਂ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ, ਜਿਸ ’ਚ 5-6 ਸਾਲਾਂ ਦੀ ਕੁੜੀ ਦਾ ਗੱਲ ਕਾਰਤਿਰ ਨਾਲ ਗੱਲ ਕਰਨ ਦਾ ਅੰਦਾਜ਼ ਸਾਹਮਣੇ ਆਇਆ ਹੈ। ਇਸ ਦੌਰਾਨ ਕਾਰਤਿਰ ਦੀ ਮੁਸਕਾਨ ਨੂੰ ਹਟਾਇਆ ਨਹੀਂ ਜਾ ਸਕਦਾ, ਅਦਾਕਾਰਾ ਬੱਚਿਆਂ ਨਾਲ ਬਹੁਤ ਖੁਸ਼ ਨਜ਼ਰ ਆ ਰਹੇ ਹਨ।

 

ਇਹ  ਵੀ ਪੜ੍ਹੋ : ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੀ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਤਾਰੀਖ਼ ਦਾ ਐਲਾਨ

ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਛੋਟੀ ਜਹੀ ਕੁੜੀ ਕਾਰਤਿਕ ਨੂੰ  ਫ਼ਿਲਮ ‘ਭੂਲ ਭੁਲਾਈਆ 2’ ਦੀ ਕਹਾਣੀ ਸੁਣਾਉਦੀ ਹੈ। ਇਹ ਸੁਣ  ਕੇ ਅਦਾਕਾਰਾ ਖੁਸ਼ ਹੋ  ਜਾਂਦੇ ਹਨ। ਵੀਡੀਓ ਸਾਂਝੀ ਕਰਦੇ ਹੋਏ ਕਾਰਤਿਕ ਨੇ ਲਿਖਿਆ ਕਿ ‘ਔਰ ਤੂ ਆਤਾ ਹੈ, ਨਰੇਸ਼ਨ ਹੋਏ ਤੋ ਐਸੀ, ਪੂਰੀ ਕਹਾਣੀ ਸੁਣਾ ਦੀ ਲੜਕੀ ਨੇ ਫ਼ਿਲਮ  ‘ਭੂਲ ਭੁਲਾਈਆ 2’ ਕੀ’। ਪ੍ਰਸ਼ੰਸਕ ਇਸ ਵੀਡੀਓ ਨੂੰ ਬੇਹੱਦ ਪਿਆਰ ਦੇ ਰਹੇ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਅਦਾਕਾਰ 'ਭੂਲ ਭੁਲਾਈਆ 2' ਦੀ ਸਫ਼ਲਤਾ ਦਾ ਆਨੰਦ ਲੈ ਰਹੇ ਹਾਂ। ਅਦਾਕਾਰ ਦੀ ਫ਼ਿਲਮ ਬਾਕਸ ਆਫ਼ਿਸ ‘ਤੇ ਧਮਾਲ ਮਚਾ ਰਹੀ ਹੈ। ਅਦਾਕਾਰ ਦੀ ਫ਼ਿਲਮ ਨੇ 175 ਕਰੋੜ ਦੀ ਕਮਾਈ ਕੀਤੀ ਹੈ। ਇਸ ਫ਼ਿਲਮ ’ਚ ਕਾਰਤਿਕ ਦੇ ਨਾਲ ਤੱਬੂ, ਕਿਆਰਾ ਅਡਵਾਨੀ ਅਤੇ ਰਾਜਪਾਲ ਯਾਦਵ ਨਜ਼ਰ ਆਏ ਸਨ। 


Anuradha

Content Editor

Related News